ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਬਿਜ਼ਨਸ ਅਕਾਊਂਟਸ ਚਲਾਉਣ ਵਾਲੇ ਯੂਜ਼ਰਸ ਲਈ ਨਵਾਂ ਆਪਸ਼ਨ ਲੈ ਕੇ ਆ ਰਹੀ ਹੈ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ ਜਲਦ ਹੀ ਆਪਣੇ ਅਕਾਊਂਟ ਨੂੰ ਵੈਰੀਫਾਈ ਕਰ ਸਕੋਗੇ। ਇਹ ਆਪਸ਼ਨ ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੇ ਵਪਾਰੀਆਂ ਨੂੰ ਮਿਲੇਗਾ ਅਤੇ ਤੁਸੀਂ ਬਲੂ ਟਿੱਕ ਨੂੰ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਲੂ ਟਿਕ ਵਰਗਾ ਫੀਚਰ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਪਹਿਲਾ ਤੋਂ ਹੀ ਉਪਲਬਧ ਹੈ।
WABetaInfo ਨੇ ਦਿੱਤੀ ਜਾਣਕਾਰੀ:WABetaInfo ਨੇ ਵਟਸਐਪ ਦੇ ਇਸ ਨਵੇਂ ਅਪਡੇਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਇਹ ਆਪਸ਼ਨ ਮੌਜ਼ੂਦਾ ਵਟਸਐਪ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਜਗ੍ਹਾਂ ਲਵੇਗਾ, ਜਿਸਦੇ ਨਾਲ ਸਾਰੇ ਵਪਾਰੀਆਂ ਨੂੰ ਕਈ ਫੀਚਰਸ ਵੀ ਮਿਲਣਗੇ।
ਵਟਸਐਪ 'ਚ ਮਿਲੇਗਾ ਨਵਾਂ ਆਪਸ਼ਨ: ਰਿਪੋਰਟ ਅਨੁਸਾਰ, ਅਗਲੇ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਐਪ ਸੈਟਿੰਗ 'ਚ ਨਵਾਂ ਆਪਸ਼ਨ ਮਿਲ ਜਾਵੇਗਾ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ Business Meta Verified ਦਾ ਸਬਸਕ੍ਰਿਪਸ਼ਨ ਲੈ ਸਕੋਗੇ ਅਤੇ ਉਸ ਤੋਂ ਬਾਅਦ ਹੋਰ ਗ੍ਰਾਹਕ ਬਿਜ਼ਨਸ ਅਕਾਊਂਟ ਨੂੰ ਬਲੂ ਟਿਕ ਨਾਲ ਪਹਿਚਾਣ ਸਕਣਗੇ। ਹਾਲਾਂਕਿ, ਅਜੇ ਤੱਕ ਸਬਸਕ੍ਰਿਪਸ਼ਨ ਪਲੈਨ ਦੀ ਕੀਮਤ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬਲੂ ਟਿੱਕ ਖਰੀਦਣ ਲਈ ਭਾਰਤ 'ਚ ਐਂਡਰਾਈਡ ਅਤੇ IOS ਯੂਜ਼ਰਸ ਨੂੰ 699 ਰੁਪਏ ਹਰ ਮਹੀਨੇ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦਕਿ ਵੈੱਬ 'ਤੇ ਇਸ ਲਈ 599 ਰੁਪਏ ਹਰ ਮਹੀਨੇ ਦੀ ਫੀਸ ਤੈਅ ਕੀਤੀ ਗਈ ਹੈ।
ਵੈਰੀਫਿਕੇਸ਼ਨ ਟਿਕ ਲੈਣਾ ਵਿਕਲਪਿਕ ਹੋਵੇਗਾ:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਪਾਰੀਆਂ ਨੂੰ ਹੀ ਵੈਰੀਫਿਕੇਸ਼ਨ ਟਿਕ ਖਰੀਦਣ ਦਾ ਆਪਸ਼ਨ ਵਟਸਐਪ ਬਿਜ਼ਨਸ ਐਪ 'ਚ ਦਿੱਤਾ ਜਾਵੇਗਾ। ਵੈਰੀਫਿਕੇਸ਼ਨ ਲੈਣਾ ਜਾਂ ਨਹੀਂ ਲੈਣਾ, ਇਹ ਗ੍ਰਾਹਕ ਦੀ ਮਰਜ਼ੀ ਹੋਵੇਗੀ।
ਵਟਸਐਪ ਮਿਊਜ਼ਿਕ ਸ਼ੇਅਰ ਕਰਨ ਦਾ ਫੀਚਰ: ਇਸ ਤੋਂ ਇਲਾਵਾ, ਕੰਪਨੀ ਯੂਜ਼ਰਸ ਲਈ ਮਿਊਜ਼ਿਕ ਸ਼ੇਅਰ ਕਰਨ ਦਾ ਫੀਚਰ ਵੀ ਪੇਸ਼ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵੀਡੀਓ ਕਾਲ ਦੌਰਾਨ ਆਪਣੇ ਦੋਸਤਾਂ ਨਾਲ ਮਿਊਜ਼ਿਕ ਸ਼ੇਅਰ ਕਰ ਸਕਣਗੇ। ਵਟਸਐਪ ਦੇ ਮਿਊਜ਼ਿਕ ਸ਼ੇਅਰ ਫੀਚਰ ਦਾ ਇਸਤੇਮਾਲ ਫਿਲਹਾਲ ਬੀਟਾ ਟੈਸਟਰ ਹੀ ਕਰ ਪਾ ਰਹੇ ਹਨ। ਇਸ ਫੀਚਰ ਨੂੰ ਐਪ ਦੇ Business ਵਰਜ਼ਨ ਲਈ ਵੀ ਪੇਸ਼ ਕੀਤਾ ਗਿਆ ਹੈ। ਵਟਸਐਪ ਬੀਟਾ ਅਪਡੇਟ ਵਰਜ਼ਨ 2.24.2.29 ਦੇ ਨਾਲ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰ ਸਕੋਗੇ। ਇਸ ਫੀਚਰ ਨੂੰ ਹੋਰਨਾਂ ਯੂਜ਼ਰਸ ਲਈ ਵੀ ਜਲਦ ਹੀ ਰੋਲਆਊਟ ਕਰ ਦਿੱਤਾ ਜਾਵੇਗਾ।