ਹੈਦਰਾਬਾਦ: ਵਟਸਐਪ ਯੂਜ਼ਰਸ ਲਈ ਇੱਕ ਕੰਮ ਦਾ ਫੀਚਰ ਆ ਗਿਆ ਹੈ। ਨਵਾਂ ਫੀਚਰ ਗਰੁੱਪ ਕਾਲ ਨਾਲ ਜੁੜਿਆ ਹੈ, ਜਿਸ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ। ਜੇਕਰ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗਰੁੱਪ ਵੀਡੀਓ ਕਾਲ ਕਰਨਾ ਚਾਹੁੰਦੇ ਹੋ, ਤਾਂ ਇਹ ਫੀਚਰ ਤੁਹਾਡੇ ਕੰਮ ਦਾ ਹੋ ਸਕਦਾ ਹੈ। ਵਟਸਐਪ ਨੇ ਪਿਛਲੇ ਸਾਲ 32 ਲੋਕਾਂ ਨਾਲ ਵੀਡੀਓ ਕਾਲ ਕਰਨ ਦਾ ਐਲਾਨ ਕੀਤਾ ਸੀ। ਪਰ ਨਵਾਂ ਗਰੁੱਪ ਵੀਡੀਓ ਕਾਲ ਸ਼ੁਰੂ ਕਰਦੇ ਸਮੇਂ ਯੂਜ਼ਰਸ ਸਿਰਫ਼ ਸੱਤ ਲੋਕਾਂ ਨੂੰ ਹੀ ਜੋੜ ਸਕਦੇ ਸੀ ਅਤੇ ਕਾਲ ਸ਼ੁਰੂ ਕਰਨ ਤੋਂ ਬਾਅਦ 32 ਤੱਕ ਹੋਰ ਲੋਕਾਂ ਨੂੰ ਜੋੜ ਸਕਦੇ ਸੀ। ਤੁਸੀਂ ਅਜੇ ਵੀ ਬਾਅਦ ਵਿੱਚ 32 ਤੱਕ ਹੋਰ ਲੋਕਾਂ ਨੂੰ ਜੋੜ ਸਕਦੇ ਹੋ, ਪਰ ਸਿਰਫ਼ ਕਾਲ ਸ਼ੁਰੂ ਹੋਣ ਤੋਂ ਬਾਅਦ ਵਿੱਚ। ਵਟਸਐਪ ਨੇ ਹੁਣ ਲੋਕਾਂ ਨੂੰ ਨਵਾਂ ਗਰੁੱਪ ਵੀਡੀਓ ਕਾਲ ਸ਼ੁਰੂ ਕਰਦੇ ਸਮੇਂ ਜ਼ਿਆਦਾਤਰ 15 ਲੋਕਾਂ ਨੂੰ ਜੋੜਨ ਦੀ ਸੁਵਿਧਾ ਦੇਣਾ ਸ਼ੁਰੂ ਕਰ ਦਿੱਤਾ ਹੈ। ਮਤਲਬ ਤੁਸੀਂ 15 ਲੋਕਾਂ ਨਾਲ ਗਰੁੱਪ ਵੀਡੀਓ ਕਾਲ ਸ਼ੁਰੂ ਕਰ ਸਕੋਗੇ ਅਤੇ ਬਾਅਦ ਵਿੱਚ 32 ਹੋਰ ਮੈਬਰਾਂ ਨੂੰ ਜੋੜ ਸਕੋਗੇ।
ETV Bharat / science-and-technology
WhatsApp ਨੇ ਪੇਸ਼ ਕੀਤਾ ਨਵਾਂ ਫੀਚਰ, ਹੁਣ ਇੰਨੇ ਲੋਕਾਂ ਨਾਲ ਕੀਤੀ ਜਾ ਸਕੇਗੀ ਵੀਡੀਓ ਕਾਲ
ਵਟਸਐਪ 'ਤੇ ਗਰੁੱਪ ਕਾਲ ਨਾਲ ਜੁੜਿਆ ਇੱਕ ਨਵਾਂ ਫੀਚਰ ਆ ਗਿਆ ਹੈ। ਨਵੇਂ ਫੀਚਰ ਨਾਲ ਹੁਣ ਤੁਸੀਂ ਜ਼ਿਆਦਾਤਰ 15 ਲੋਕਾਂ ਨਾਲ ਗਰੁੱਪ ਕਾਲ ਕਰ ਸਕਦੇ ਹੋ। ਪਹਿਲਾ ਸਿਰਫ 7 ਲੋਕਾਂ ਨਾਲ ਗਰੁੱਪ ਕਾਲ ਸ਼ੁਰੂ ਕੀਤੀ ਜਾ ਸਕਦੀ ਸੀ।
