ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਕੰਪਨੀ AI ਚੈਟ ਲਈ ਇੱਕ ਨਵਾਂ ਆਪਸ਼ਨ ਚੈਟ ਸੈਕਸ਼ਨ 'ਚ ਦੇਣ ਵਾਲੀ ਹੈ। ਵਟਸਐਪ ਦੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਇੱਕ ਨਵਾਂ ਚੈਟ ਆਈਕਨ ਤੁਹਾਨੂੰ ਪਲੱਸ ਟੈਬ ਦੇ ਉੱਪਰ ਦੇਣ ਵਾਲੀ ਹੈ। ਇਸ ਚੈਟ ਆਈਕਨ ਦੇ ਤਹਿਤ ਤੁਸੀਂ ਉਨ੍ਹਾਂ ਚੈਟਾਂ ਨੂੰ ਐਕਸੈਸ ਕਰ ਸਕੋਗੇ, ਜੋ AI ਜਨਰੇਟਡ ਹੋਣਗੀਆਂ। ਜਿਵੇਂ ਕਿ ਕੰਪਨੀ ਦਾ AI ਚੈਟਬਾਟ ਤੁਹਾਨੂੰ ਕੁਝ ਜਾਣਕਾਰੀ ਦੇਵੇਗਾ, ਤਾਂ ਇਹ ਚੈਟ ਤੁਹਾਨੂੰ ਨਾਰਮਲ ਚੈਟ ਲਿਸਟ 'ਚ ਨਹੀਂ ਸਗੋ ਨਵੀਂ ਟੈਬ 'ਚ ਨਜ਼ਰ ਆਵੇਗੀ।
ETV Bharat / science-and-technology
WhatsApp ਯੂਜ਼ਰਸ ਨੂੰ ਜਲਦ ਮਿਲੇਗਾ AI ਚੈਟ ਲਈ ਇੱਕ ਆਪਸ਼ਨ, ਜਾਣੋ ਕੀ ਹੋਵੇਗਾ ਖਾਸ
WhatsApp New Feature: ਮੈਟਾ ਵਟਸਐਪ 'ਚ AI Powered ਚੈਟ ਲਈ ਇੱਕ ਨਵਾਂ ਆਪਸ਼ਨ ਦੇਣ ਜਾ ਰਿਹਾ ਹੈ। ਫਿਲਹਾਲ ਇਸ ਫੀਚਰ 'ਤੇ ਕੰਮ ਚੱਲ ਰਿਹਾ ਹੈ।
Published : Nov 19, 2023, 11:52 AM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ: ਫਿਲਹਾਲ ਇਹ ਅਪਡੇਟ ਕੁਝ ਐਂਡਰਾਈਡ ਬੀਟਾ ਟੈਸਟਰਾਂ ਲਈ ਉਪਲਬਧ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ। ਜੇਕਰ ਤੁਸੀਂ ਵੀ ਵਟਸਐਪ ਦੇ ਸਾਰੇ ਫੀਚਰਸ ਦਾ ਸਭ ਤੋਂ ਪਹਿਲਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ ਭਰਤੀ ਕਰ ਸਕਦੇ ਹੋ। ਬੀਟਾ ਯੂਜ਼ਰਸ ਵਟਸਐਪ ਦੇ ਸਾਰੇ ਨਵੇਂ ਫੀਚਰਸ ਹੋਰਨਾਂ ਲੋਕਾਂ ਤੋਂ ਪਹਿਲਾ ਇਸਤੇਮਾਲ ਕਰ ਸਕਦੇ ਹਨ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਫਿਲਟਰ ਸਟੇਟਸ ਅਪਡੇਟ ਫੀਚਰ: ਇਸ ਤੋਂ ਇਲਾਵਾ, ਵਟਸਐਪ 'ਚ ਯੂਜ਼ਰਸ ਨੂੰ ਜਲਦ ਹੀ ਫਿਲਟਰ ਸਟੇਟਸ ਅਪਡੇਟ ਫੀਚਰ ਵੀ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਹੋਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।