ਨਵੀਂ ਦਿੱਲੀ: ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਰਬਾਂ ਵਟਸਐਪ ਯੂਜ਼ਰਸ ਹੁਣ ਕਿਸੇ ਮੈਸੇਜ ਨੂੰ ਭੇਜਣ ਦੇ 15 ਮਿੰਟਾਂ ਦੇ ਅੰਦਰ ਮੈਸੇਜ ਐਡਿਟ ਕਰ ਸਕਦੇ ਹਨ। ਇਹ ਫੀਚਰ ਵਿਸ਼ਵ ਪੱਧਰ 'ਤੇ ਯੂਜ਼ਰਸ ਲਈ ਰੋਲ ਆਊਟ ਹੋ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਹਰ ਕਿਸੇ ਲਈ ਉਪਲਬਧ ਹੋਵੇਗਾ। ਯੂਜ਼ਰਸ ਨੂੰ ਸਿਰਫ ਭੇਜੇ ਗਏ ਮੈਸੇਜ ਨੂੰ Long Press ਕਰਨਾ ਹੈ ਅਤੇ ਉਸ ਤੋਂ ਬਾਅਦ 15 ਮਿੰਟਾਂ ਤੱਕ ਮੀਨੂ ਤੋਂ 'ਐਡਿਟ' ਨੂੰ ਚੁਣਨਾ ਹੋਵੇਗਾ।
ਮੈਸੇਜ ਐਡੀਟਿੰਗ ਫੀਚਰ:ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਨੂੰ ਕੋਈ ਗਲਤ ਮੈਸੇਜ ਭੇਜ ਦਿੰਦੇ ਹੋ, ਤਾਂ ਤੁਸੀਂ ਆਪਣੇ ਭੇਜੇ ਗਏ ਮੈਸੇਜ ਨੂੰ ਐਡਿਟ ਨੂੰ ਕਰ ਸਕਦੇ ਹੋ। ਇਹ ਲੋਕਾਂ ਨੂੰ ਮੈਸੇਜ ਵਿੱਚ ਵਾਧੂ ਸੰਦਰਭ ਜੋੜਨ ਜਾਂ ਕਿਸੇ ਵੀ ਗਲਤ ਸ਼ਬਦ-ਜੋੜ ਨੂੰ ਠੀਕ ਕਰਨ ਵਿੱਚ ਮਦਦ ਕਰੇਗਾ। ਵਟਸਐਪ ਨੇ ਕਿਹਾ ਕਿ ਐਡਿਟ ਮੈਸੇਜ ਉਨ੍ਹਾਂ ਦੇ ਨਾਲ 'ਐਡਿਟਿਡ' ਡਿਸਪਲੇ ਕਰਨਗੇ। ਇਸ ਲਈ ਜਿਨ੍ਹਾਂ ਨੂੰ ਤੁਸੀਂ ਮੈਸੇਜ ਕਰ ਰਹੇ ਹੋ ਉਹ ਐਡਿਟ ਇਤਿਹਾਸ ਦਿਖਾਏ ਬਿਨਾਂ ਸੁਧਾਰ ਬਾਰੇ ਜਾਣਨਗੇ। ਕੰਪਨੀ ਨੇ ਕਿਹਾ ਕਿ ਸਾਰੇ ਨਿੱਜੀ ਮੈਸੇਜਾਂ, ਮੀਡੀਆ ਅਤੇ ਕਾਲਾਂ ਦੀ ਤਰ੍ਹਾਂ ਤੁਹਾਡੇ ਮੈਸੇਜ ਅਤੇ ਤੁਹਾਡੇ ਦੁਆਰਾ ਕੀਤੇ ਗਏ ਐਡਿਟ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਹਨ।
ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ:ਵਟਸਐਪ ਦਾ ਇਹ ਫੀਚਰ ਐਪਲ ਵਰਗਾ ਹੀ ਹੈ। ਐਪਲ ਨੇ iOS 16 ਨਾਲ ਟੈਕਸਟ ਮੈਸੇਜ ਐਡਿਟ ਕਰਨ ਦਾ ਫੀਚਰ ਦਿੱਤਾ ਸੀ। ਐਪਲ ਯੂਜ਼ਰਸ ਕੋਲ ਮੈਸੇਜ ਐਡਿਟ ਕਰਨ ਲਈ 15 ਮਿੰਟ ਹਨ। ਆਈਫੋਨ ਯੂਜ਼ਰਸ ਇੱਕ ਮੈਸੇਜ ਨੂੰ ਪੰਜ ਵਾਰ ਐਡਿਟ ਕਰ ਸਕਦੇ ਹਨ। ਪਰ WhatsApp ਨੇ ਫਿਲਹਾਲ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਮੈਸੇਜ ਨੂੰ ਕਿੰਨੀ ਵਾਰ ਐਡਿਟ ਕੀਤਾ ਜਾ ਸਕਦਾ ਹੈ। ਮੈਸੇਜ ਨੂੰ ਐਡਿਟ ਕਰਨ ਲਈ ਯੂਜ਼ਰਸ ਨੂੰ ਮੈਸੇਜ 'ਤੇ ਲੰਮਾ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਇੱਕ ਪੌਪ-ਅੱਪ ਆਪਸ਼ਨ ਆਵੇਗਾ, ਜਿਸ ਵਿੱਚ ਮੈਸੇਜ ਨੂੰ ਐਡਿਟ ਕਰਨ ਦਾ ਆਪਸ਼ਨ ਸ਼ਾਮਲ ਹੋਵੇਗਾ। ਇਸ ਆਪਸ਼ਨ ਦੀ ਮਦਦ ਨਾਲ ਯੂਜ਼ਰ ਮੈਸੇਜ ਨੂੰ ਐਡਿਟ ਕਰ ਸਕਣਗੇ। ਦੱਸ ਦੇਈਏ ਕਿ ਵਟਸਐਪ ਦੇ ਨਵੇਂ ਫੀਚਰ ਨਿੱਜੀ ਚੈਟ ਅਤੇ ਗਰੁੱਪ ਚੈਟ ਦੋਵਾਂ 'ਤੇ ਕੰਮ ਕਰਨਗੇ। ਇਹ ਵੀ ਦੱਸ ਦੇਈਏ ਕਿ ਮੈਸੇਜ ਭੇਜਣ ਦੇ 15 ਮਿੰਟ ਬਾਅਦ ਯੂਜ਼ਰਸ ਮੈਸੇਜ ਨੂੰ ਐਡਿਟ ਨਹੀਂ ਕਰ ਸਕਣਗੇ।
- WhatsApp Sticker Feature: WhatsApp ਦਾ ਨਵਾਂ ਫੀਚਰ, ਯੂਜ਼ਰਸ ਨੂੰ ਐਪ ਦੇ ਅੰਦਰ ਸਟਿੱਕਰ ਬਣਾਉਣ ਦੀ ਮਿਲੇਗੀ ਸੁਵਿਧਾ
- Special Sale: Realme ਦੇ ਇਸ ਸਮਾਰਟਫ਼ੋਨ 'ਤੇ ਅੱਜ ਮਿਲ ਰਿਹਾ ਭਾਰੀ ਡਿਸਕਾਊਂਟ, ਜਾਣੋਂ ਕਿਸ ਸਮੇਂ ਸ਼ੁਰੂ ਹੋਵੇਗੀ ਇਹ ਸੇਲ
- Elon Musk: ਦਫਤਰ ਦਾ ਕਿਰਾਇਆ ਮੰਗੇ ਜਾਣ 'ਤੇ ਗੁੱਸੇ 'ਚ ਆਏ ਐਲੋਨ ਮਸਕ, ਕਿਰਾਇਆ ਦੇਣ ਤੋਂ ਕੀਤਾ ਇਨਕਾਰ
ਵਟਸਐਪ ਨੇ ਚੈਟ ਲਾਕ ਫੀਚਰ ਦਾ ਵੀ ਕੀਤਾ ਸੀ ਐਲਾਨ: ਪਿਛਲੇ ਹਫਤੇ ਵਟਸਐਪ ਨੇ 'ਚੈਟ ਲਾਕ' ਨਾਂ ਦੇ ਇੱਕ ਫੀਚਰ ਦਾ ਐਲਾਨ ਕੀਤਾ ਸੀ, ਜੋ ਯੂਜ਼ਰਸ ਦੇ ਮੈਸੇਜਾਂ ਨੂੰ ਸੁਰੱਖਿਅਤ ਰੱਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੈਸੇਜਿੰਗ ਐਪ ਵਟਸਐਪ ਯੂਜ਼ਰਸ ਦੀ ਡਿਮਾਂਡ ਦੇ ਹਿਸਾਬ ਨਾਲ ਆਪਣੇ ਇੰਟਰਫੇਸ ਨੂੰ ਲਗਾਤਾਰ ਅਪਡੇਟ ਕਰ ਰਿਹਾ ਹੈ। ਇਸ ਦੇ ਲਈ ਪੇਰੈਂਟ ਕੰਪਨੀ ਮੈਟਾ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਨਵੇਂ ਫੀਚਰਸ ਨੂੰ ਜੋੜਿਆ ਜਾ ਰਿਹਾ ਹੈ।