ਹੈਦਰਾਬਾਦ:ਮੈਟਾ ਦੀ ਮਲਕੀਅਤ ਵਾਲੇ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ WhatsApp ਵਿੱਚ ਕਿਸੇ ਨੂੰ ਮੈਸੇਜ ਭੇਜਣ ਲਈ ਉਨ੍ਹਾਂ ਦਾ ਫੋਨ ਨੰਬਰ ਹੋਣਾ ਲਾਜ਼ਮੀ ਹੈ, ਪਰ ਹੁਣ ਪਲੇਟਫਾਰਮ ਨੇ ਇਸ ਨਾਲ ਸਬੰਧਤ ਬਿਹਤਰ ਪ੍ਰਾਈਵੇਸੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਹਨ। ਜਿਸਦੇ ਚਲਦਿਆਂ ਹੁਣ ਯੂਜ਼ਰਸ ਦੇ ਮੋਬਾਈਲ ਨੰਬਰ ਦੀ ਬਜਾਏ, ਉਨ੍ਹਾਂ ਦੇ ਯੂਜ਼ਰ ਨੇਮ ਦਿਖਾਇਆ ਜਾਵੇਗਾ।
ETV Bharat / science-and-technology
WhatsApp New Feature: ਹੁਣ ਚੈਟ ਕਰਨ ਲਈ ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ, ਵਟਸਐਪ ਇਸ ਫੀਚਰ 'ਤੇ ਕਰ ਰਿਹਾ ਕੰਮ
ਵਟਸਐਪ ਚਲਾਉਣ ਲਈ ਫ਼ੋਨ ਨੰਬਰ ਹੋਣਾ ਲਾਜ਼ਮੀ ਹੈ ਪਰ ਜਲਦ ਹੀ ਇਸ ਦੀ ਜ਼ਰੂਰਤ ਖਤਮ ਹੋ ਸਕਦੀ ਹੈ। ਕਿਉਕਿ ਵਟਸਐਪ ਯੂਜ਼ਰਨੇਮ ਸੈੱਟ ਕਰਨ ਲਈ ਇੱਕ ਨਵਾਂ ਵਿਕਲਪ ਪੇਸ਼ ਕਰਨ ਜਾ ਰਿਹਾ ਹੈ, ਜੋ ਫੋਨ ਨੰਬਰ ਦੀ ਥਾਂ 'ਤੇ ਦਿਖਾਈ ਦੇਵੇਗਾ।
WABetaInfo ਦੁਆਰਾ ਸਾਂਝੀ ਕੀਤੀ ਜਾਣਕਾਰੀ:WABetaInfo ਦੁਆਰਾ ਸਾਂਝਾ ਕੀਤਾ ਗਿਆ ਇੱਕ ਸਕ੍ਰੀਨਸ਼ੌਟ ਦੱਸਦਾ ਹੈ ਕਿ WhatsApp ਐਪ ਸੈਟਿੰਗਾਂ ਵਿੱਚ ਇੱਕ ਯੂਜ਼ਰਸ ਨੇਮ ਫੀਚਰ ਨੂੰ ਪੇਸ਼ ਕਰਨ 'ਤੇ ਕੰਮ ਕਰ ਰਿਹਾ ਹੈ। ਯੂਜ਼ਰਸ ਇਸ ਫੀਚਰ ਨੂੰ ਵਟਸਐਪ ਸੈਟਿੰਗਜ਼ ਮੀਨੂ ਰਾਹੀਂ, ਖਾਸ ਤੌਰ 'ਤੇ ਪ੍ਰੋਫਾਈਲ ਸੈਕਸ਼ਨ 'ਚ ਐਕਸੈਸ ਕਰਨ ਦੇ ਯੋਗ ਹੋਣਗੇ। WABetaInfo ਦੁਆਰਾ ਸਾਂਝੇ ਕੀਤੇ ਇਸ ਸਕ੍ਰੀਨਸ਼ੌਟ ਦੇ ਕੈਪਸ਼ਨ ਵਿੱਚ ਲਿੱਖਿਆ ਗਿਆ ਹੈ "Android 2.23.11.15 ਲਈ WhatsApp ਬੀਟਾ। ਵਟਸਐਪ ਇੱਕ ਯੂਜ਼ਰਸ ਨੇਮ ਸੈਟ ਅਪ ਕਰਨ ਲਈ ਫੀਚਰ 'ਤੇ ਕੰਮ ਕਰ ਰਿਹਾ ਹੈ ਅਤੇ ਇਹ ਫੀਚਰ ਐਪ ਦੇ ਭਵਿੱਖ ਦੇ ਅਪਡੇਟ ਵਿੱਚ ਉਪਲਬਧ ਹੋਵੇਗਾ! ਸ਼ੇਅਰ ਕੀਤੇ ਸਕ੍ਰੀਨਸ਼ੌਟਸ ਤੋਂ ਪਤਾ ਲੱਗਦਾ ਹੈ ਕਿ WhatsApp 'ਤੇ ਐਪ ਸੈਟਿੰਗਾਂ 'ਚ ਜਲਦ ਹੀ ਨਵਾਂ ਯੂਜ਼ਰਨੇਮ ਮੈਨਿਊ ਦਿਖਾਈ ਦੇ ਸਕਦਾ ਹੈ।
ਵਟਸਐਪ ਦਾ ਇਹ ਫੀਚਰ ਇੰਸਟਾਗ੍ਰਾਮ ਅਤੇ ਟਵਿੱਟਰ ਵਰਗਾ ਹੋਵੇਗਾ:ਵਟਸਐਪ ਦਾ ਨਵਾਂ ਫੀਚਰ ਫਿਲਹਾਲ ਡਿਵੈਲਪਮੈਂਟ ਮੋਡ 'ਚ ਹੈ ਅਤੇ ਇਹ ਯੂਜ਼ਰਸ ਨੂੰ ਯੂਜ਼ਰਨੇਮ ਸੈੱਟ ਕਰਨ ਦੀ ਇਜਾਜ਼ਤ ਦੇਵੇਗਾ। ਜਿਸ ਤਰ੍ਹਾਂ ਯੂਜ਼ਰਸ ਆਪਣੇ ਇੰਸਟਾਗ੍ਰਾਮ ਜਾਂ ਟਵਿੱਟਰ ਅਕਾਊਟਸ ਲਈ ਇੱਕ ਯੂਜ਼ਰਸ ਨੇਮ ਚੁਣਦੇ ਹਨ, ਉਸੇ ਤਰ੍ਹਾਂ ਉਹਨਾਂ ਨੂੰ ਵਟਸਐਪ ਲਈ ਵੀ ਇੱਕ ਯੂਜ਼ਰਸ ਨੇਮ ਬਣਾਉਣਾ ਹੋਵੇਗਾ। ਇਹ ਯੂਜ਼ਰਸ ਨੇਮ ਦਾ ਵਿਕਲਪ ਆਉਣ ਵਾਲੇ ਦਿਨਾਂ ਵਿੱਚ ਫੋਨ ਨੰਬਰ ਦੀ ਥਾਂ 'ਤੇ ਦਿਖਾਈ ਦੇਵੇਗਾ ਅਤੇ ਵਟਸਐਪ 'ਤੇ ਕਿਸੇ ਨੂੰ ਮੈਸੇਜ ਕਰਨ ਲਈ ਉਨ੍ਹਾਂ ਦੇ ਫੋਨ ਨੰਬਰ ਦੀ ਲੋੜ ਨਹੀਂ ਹੋਵੇਗੀ।