ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ 'ਚ ਕਈ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਪੂਰੇ ਅਕਤੂਬਰ ਮਹੀਨੇ ਭਾਰਤ ਵਿੱਚ 7,548,000 ਅਕਾਊਂਟਸ 'ਤੇ ਬੈਨ ਲਗਾਉਦੇ ਹੋਏ ਨਵੇਂ ਆਈਟੀ ਨਿਯਮ 2021 ਲਾਗੂ ਕੀਤੇ ਹਨ। ਵਟਸਐਪ ਦੀ ਮਾਸਿਕ ਪਾਲਣਾ ਰਿਪੋਰਟ ਅਨੁਸਾਰ, 1,919,000 ਵਟਸਐਪ ਅਕਾਊਂਟਸ ਨੂੰ ਯੂਜ਼ਰ ਰਿਪੋਰਟ ਤੋਂ ਪਹਿਲਾ ਹੀ ਬੈਨ ਕਰ ਦਿੱਤਾ ਗਿਆ ਸੀ। ਦੇਸ਼ 'ਚ 500 ਮਿਲੀਅਨ ਯੂਜ਼ਰਸ ਦਾ ਦਾਅਵਾ ਕਰਦੇ ਹੋਏ ਪਲੇਟਫਾਰਮ ਨੂੰ ਅਕਤੂਬਰ 'ਚ 9,063 ਸ਼ਿਕਾਇਤਾਂ ਮਿਲੀਆਂ ਸੀ। ਇਨ੍ਹਾਂ ਸ਼ਿਕਾਇਤਾਂ 'ਚੋ 12 'ਤੇ ਕਾਰਵਾਈ ਕੀਤੀ ਗਈ ਹੈ।
ETV Bharat / science-and-technology
WhatsApp: 75 ਲੱਖ ਤੋਂ ਜ਼ਿਆਦਾ ਵਟਸਐਪ ਅਕਾਊਂਟਸ ਹੋਏ ਬੈਨ, ਜਾਣੋ ਕੀ ਹੈ ਵਜ੍ਹਾਂ
WhatsApp Account Ban Report: ਵਟਸਐਪ ਨੇ 75 ਲੱਖ ਤੋਂ ਜ਼ਿਆਦਾ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਵਟਸਐਪ ਦੀ ਮਾਸਿਕ ਪਾਲਣਾ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਅਨੁਸਾਰ, 1,919,000 ਵਟਸਐਪ ਅਕਾਊਂਟਸ ਨੂੰ ਯੂਜ਼ਰ ਰਿਪੋਰਟ ਤੋਂ ਪਹਿਲਾ ਹੀ ਬੈਨ ਕਰ ਦਿੱਤਾ ਗਿਆ ਸੀ।
Published : Dec 3, 2023, 9:39 AM IST
ਇਸ ਕਾਰਨ ਬੈਨ ਕੀਤੇ ਗਏ ਨੇ 75 ਲੱਖ ਤੋਂ ਜ਼ਿਆਦਾ ਅਕਾਊਂਟਸ:ਵਟਸਐਪ ਦੀ ਸੁਰੱਖਿਆ ਰਿਪੋਰਟ ਦਾ ਉਦੇਸ਼ ਯੂਜ਼ਰਸ ਦੀਆਂ ਸ਼ਿਕਾਇਤਾਂ 'ਤੇ ਕੀਤੀ ਗਈ ਕਾਰਵਾਈ ਦੇ ਵਿਆਪਕ ਵੇਰਵੇ ਪ੍ਰਦਾਨ ਕਰਨਾ ਹੈ, ਜਿਸ ਵਿੱਚ ਦੁਰਵਿਵਹਾਰ ਅਤੇ ਜਿਨਸੀ ਸ਼ੋਸ਼ਣ ਵਰਗੇ ਮਾਮਲੇ ਸ਼ਾਮਲ ਹਨ। ਕੇਂਦਰ ਦੀ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਸ਼ਿਕਾਇਤ ਅਪੀਲ ਕਮੇਟੀ (GAC) ਦਾ ਉਦੇਸ਼ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੂੰ ਉਹਨਾਂ ਦੇ ਕੰਟੈਟ ਸਬੰਧਿਤ ਚਿੰਤਾਵਾਂ ਨੂੰ ਦੂਰ ਕਰਕੇ ਸ਼ਕਤੀਕਰਨ ਬਣਾਉਣਾ ਹੈ।
ਵਟਸਐਪ ਨੇ ਪੇਸ਼ ਕੀਤਾ 'Secret code' ਫੀਚਰ: ਇਸਦੇ ਨਾਲ ਹੀ, ਵਟਸਐਪ ਆਪਣੇ ਯੂਜ਼ਰਸ ਲਈ ਕਈ ਨਵੇਂ ਫੀਚਰ ਵੀ ਪੇਸ਼ ਕਰ ਰਿਹਾ ਹੈ। ਹੁਣ ਵਟਸਐਪ ਨੇ 'Secret code' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪ੍ਰਾਈਵੇਟ ਚੈਟ ਨੂੰ ਲੌਕ ਲਗਾ ਸਕਣਗੇ। Secret ਕੋਡ ਫੀਚਰ ਮੈਸੇਜਿੰਗ ਐਪ ਦੇ ਮੌਜ਼ੂਦਾ ਚੈਟ ਲੌਕ ਟੂਲ 'ਤੇ ਹੀ ਕੰਮ ਕਰੇਗਾ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਪ੍ਰਾਈਵੇਟ ਚੈਟ ਨੂੰ ਪਾਸਵਰਡ ਦੇ ਨਾਲ ਪ੍ਰੋਟੈਕਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਟ ਲੌਕ ਫੋਲਡਰ ਚੈਟ ਲਿਸਟ ਤੋਂ ਅਲੱਗ ਹੋਵੇਗਾ, ਜੋ ਪੂਰੀ ਤਰ੍ਹਾਂ ਨਾਲ Hidden ਹੋਵੇਗਾ। ਇਨ੍ਹਾਂ ਚੈਟਾਂ ਨੂੰ ਦੇਖਣ ਲਈ ਯੂਜ਼ਰਸ ਨੂੰ ਸਰਚ ਬਾਰ 'ਚ Secret ਕੋਡ ਭਰਨਾ ਹੋਵੇਗਾ। ਵਟਸਐਪ ਦੇ ਇਸ ਫੀਚਰ ਨਾਲ ਤਰੁੰਤ ਚੈਟ ਲੌਕ ਹੋ ਜਾਵੇਗੀ। ਜਦੋ ਯੂਜ਼ਰਸ ਕਿਸੇ ਚੈਟ ਨੂੰ ਦੇਰ ਤੱਕ ਪ੍ਰੈਂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਚੈਟ ਲੌਕ ਕਰਨ ਦਾ ਆਪਸ਼ਨ ਮਿਲੇਗਾ। ਇਸ ਲਈ ਸੈਟਿੰਗ 'ਚ ਜਾ ਕੇ ਤੁਹਾਨੂੰ ਚੈਟ ਲੌਕ ਕਰਨ ਦਾ ਆਪਸ਼ਨ ਲੱਭਣ ਦੀ ਲੋੜ ਨਹੀਂ ਪਵੇਗੀ।