ਹੈਦਰਾਬਾਦ: ਵਟਸਐਪ ਹੁਣ ਭਾਰਤ 'ਚ ਯੂਜ਼ਰਸ ਨੂੰ UPI ਐਪ, ਡੇਬਿਟ ਕਾਰਡ, ਕ੍ਰੇਡਿਟ ਕਾਰਡ ਅਤੇ ਨੈੱਟ ਬੈਕਿੰਗ ਦਾ ਇਸਤੇਮਾਲ ਕਰਕੇ ਐਪ 'ਤੇ ਭੁਗਤਾਨ ਕਰਨ ਦੀ ਆਗਿਆ ਦੇਵੇਗਾ। ਮੈਸੇਜਿੰਗ ਐਪ ਨੇ ਯੂਜ਼ਰਸ ਲਈ ਜ਼ਿਆਦਾ ਭੁਗਤਾਨ ਆਪਸ਼ਨ ਲਿਆਉਣ ਲਈ Razorpay ਅਤੇ Payu ਨਾਲ ਸਾਂਝੇਦਾਰੀ ਕੀਤੀ ਹੈ। ਇਸਦਾ ਮਕਸਦ ਯੂਜ਼ਰਸ ਨੂੰ ਪਲੇਟਫਾਰਮ 'ਤੇ ਖਰੀਦਦਾਰੀ ਕਰਨ ਲਈ ਉਤਸ਼ਾਹਿਤ ਕਰਨਾ ਹੈ।
ETV Bharat / science-and-technology
WhatsApp New Update: ਹੁਣ ਵਟਸਐਪ 'ਤੇ ਵੀ ਕਰ ਸਕੋਗੇ ਭੁਗਤਾਨ, ਜਲਦ ਮਿਲੇਗਾ ਨਵਾਂ ਅਪਡੇਟ - whatsapp old version
WhatsApp New Feature: ਵਟਸਐਪ ਹੁਣ ਭਾਰਤ 'ਚ ਯੂਜ਼ਰਸ ਨੂੰ UPI ਐਪ, ਡੇਬਿਟ ਕਾਰਡ, ਕ੍ਰੇਡਿਟ ਕਾਰਡ ਅਤੇ ਨੈੱਟਬੈਕਿੰਗ ਦਾ ਇਸਤੇਮਾਲ ਕਰਕੇ ਐਪ 'ਤੇ ਭੁਗਤਾਨ ਕਰਨ ਦੀ ਆਗਿਆ ਦੇਵੇਗਾ।
Published : Sep 20, 2023, 8:26 PM IST
UPI ਐਪਸ ਰਾਹੀ ਵਟਸਐਪ 'ਤੇ ਕਰ ਸਕੋਗੇ ਭੁਗਤਾਨ: ਕੰਪਨੀ ਨੇ ਬਲਾਗ ਪੋਸਟ 'ਚ ਕਿਹਾ,"ਅਸੀ ਤੁਹਾਡੇ ਲਈ ਇੱਕ ਅਜਿਹਾ ਫੀਚਰ ਲੈ ਕੇ ਆਉਣ ਵਾਲੇ ਹਾਂ, ਜਿਸ ਰਾਹੀ ਤੁਸੀਂ ਚੈਟਿੰਗ ਦੇ ਦੌਰਾਨ ਆਸਾਨੀ ਨਾਲ ਖਰੀਦਦਾਰੀ ਕਰ ਸਕੋਗੇ। ਅੱਜ ਤੋਂ ਭਾਰਤ 'ਚ ਲੋਕ ਆਪਣੇ ਕਾਰਟ 'ਚ ਆਈਟਮ ਜੋੜ ਸਕਦੇ ਹਨ ਅਤੇ ਭਾਰਤ 'ਚ ਚਲ ਰਹੇ ਸਾਰੇ UPI ਐਪਸ ਰਾਹੀ ਡੈਬਿਟ ਅਤੇ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰ ਸਕਦੇ ਹਨ। UPI ਐਪਸ 'ਚ ਹੁਣ ਗੂਗਲ ਪਲੇ, Paytm ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਵਟਸਐਪ ਨੂੰ ਐਪਲ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ:ਮੈਟਾ ਲਗਾਤਾਰ ਵਟਸਐਪ ਨੂੰ ਅਪਡੇਟ ਕਰ ਰਹੀ ਹੈ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਟਸਐਪ ਨੂੰ ਐਪਲ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 2009 'ਚ ਵਟਸਐਪ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਅਜੇ ਤੱਕ ਆਈਪੈਡ ਲਈ ਮੈਸੇਜਿੰਗ ਐਪ ਦੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ ਸੀ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਈਪੈਡ ਲਈ ਵਟਸਐਪ ਦਾ ਲਾਂਚ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ WABetainfo ਨੇ ਦਿੱਤੀ ਹੈ। WABetainfo ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਪੈਡ ਦੇ ਨਾਲ ਸੰਗਤ ਬੀਟਾ ਵਰਜ਼ਨ ਹੁਣ TestFlight ਐਪ ਦੀ ਮਦਦ ਨਾਲ ਆਈਪੈਡ 'ਤੇ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਸਾਰੇ ਬੀਟਾ ਟੈਸਟਰਾਂ ਲਈ ਹੈ, ਜਿਨ੍ਹਾਂ ਨੇ ਆਪਣੇ ਫੋਨ 'ਤੇ ਵਟਸਐਪ ਬੀਟਾ ਨੂੰ ਇੰਸਟਾਲ ਕੀਤਾ ਹੈ।