ਸੈਨ ਫਰਾਂਸਿਸਕੋ: ਮੈਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਜਿਸ ਦੇ ਨਾਲ ਯੂਜ਼ਰਸ ਐਂਡ੍ਰਾਇਡ ਮੋਬਾਇਲ 'ਤੇ ਵਟਸਐਪ ਐਪ ਨੂੰ ਬੰਦ ਕੀਤੇ ਬਿਨਾਂ ਕਾਂਟੈਕਟਸ ਨੂੰ ਐਡ ਅਤੇ ਐਡਿਟ ਕਰ ਸਕਦੇ ਹਨ। Wabetainfo ਦੇ ਅਨੁਸਾਰ Android ਮੋਬਾਇਲ 'ਤੇ WhatsApp ਦੇ ਅੰਦਰ ਕਾਂਟੈਕਟਸ ਨੂੰ ਐਡ ਅਤੇ ਐਡਿਟ ਕਰਨ ਦੀ ਯੋਗਤਾ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਫੀਚਰ ਹੋਰ ਉਪਭੋਗਤਾਵਾਂ ਲਈ ਵੀ ਉਪਲਬਧ ਹੋਵੇਗਾ।
ਯੂਜ਼ਰਸ WhatsApp ਨੂੰ ਬੰਦ ਕੀਤੇ ਬਿਨਾਂ ਇਸ ਤਰ੍ਹਾਂ ਐਡ ਕਰ ਸਕਦੇ ਹਨ ਕਾਂਟੈਕਟਸ : ਯੂਜ਼ਰਸ WhatsApp ਦੇ ਅੰਦਰ ਕਾਂਟੈਕਟਸ ਸੂਚੀ ਨੂੰ ਖੋਲ੍ਹ ਕੇ ਅਤੇ ਨਵੇਂ ਕਾਂਟੈਕਟਸ ਵਿਕਲਪ ਨੂੰ ਚੁਣ ਕੇ ਆਪਣੇ ਡਿਵਾਈਸਾਂ 'ਤੇ ਇਸ ਫ਼ੀਚਰ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਹਨ। ਜੇਕਰ ਨਵਾਂ ਕਾਂਟੈਕਟ ਵਿਕਲਪ ਉਪਲਬਧ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਫ਼ੀਚਰ ਉਪਲਬਧ ਹੈ ਅਤੇ ਉਹ WhatsApp ਨੂੰ ਬੰਦ ਕੀਤੇ ਬਿਨਾਂ ਕਾਂਟੈਕਟਸ ਐਡ ਕਰ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਯੂਜ਼ਰਸ ਆਪਣੀ ਕਾਂਟੈਕਟਸ ਸੂਚੀ ਵਿੱਚ ਅਣਜਾਣ ਨੰਬਰਾਂ ਨੂੰ ਵੀ ਐਡ ਕਰ ਸਕਦੇ ਹਨ ਅਤੇ ਕਾਂਟੈਕਟ ਐਪ 'ਤੇ ਸਵਿਚ ਕੀਤੇ ਬਿਨਾਂ ਵਟਸਐਪ 'ਤੇ ਦੂਜਿਆਂ ਤੱਕ ਪਹੁੰਚ ਸਕਦੇ ਹਨ।
ਵਟਸਐਪ ਦਾ ਨਵਾਂ ਫ਼ੀਚਰ:ਇਸ ਦੌਰਾਨ ਵਟਸਐਪ ਕਥਿਤ ਤੌਰ 'ਤੇ ਇਕ ਨਵਾਂ ਫੀਚਰ ਵਿਕਸਤ ਕਰ ਰਿਹਾ ਹੈ ਜੋ ਉਪਭੋਗਤਾਵਾਂ ਨੂੰ ਐਪ ਨੂੰ ਬੰਦ ਕੀਤੇ ਬਿਨਾਂ ਫੇਸਬੁੱਕ ਦੀਆਂ ਸਟੋਰੀਜ਼ ਵਿੱਚ ਆਪਣੇ ਸਟੇਟਸ ਅਪਡੇਟ ਨੂੰ ਸਾਂਝਾ ਕਰਨ ਦੀ ਆਗਿਆ ਦੇਵੇਗਾ। ਇਸ ਤੋਂ ਪਹਿਲਾਂ ਯੂਜ਼ਰਸ ਫੇਸਬੁੱਕ ਸਟੋਰੀਜ਼ 'ਚ ਸਟੇਟਸ ਅੱਪਡੇਟ ਸ਼ੇਅਰ ਕਰ ਸਕਦੇ ਸੀ ਪਰ ਜਦੋਂ ਵੀ ਉਹ ਕੁਝ ਨਵਾਂ ਪੋਸਟ ਕਰਦੇ ਸੀ ਤਾਂ ਉਨ੍ਹਾਂ ਨੂੰ ਅਪਡੇਟ ਮੈਨੂਅਲ ਸ਼ੇਅਰ ਕਰਨ ਦੇ ਵਾਧੂ ਪੜਾਅ 'ਚੋਂ ਲੰਘਣਾ ਪੈਂਦਾ ਸੀ ਪਰ ਹੁਣ ਇਸ ਨਵੇਂ ਫੀਚਰ ਨਾਲ ਇਹ ਆਪਸ਼ਨ ਇਨੇਬਲ ਹੋਣ 'ਤੇ ਯੂਜ਼ਰਸ ਲਈ ਆਪਣੀਆ ਫੇਸਬੁੱਕ ਸਟੋਰੀਜ਼ ਨੂੰ ਅਪਡੇਟ ਕਰਨਾ ਅਤੇ ਕਾਂਟੈਕਟਸ ਐਡ ਕਰਨਾ ਆਸਾਨ ਹੋ ਜਾਵੇਗਾ।
ਕੀ ਹੈ WhatsApp?: WhatsApp ਇੱਕ ਅੰਤਰਰਾਸ਼ਟਰੀ ਪੱਧਰ 'ਤੇ ਉਪਲਬਧ ਫ੍ਰੀਵੇਅਰ, ਕਰਾਸ-ਪਲੇਟਫਾਰਮ, ਕੇਂਦਰੀਕ੍ਰਿਤ ਤਤਕਾਲ ਮੈਸੇਜਿੰਗ ਅਤੇ ਵੌਇਸ ਓਵਰ ਆਈਪੀ ਸੇਵਾ ਹੈ ਜਿਸਦੀ ਮਲਕੀਅਤ US ਤਕਨੀਕੀ ਸਮੂਹ ਮੈਟਾ ਹੈ। ਇਹ ਉਪਭੋਗਤਾਵਾਂ ਨੂੰ ਟੈਕਸਟ ਅਤੇ ਵੌਇਸ ਸੁਨੇਹੇ ਭੇਜਣ, ਵੌਇਸ ਅਤੇ ਵੀਡੀਓ ਕਾਲਾਂ ਕਰਨ, ਦਸਤਾਵੇਜ਼ਾਂ, ਯੂਜ਼ਰਸ ਲਾਕੇਸ਼ਨ ਅਤੇ ਹੋਰ ਡਾਟਾ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ।
ਇਹ ਵੀ ਪੜ੍ਹੋ:Earth Self Cleaning: ਧਰਤੀ ਨੂੰ ਸਾਫ਼-ਸੁਥਰਾ ਰੱਖਣ ਲਈ ਇੱਕ ਨਵੀਂ ਵਿਧੀ ਦਾ ਹੋਇਆ ਖੁਲਾਸਾ