ਹੈਦਰਾਬਾਦ: ਵਟਸਐਪ ਇੱਕ ਮਸ਼ਹੂਰ ਮੈਸੇਜਿੰਗ ਐਪ ਹੈ। ਦੁਨੀਆਭਰ ਵਿੱਚ 2 ਬਿਲੀਅਨ ਤੋਂ ਜ਼ਿਆਦਾ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ। ਕੰਪਨੀ ਸਮੇ-ਸਮੇ 'ਤੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਵਿੱਚ ਕਈ ਅਪਡੇਟ ਲਿਆਉਦੀ ਰਹਿੰਦੀ ਹੈ। ਇਸ ਦੌਰਾਨ ਕੰਪਨੀ ਇੱਕ ਹੋਰ ਅਪਡੇਟ ਵਟਸਐਪ ਵਿੱਚ ਲੈ ਕੇ ਆ ਰਹੀ ਹੈ। ਇਹ ਅਪਡੇਟ WhatsApp Official Chat ਦਾ ਹੈ। ਇਸ ਵਿੱਚ ਕੰਪਨੀ ਯੂਜ਼ਰਸ ਨੂੰ ਨਵੇਂ ਅਪਡੇਟਾਂ ਬਾਰੇ ਜਾਣਕਾਰੀ ਦੇਵੇਗੀ। ਫਿਲਹਾਲ ਇਹ ਅਪਡੇਟ ਕੁਝ ਐਂਡਰਾਇਡ ਬੀਟਾ ਟੈਸਟਰਾਂ ਨੂੰ ਮਿਲਣਾ ਸ਼ੁਰੂ ਹੋਇਆ ਹੈ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ।
ETV Bharat / science-and-technology
WhatsApp Update: ਵਟਸਐਪ ਲੈ ਕੇ ਆ ਰਿਹਾ ਇੱਕ ਹੋਰ ਨਵਾਂ ਅਪਡੇਟ, ਹੁਣ ਇੱਕ ਚੈਟ 'ਚ ਮਿਲੇਗੀ ਸਾਰੇ ਅਪਡੇਟਾਂ ਬਾਰੇ ਜਾਣਕਾਰੀ
ਵਟਸਐਪ ਵਿੱਚ ਜਲਦ ਹੀ ਤੁਹਾਨੂੰ WhatsApp Official Chat ਦਾ ਅਪਡੇਟ ਮਿਲੇਗਾ। ਇਸ ਵਿੱਚ ਕੰਪਨੀ ਤੁਹਾਨੂੰ ਨਵੀਨਤਮ ਅਪਡੇਟਾਂ ਦੀ ਜਾਣਕਾਰੀ ਦੇਵੇਗੀ।
WhatsApp Official Chat ਰਾਹੀ ਮਿਲੇਗੀ ਨਵੇਂ ਅਪਡੇਟਾਂ ਬਾਰੇ ਜਾਣਕਾਰੀ: WhatsApp Official Chat ਦੇ ਤਹਿਤ ਕੰਪਨੀ ਯੂਜ਼ਰਸ ਨੂੰ ਐਪ ਦੇ ਨਵੇਂ ਅਪਡੇਟ ਅਤੇ ਟਿਪਸ ਐਂਡ ਟ੍ਰਿਕਸ ਬਾਰੇ ਜਾਣਕਾਰੀ ਦੇਵੇਗੀ। ਜਿਵੇਂ ਕਿ ਕੰਪਨੀ 2FA ਬਾਰੇ ਦੱਸੇਗੀ ਅਤੇ ਇਸਦੇ ਨਾਲ ਹੀ ਇਸਨੂੰ ਤੁਸੀਂ ਕਿਵੇ ਸੈੱਟ ਕਰ ਸਕਦੇ ਹੋ, ਇਸਦਾ ਆਪਸ਼ਨ ਵੀ ਚੈਟ ਵਿੱਚ ਦੇਵੇਗੀ। ਇਸ WhatsApp Official Chat ਨੂੰ ਲਿਆਉਣ ਦਾ ਮਕਸਦ ਲੋਕਾਂ ਨੂੰ ਸਾਰੇ ਨਵੇਂ ਫੀਚਰਸ ਬਾਰੇ ਦੱਸਣਾ ਅਤੇ ਯੂਜ਼ਰਸ ਦੀ ਪ੍ਰਾਇਵੇਸੀ ਨੂੰ ਬਿਹਤਰ ਬਣਾਉਣਾ ਹੈ। ਇਹ ਅਪਡੇਟ ਫਿਲਹਾਲ ਐਂਡਰਾਇਡ ਬੀਟਾ ਦੇ 2.23.15.10 ਵਰਜ਼ਨ ਵਿੱਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਵਟਸਐਪ ਇਨ੍ਹਾਂ ਫੀਚਰਸ 'ਤੇ ਵੀ ਕਰ ਰਿਹਾ ਕੰਮ: ਵਟਸਐਪ ਕਈ ਹੋਰ ਨਵੇਂ ਫੀਚਰਸ 'ਤੇ ਵੀ ਕੰਮ ਕਰ ਰਿਹਾ ਹੈ। ਇਸ ਵਿੱਚ ਯੂਜ਼ਰਨੇਮ, ਵੀਡੀਓ ਕਾਲ ਦੀ ਸੀਮਾ ਨੂੰ ਵਧਾਉਣਾ, ਚੈਨਲਸ, ਇਮੋਜੀ ਅਤੇ ਕੀਬੋਰਡ ਰੀਡਿਜ਼ਾਈਨ ਆਦਿ ਸ਼ਾਮਲ ਹੈ। ਫਿਲਹਾਲ ਸਾਰੇ ਵਟਸਐਪ ਯੂਜ਼ਰਸ ਨੂੰ ਯੂਜ਼ਰਨੇਮ ਫੀਚਰ ਦਾ ਇੰਤਜ਼ਾਰ ਹੈ ਕਿਉਕਿ ਅਜੇ ਤੱਕ ਕਿਸੇ ਨੂੰ ਵੀ ਵਟਸਐਪ 'ਤੇ ਐਡ ਕਰਨ ਲਈ ਨੰਬਰ ਐਕਸਚੇਜ਼ ਕਰਨਾ ਪੈਂਦਾ ਹੈ। ਇਸ ਤੋਂ ਬਿਨ੍ਹਾਂ ਤੁਸੀਂ ਕਿਸੇ ਵਿਅਕਤੀ ਨੂੰ ਵਟਸਐਪ 'ਤੇ ਐਡ ਨਹੀਂ ਕਰ ਸਕਦੇ। ਜਦਕਿ ਯੂਜ਼ਰਨੇਮ ਫੀਚਰ ਆਉਣ ਤੋਂ ਬਾਅਦ ਬਿਨ੍ਹਾਂ ਨੰਬਰ ਦਿੱਤੇ ਲੋਕਾਂ ਨੂੰ ਵਟਸਐਪ 'ਤੇ ਐਡ ਕੀਤਾ ਜਾ ਸਕੇਗਾ। ਇਹ ਫੀਚਰ ਲੋਕਾਂ ਦੀ ਪ੍ਰਾਇਵੇਸੀ ਨੂੰ ਹੋਰ ਬਿਹਤਰ ਬਣਾਏਗਾ।