15 ਲੋਕਾਂ ਨੂੰ ਕਰ ਸਕੋਗੇ ਵੀਡੀਓ ਕਾਲ:ਵਟਸਐਪ ਯੂਜ਼ਰਸ ਹੁਣ ਵੀਡੀਓ ਕਾਲ ਸ਼ੁਰੂ ਕਰਦੇ ਸਮੇਂ ਜ਼ਿਆਦਾਤਰ 15 ਲੋਕਾਂ ਨੂੰ ਜੋੜ ਸਕਦੇ ਹਨ। ਵਟਸਐਪ ਦੇ ਨਵੇਂ ਫੀਚਰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetainfo ਦੇ ਅਨੁਸਾਰ, ਇਹ ਫੀਚਰ ਐਂਡਰਾਇਡ 'ਤੇ ਵਟਸਐਪ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਫੀਚਰ ਐਂਡਰਾਇਡ ਵਰਜ਼ਨ 2.23.15.14,2.23.15.10,2.23.15.11 ਅਤੇ 2.23.15.13 ਦੇ ਨਾਲ ਉਪਲਬਧ ਹੈ। ਐਂਡਰਾਇਡ 'ਤੇ ਵਟਸਐਪ ਬੀਟਾ ਯੂਜ਼ਰਸ ਨਵੇਂ ਫੀਚਰ ਦਾ ਅਨੁਭਵ ਲੈਣ ਲਈ ਐਪ ਨੂੰ ਇਸ ਵਰਜ਼ਨ 'ਚ ਅਪਡੇਟ ਕਰ ਸਕਦੇ ਹਨ। ਇਹ ਫੀਚਰ ਹੌਲੀ-ਹੌਲੀ ਰੋਲਆਊਟ ਹੋਵੇਗਾ। ਇਸ ਲਈ ਫਿਲਹਾਲ ਇਹ ਫੀਚਰ ਸਾਰੇ ਯੂਜ਼ਰਸ ਲਈ ਉਪਲਬਧ ਨਹੀਂ ਹੋ ਸਕਦਾ।
ਵਟਸਐਪ 'ਤੇ ਇਸ ਤਰ੍ਹਾਂ ਸ਼ੁਰੂ ਕਰੋ 15 ਲੋਕਾਂ ਨਾਲ ਵੀਡੀਓ ਕਾਲ: ਵਟਸਐਪ 'ਤੇ ਵੀਡੀਓ ਕਾਲ ਸ਼ੁਰੂ ਕਰਨਾ ਕਾਫੀ ਆਸਾਨ ਹੈ। ਤੁਸੀਂ ਵਟਸਐਪ 'ਤੇ ਕਾਲ ਟੈਬ ਓਪਨ ਕਰੋ ਅਤੇ ਕ੍ਰਿਏਟ ਕਾਲ ਬਟਨ ਨੂੰ ਚੁਣੋ। ਫਿਰ ਤੁਸੀਂ ਇੱਕ ਨਵਾਂ ਗਰੁੱਪ ਵੀਡੀਓ ਕਾਲ ਸ਼ੁਰੂ ਕਰਨ ਦਾ ਆਪਸ਼ਨ ਚੁਣ ਸਕਦੇ ਹੋ ਅਤੇ ਆਪਣੇ ਕੰਟੈਕਟ ਲਿਸਟ ਵਿੱਚੋ ਮੈਬਰਸ ਨੂੰ ਚੁਣ ਸਕਦੇ ਹੋ। ਫਿਲਹਾਲ ਤੁਸੀਂ ਗਰੁੱਪ ਵੀਡੀਓ ਕਾਲ ਲਈ 7 ਲੋਕਾਂ ਨੂੰ ਹੀ ਚੁਣ ਸਕਦੇ ਹੋ। ਇੱਕ ਵਾਰ ਕਾਲ ਸ਼ੁਰੂ ਹੋਣ 'ਤੇ ਤੁਸੀਂ ਕਾਲ 'ਚ 32 ਹੋਰ ਲੋਕਾਂ ਨੂੰ ਜੋੜ ਸਕਦੇ ਹੋ। ਨਵੇਂ ਅਪਡੇਟ ਨਾਲ ਮੈਬਰਸ ਦੀ ਲਿਮੀਟ 15 ਤੱਕ ਵਧਾ ਦਿੱਤੀ ਗਈ ਹੈ। ਇਹ ਸੁਵਿਧਾ ਉਨ੍ਹਾਂ ਲੋਕਾਂ ਲਈ ਮਦਦਗਾਰ ਹੋ ਸਕਦੀ ਹੈ, ਜੋ ਵੱਡੇ ਗਰੁੱਪ ਵੀਡੀਓ ਕਾਲ ਕਰਨਾ ਚਾਹੁੰਦੇ ਹਨ।