ਹੈਦਰਾਬਾਦ: ਮੈਟਾ ਲਗਾਤਾਰ ਵਟਸਐਪ ਨੂੰ ਅਪਡੇਟ ਕਰ ਰਹੀ ਹੈ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਟਸਐਪ ਨੂੰ ਐਪਲ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 2009 'ਚ ਵਟਸਐਪ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਅਜੇ ਤੱਕ ਆਈਪੈਡ ਲਈ ਮੈਸੇਜਿੰਗ ਐਪ ਦੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ ਸੀ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਈਪੈਡ ਲਈ ਵਟਸਐਪ ਦਾ ਲਾਂਚ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ WABetainfo ਨੇ ਦਿੱਤੀ ਹੈ।
ETV Bharat / science-and-technology
WhatsApp Update: IPad 'ਚ ਪੇਸ਼ ਕੀਤਾ ਜਾ ਰਿਹਾ ਵਟਸਐਪ, ਇਸ ਤਰ੍ਹਾਂ ਕਰ ਸਕੋਗੇ ਵਰਤੋ - ਵਟਸਐਪ ਨੂੰ ਐਪਲ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ
WhatsApp for iPad: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਈ ਯੂਜ਼ਰਸ ਕਰਦੇ ਹਨ। ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਹੀ ਹੈ। ਫਿਲਹਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਟਸਐਪ ਨੂੰ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ ਹੈ।
Published : Sep 20, 2023, 9:34 AM IST
ਆਈਪੈਡ ਲਈ ਵਟਸਐਪ ਕੀਤਾ ਜਾ ਰਿਹਾ ਪੇਸ਼:WABetainfo ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਪੈਡ ਦੇ ਨਾਲ ਸੰਗਤ ਬੀਟਾ ਵਰਜ਼ਨ ਹੁਣ TestFlight ਐਪ ਦੀ ਮਦਦ ਨਾਲ ਆਈਪੈਡ 'ਤੇ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਸਾਰੇ ਬੀਟਾ ਟੈਸਟਰਾਂ ਲਈ ਹੈ, ਜਿਨ੍ਹਾਂ ਨੇ ਆਪਣੇ ਫੋਨ 'ਤੇ ਵਟਸਐਪ ਬੀਟਾ ਨੂੰ ਇੰਸਟਾਲ ਕੀਤਾ ਹੈ।
ਆਈਪੈਡ 'ਤੇ ਇਸ ਤਰ੍ਹਾਂ ਕਰ ਸਕੋਗੇ ਵਟਸਐਪ ਦੀ ਵਰਤੋ: ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਪੈਡ 'ਤੇ ਵਟਸਐਪ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣੇ ਆਈਫੋਨ ਅਤੇ ਆਈਪੈਡ 'ਤੇ ਬੀਟਾ IOS ਵਰਜ਼ਨ ਨੂੰ ਇੰਸਟਾਲ ਕਰਨਾ ਪਵੇਗਾ। ਅਜਿਹਾ ਕਰਨ ਤੋਂ ਬਾਅਦ ਦੋਨੋ ਐਪਸ ਨੂੰ ਲਿੰਕਡ ਡਿਵਾਈਸ ਫੀਚਰ ਦੇ ਰਾਹੀ ਲਿੰਕ ਕਰਨਾ ਹੋਵੇਗਾ। ਇਸ ਲਈ ਤੁਹਾਨੂੰ ਵਟਸਐਪ ਸੈਟਿੰਗਸ 'ਚ ਲਿੰਕਡ ਡਿਵਾਈਸ 'ਤੇ ਕਲਿੱਕ ਕਰਕੇ ਲਿੰਕ ਅਤੇ ਡਿਵਾਈਸ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਆਈਪੈਡ 'ਤੇ ਨਜ਼ਰ ਆ ਰਹੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਇੱਕ ਵਾਰ ਐਪ ਲਿੰਕ ਹੋ ਜਾਣ 'ਤੇ ਤੁਹਾਡੇ ਸਾਰੇ ਮੈਸੇਜ, ਕਾਲ ਅਤੇ ਹੋਰ ਜ਼ਰੂਰੀ ਜਾਣਕਾਰੀ ਡਿਵਾਈਸ ਨਾਲ ਸਿੰਕ ਹੋ ਜਾਵੇਗੀ। ਜਾਣਾਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਆਈਪੈਡ 'ਤੇ ਵਟਸਐਪ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ। ਜਲਦ ਹੀ ਇਸਨੂੰ ਸਾਰੇ ਲੋਕਾਂ ਲਈ ਪੇਸ਼ ਕੀਤਾ ਜਾ ਸਕਦਾ ਹੈ।