ਹੈਦਰਾਬਾਦ:ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਪਿਛਲੇ ਮਹੀਨੇ WhatsApp ਲਈ ਐਡਿਟ ਮੈਸੇਜ ਫੀਚਰ ਲਾਂਚ ਕੀਤਾ ਸੀ। ਹਾਲਾਂਕਿ ਉਦੋਂ ਸਾਰਿਆਂ ਨੂੰ ਇਹ ਨਹੀਂ ਮਿਲਿਆ ਸੀ। ਇਸ ਮਹੀਨੇ ਤੋਂ ਇਹ ਫੀਚਰ ਕੁਝ ਐਂਡਰਾਇਡ ਅਤੇ ਆਈਓਐਸ ਯੂਜਰਸ ਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜੇਕਰ ਤੁਹਾਨੂੰ ਇਹ ਫੀਚਰ ਨਹੀਂ ਮਿਲਿਆ ਹੈ, ਤਾਂ ਪਲੇਅਸਟੋਰ ਅਤੇ ਐਪਸਟੋਰ 'ਤੇ ਜਾ ਕੇ ਇਕ ਵਾਰ ਐਪ ਨੂੰ ਅਪਡੇਟ ਕਰੋ। ਤੁਹਾਨੂੰ ਦੱਸ ਦਈਏ ਕਿ ਐਡਿਟ ਮੈਸੇਜ ਫੀਚਰ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਸੀ। ਇਸ ਫੀਚਰ ਦੇ ਲਾਈਵ ਹੋਣ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ ਕਿਉਂਕਿ ਕਈ ਵਾਰ ਲੋਕ ਜਲਦਬਾਜ਼ੀ 'ਚ ਗਲਤ ਮੈਸੇਜ ਭੇਜ ਦਿੰਦੇ ਸਨ।
ਸਿਰਫ ਇੰਨੇ ਸਮੇਂ ਤੱਕ ਕਰ ਸਕੋਗੇ ਮੈਸੇਜ ਐਡਿਟ:ਐਡਿਟ ਮੈਸੇਜ ਫੀਚਰ ਦੇ ਤਹਿਤ ਤੁਸੀਂ ਅਗਲੇ 15 ਮਿੰਟ ਲਈ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕੋਗੇ। ਇਸ ਸਮਾਂ ਸੀਮਾ ਤੋਂ ਬਾਅਦ ਤੁਸੀਂ ਮੈਸੇਜ ਨੂੰ ਐਡਿਟ ਨਹੀਂ ਕਰ ਸਕੋਗੇ। ਕੰਪਨੀ ਨੇ ਇਹ ਸਮਾਂ ਸੀਮਾ ਇਸ ਲਈ ਲਗਾਈ ਹੈ ਕਿਉਂਕਿ ਜੇਕਰ ਕੋਈ ਸਮਾਂ ਸੀਮਾ ਨਹੀਂ ਹੋਵੇਗੀ, ਤਾਂ ਕੋਈ ਵੀ ਕਿਸੇ ਵੀ ਸਮੇਂ ਆਪਣੀ ਗੱਲ 'ਤੇ ਵਾਪਸ ਜਾ ਸਕਦਾ ਹੈ, ਜਿਸ ਕਾਰਨ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਜੋ ਵੀ ਮੈਸੇਜ ਐਡਿਟ ਕਰੋਗੇ, ਉਹ ਸਾਹਮਣੇ ਵਾਲੇ ਯੂਜ਼ਰਸ ਨੂੰ ਐਡਿਟ ਦੇ ਰੂਪ ਵਿੱਚ ਦਿਖਾਈ ਦੇਵੇਗਾ।