ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ 'WhatsApp Username' ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਵੈੱਬ ਬੀਟਾ ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਫੀਚਰ ਰਾਹੀ ਤੁਸੀਂ ਕਿਸੇ ਵਿਅਕਤੀ ਨੂੰ ਉਸਦੇ ਯੂਜ਼ਰਨੇਮ ਦੀ ਮਦਦ ਨਾਲ ਆਪਣੇ ਵਟਸਐਪ 'ਚ ਐਡ ਅਤੇ ਚੈਟ ਕਰ ਸਕੋਗੇ। ਜਿਨ੍ਹਾਂ ਲੋਕਾਂ ਨੂੰ ਤੁਸੀਂ ਯੂਜ਼ਰਨੇਮ ਦੀ ਮਦਦ ਨਾਲ ਵਟਸਐਪ 'ਚ ਐਡ ਕਰੋਗੇ, ਉਨ੍ਹਾਂ ਦਾ ਫੋਨ ਨੰਬਰ ਤੁਹਾਨੂੰ ਨਜ਼ਰ ਨਹੀਂ ਆਵੇਗਾ।
ETV Bharat / science-and-technology
WhatsApp ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋਇਆ 'WhatsApp Username' ਫੀਚਰ, Wabetainfo ਨੇ ਦਿੱਤੀ ਜਾਣਕਾਰੀ - ਵਟਸਐਪ ਯੂਜ਼ਰਨੇਮ ਫੀਚਰ
WhatsApp Username feature: ਵਟਸਐਪ ਨੇ ਆਪਣੇ ਕੁਝ ਯੂਜ਼ਰਸ ਨੂੰ 'WhatsApp Username' ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਰਾਹੀ ਤੁਸੀਂ ਬਿਨ੍ਹਾਂ ਨੰਬਰ ਦਿੱਤੇ ਇੱਕ-ਦੂਜੇ ਨਾਲ ਗੱਲ੍ਹ ਕਰ ਸਕੋਗੇ।
Published : Dec 28, 2023, 1:14 PM IST
Wabetainfo ਨੇ ਦਿੱਤੀ 'WhatsApp Username' ਫੀਚਰ ਬਾਰੇ ਜਾਣਕਾਰੀ: ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ। Wabetainfo ਨੇ ਇਸ ਫੀਚਰ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਵਟਸਐਪ ਦਾ Username ਫੀਚਰ ਲੋਕਾਂ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਹ ਫੀਚਰ ਹੋਰਨਾਂ ਸੋਸ਼ਲ ਮੀਡੀਆ ਐਪਾਂ ਦੀ ਤਰ੍ਹਾਂ ਕੰਮ ਕਰੇਗਾ ਅਤੇ ਹਰ ਵਿਅਕਤੀ ਦਾ ਅਲੱਗ ਯੂਜ਼ਰਨੇਮ ਹੋਵੇਗਾ। Wabetainfo ਅਨੁਸਾਰ, ਤੁਸੀਂ ਆਪਣੇ ਯੂਜ਼ਰਨੇਮ ਨੂੰ ਬਦਲ ਵੀ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਦੋ ਤੁਸੀਂ ਕਿਸੇ ਹੋਰ ਸੋਸ਼ਲ ਮੀਡੀਆ ਐਪ 'ਚ ਆਪਣਾ ਯੂਜ਼ਰਨੇਮ ਬਦਲਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਤੈਅ ਸਮੇਂ ਤੋਂ ਬਾਅਦ ਹੀ ਇਸਨੂੰ ਦੁਬਾਰਾ ਬਦਲ ਸਕਦੇ ਹੋ। ਹਾਲਾਂਕਿ, ਵਟਸਐਪ 'ਚ ਵੀ ਅਜਿਹਾ ਹੋਵੇਗਾ ਜਾਂ ਨਹੀ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਡੈਸਕਟਾਪ ਰਾਹੀ ਸਟੇਟਸ 'ਚ ਸ਼ੇਅਰ ਕਰ ਸਕੋਗੇ ਫੋਟੋ ਅਤੇ ਵੀਡੀਓਜ਼: ਇਸ ਤੋਂ ਇਲਾਵਾ, ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਨੂੰ ਡੈਸਕਟਾਪ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਰਾਹੀ ਯੂਜ਼ਰਸ ਨੂੰ ਸਟੇਟਸ 'ਚ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਹੈ। ਹੁਣ ਇਹ ਫੀਚਰ ਡੈਸਕਟਾਪ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਡੈਸਕਟਾਪ ਰਾਹੀ ਵੀ ਫੋਟੋ, ਵੀਡੀਓ ਅਤੇ ਟੈਕਸਟ ਨੂੰ ਸਟੇਟਸ 'ਚ ਸ਼ੇਅਰ ਕਰ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਬੀਟਾ ਅਪਡੇਟ 'ਚ ਹੈ। ਇਸ ਫੀਚਰ ਦਾ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵੈੱਬ ਰਾਹੀ ਆਸਾਨੀ ਨਾਲ ਆਪਣੇ ਵਟਸਐਪ ਪ੍ਰੋਫਾਈਲ 'ਤੇ ਕੋਈ ਵੀ ਸਟੇਟਸ ਲਗਾ ਸਕਦੇ ਹੋ ਅਤੇ ਤੁਹਾਨੂੰ ਸਟੇਟਸ ਲਗਾਉਣ ਲਈ ਮੋਬਾਈਲ ਦੀ ਜ਼ਰੂਰਤ ਨਹੀਂ ਪਵੇਗੀ।