ਸੈਨ ਫਰਾਂਸਿਸਕੋ: ਮੈਟਾ ਦਾ ਮੈਸੇਜਿੰਗ ਪਲੇਟਫਾਰਮ ਵਟਸਐਪ ਇੱਕ ਨਵਾਂ ਫੀਚਰ ਰੋਲਆਊਟ ਕਰ ਰਿਹਾ ਹੈ ਜੋ ਯੂਜ਼ਰਸ ਨੂੰ ਐਂਡ੍ਰਾਇਡ ਬੀਟਾ 'ਤੇ ਸਟੇਟਸ ਅਪਡੇਟ ਦੀ ਰਿਪੋਰਟ ਕਰਨ ਦੀ ਇਜਾਜ਼ਤ ਦੇਵੇਗਾ। WaBetainfo ਦੀ ਰਿਪੋਰਟ ਅਨੁਸਾਰ, ਬੀਟਾ ਟੈਸਟਰ ਨੂੰ ਸਟੇਟਸ ਵਿਕਲਪਾਂ ਦੇ ਅੰਦਰ ਇੱਕ ਨਵਾਂ ਰਿਪੋਰਟ ਐਕਸ਼ਨ ਦਿਖਾਈ ਦੇਵੇਗਾ। ਜੇ ਕੋਈ ਸਟੇਟਸ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਪਭੋਗਤਾ ਨਵੇਂ ਫੀਚਰ ਨਾਲ ਕਿਸੇ ਵੀ ਸਟੇਟਸ ਅਪਡੇਟ ਦੀ ਰਿਪੋਰਟ ਕਰ ਸਕਦੇ ਹਨ। ਜਿਸ ਨੂੰ ਬਾਅਦ ਵਿੱਚ ਕੰਪਨੀ ਦੀ ਮਾਡਰੇਸ਼ਨ ਟੀਮ ਨੂੰ ਭੇਜਿਆ ਜਾਵੇਗਾ।
ਵਟਸਐਪ ਦੇ ਨਵੇ ਫੀਚਰ ਦਾ ਭਰੋਸਾ: ਇਸਦੇ ਨਾਲ ਹੀ ਇਹ ਫੀਚਰ ਭਰੋਸਾ ਦਿੰਦਾ ਹੈ ਕਿ ਮੈਸਿਜ, ਮੀਡੀਆ, ਲੋਕੇਸ਼ਨ ਸ਼ੇਅਰਿੰਗ, ਕਾਲ ਅਤੇ ਸਟੇਟਸ ਅਪਡੇਟ ਸਾਰੇ ਡਿਵਾਇਸਾਂ 'ਤੇ end to end ਇੰਨਕ੍ਰਿਪਸ਼ਨ ਹੋਵੇ। ਇਸਦਾ ਮਤਲਬ ਇਹ ਹੈ ਕਿ ਕੋਈ ਹੋਰ, ਇੱਥੋ ਤੱਕ ਕਿ WhatsApp, Meta ਵੀ ਕਿਸੇ ਵਿਅਕਤੀ ਦੇ ਸੰਦੇਸ਼ਾਂ ਨੂੰ ਨਹੀ ਪੜ੍ਹ ਸਕਦਾ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਫੋਨ 'ਤੇ ਕੀਤੀ ਗੱਲ ਨੂੰ ਸੁਣ ਸਕਦਾ ਹੈ।
ਨਵਾਂ ਫੀਚਰ ਰਿਲੀਜ਼ ਹੋਣ ਦੀ ਉਮੀਦ: ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Android ਲਈ WhatsApp Beta ਦੇ ਲੇਟੈਸਟ ਅਪਡੇਟ ਨੂੰ ਪਲੇ ਸਟੋਰ ਤੋਂ ਇੰਸਟੋਲ ਕਰਨ ਤੋਂ ਬਾਅਦ ਕੁਝ ਹੀ ਬੀਟਾ ਟੈਸਟਰਸ ਕੋਲ Status Updates report ਕਰਨ ਦੀ ਸਮਰੱਥਾ ਉਪਲੱਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਉਪਭੋਗਤਾ ਲਈ ਇਹ ਨਵਾਂ ਫੀਚਰ ਰਿਲੀਜ਼ ਹੋਣ ਦੀ ਉਮੀਦ ਹੈ। ਜਨਵਰੀ ਵਿੱਚ ਦੱਸਿਆ ਗਿਆ ਸੀ ਕਿ ਮੈਸਿਜਿੰਗ ਪਲੇਟਫਾਰਮ Android Beta ਲਈ ਇਸ ਫੀਚਰ 'ਤੇ ਕੰਮ ਕਰ ਰਿਹਾ ਸੀ। ਪਿਛਲੇ ਮਹੀਨੇ ਵਟਸਐਪ ਕਥਿਤ ਤੌਰ 'ਤੇ ਐਂਡਰਾਇਡ ਬੀਟਾ ਲਈ ਇਸ ਫੀਚਰ 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਸੇਜਿੰਗ ਪਲੇਟਫਾਰਮ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੇ ਸਟੇਟਸ ਵਿੱਚ ਆਉਣ ਵਾਲੇ ਨਵੇਂ ਫੀਚਰਸ ਨੂੰ ਰੋਲ ਆਊਟ ਕਰ ਰਿਹਾ ਹੈ। ਜਿਸ ਵਿੱਚ 'ਵੋਇਸ ਸਟੇਟਸ', 'ਸਟੈਟਸ ਰਿਐਕਸ਼ਨ' ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।