ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਰੋੜਾਂ ਲੋਕ ਕਰਦੇ ਹਨ। ਇੱਕ ਵੱਡੇ ਯੂਜ਼ਰਬੇਸ ਦੇ ਨਾਲ ਵਟਸਐਪ ਦਾ ਇਸਤੇਮਾਲ ਅਲੱਗ-ਅਲੱਗ ਮੋਡ 'ਚ ਕੀਤਾ ਜਾਂਦਾ ਹੈ। ਐਂਡਰਾਈਡ ਫੋਨ, ਆਈਫੋਨ ਤੋਂ ਇਲਾਵਾ ਯੂਜ਼ਰਸ ਨੂੰ ਵਟਸਐਪ ਦੇ ਡੈਸਕਟਾਪ ਵਰਜ਼ਨ ਦੀ ਵੀ ਸੁਵਿਧਾ ਮਿਲਦੀ ਹੈ। ਜੇਕਰ ਤੁਸੀਂ ਵਟਸਐਪ ਦਾ ਇਸਤੇਮਾਲ ਪੀਸੀ 'ਤੇ ਕਰਦੇ ਹੋ, ਤਾਂ ਹੁਣ ਤੁਹਾਨੂੰ ਆਪਣੀਆਂ ਚੈਟਾਂ ਨੂੰ ਲੈ ਕੇ ਚਿੰਤਾਂ ਕਰਨ ਦੀ ਲੋੜ ਨਹੀਂ ਹੈ, ਕਿਉਕਿ ਵਟਸਐਪ ਨੇ ਵੈੱਬ ਯੂਜ਼ਰਸ ਲਈ ਸਕ੍ਰੀਨ ਲਾਕ ਫੀਚਰ ਪੇਸ਼ ਕੀਤਾ ਹੈ।
ਵਟਸਐਪ ਨੇ ਵੈੱਬ ਯੂਜ਼ਰਸ ਲਈ ਪੇਸ਼ ਕੀਤਾ ਸਕ੍ਰੀਨ ਲਾਕ ਫੀਚਰ: ਵਟਸਐਪ ਨੇ ਵੈੱਬ ਯੂਜ਼ਰਸ ਨੂੰ ਧਿਆਨ ਵਿੱਚ ਰੱਖ ਕੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਵੈੱਬਸਾਈਟ Wabetainfo ਜੀ ਰਿਪੋਰਟ ਅਨੁਸਾਰ, ਵਟਸਐਪ ਵੈੱਬ ਦੇ ਇੱਕ ਨਵੇਂ ਫੀਚਰ ਨੂੰ ਸਪਾਟ ਕੀਤਾ ਗਿਆ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਨੇ ਵਟਸਐਪ ਦੇ ਵੈੱਬ ਯੂਜ਼ਰਸ ਲਈ ਸਕ੍ਰੀਨ ਲਾਕ ਫੀਚਰ ਪੇਸ਼ ਕੀਤਾ ਹੈ।
ਕੀ ਹੈ ਵਟਸਐਪ ਸਕ੍ਰੀਨ ਲਾਕ ਫੀਚਰ?: ਵਟਸਐਪ ਦਾ ਇਹ ਫੀਚਰ ਸਕ੍ਰੀਨ ਨੂੰ ਲਾਕ ਕਰਨ ਨਾਲ ਜੁੜਿਆ ਹੋਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਅਕਾਊਟ ਡੈਸਕਟਾਪ 'ਤੇ ਵੀ ਪਾਸਵਰਡ ਰਾਹੀ ਲਾਕ ਕਰ ਸਕਦੇ ਹਨ। ਵਰਤਮਾਨ 'ਚ ਵਟਸਐਪ ਯੂਜ਼ਰਸ ਨੂੰ ਡੈਸਕਟਾਪ ਲੌਗਿਨ ਕਰਨ ਲਈ QR ਕੋਡ ਸਕੈਨ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕੋਈ ਵੀ ਯੂਜ਼ਰ ਦੀ ਵਟਸਐਪ ਚੈਟ ਪੜ੍ਹ ਸਕਦਾ ਹੈ। ਪਰ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਚੈਟ ਨੂੰ ਹਾਈਡ ਕਰਨ ਲਈ ਇੱਕ ਪਾਸਵਰਡ ਦਾ ਇਸਤੇਮਾਲ ਕਰ ਸਕਣਗੇ। ਇਸ ਫੀਚਰ ਨੂੰ ਵਟਸਐਪ ਸੈਟਿੰਗ ਦੇ ਪ੍ਰਾਈਵੇਸੀ ਆਪਸ਼ਨ 'ਚ ਪਾਇਆ ਜਾ ਸਕਦਾ ਹੈ।
ਫਿਲਹਾਲ ਵਟਸਐਪ ਦਾ ਸਕ੍ਰੀਨ ਲਾਕ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਦਾ ਸਕ੍ਰੀਨ ਲਾਕ ਫੀਚਰ ਅਜੇ ਸ਼ੁਰੂਆਤੀ ਪੜਾਅ 'ਚ ਹੈ। ਅਜਿਹੇ 'ਚ ਇਹ ਫੀਚਰ ਸਿਰਫ਼ ਵਟਸਐਪ ਵੈੱਬ ਦੇ ਬੀਟਾ ਟੈਸਟਰਾਂ ਲਈ ਲਿਆਂਦਾ ਗਿਆ ਹੈ। ਬੀਟਾ ਟੈਸਟਰ ਵਟਸਐਪ ਵੈੱਬ ਦੇ ਨਵੇਂ ਵੈੱਬ ਵਰਜ਼ਨ ਨਾਲ ਇਸ ਨਵੇਂ ਫੀਚਰ ਦਾ ਇਸਤੇਮਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਵੈੱਬ ਯੂਜ਼ਰਸ ਲਈ ਵੀ ਇਹ ਫੀਚਰ ਜਲਦ ਪੇਸ਼ ਕੀਤਾ ਜਾ ਸਕਦਾ ਹੈ।