ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਕਰਕੇ ਕੰਪਨੀ ਲਗਾਤਾਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ 'Username' ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿਸੇ ਨਾਲ ਵਟਸਐਪ ਚੈਟ ਕਰਨ ਲਈ ਤੁਹਾਨੂੰ ਆਪਣਾ ਮੋਬਾਇਲ ਨੰਬਰ ਦੂਜੇ ਵਿਅਕਤੀ ਨਾਲ ਸ਼ੇਅਰ ਕਰਨਾ ਪੈਂਦਾ ਹੈ। ਨੰਬਰ ਸ਼ੇਅਰ ਕਰਨ ਤੋਂ ਬਾਅਦ ਹੀ ਤੁਸੀਂ ਇੱਕ-ਦੂਜੇ ਨਾਲ ਚੈਟ ਕਰ ਪਾਉਦੇ ਹੋ। ਹਾਲਾਂਕਿ, ਹੁਣ ਵਟਸਐਪ ਇਸ ਕੰਮ ਨੂੰ ਆਸਾਨ ਬਣਾਉਣ ਲਈ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਬਿਨ੍ਹਾਂ ਨੰਬਰ ਸ਼ੇਅਰ ਕੀਤੇ ਇੱਕ-ਦੂਜੇ ਨਾਲ ਚੈਟ ਕਰ ਸਕੋਗੇ। ਦਰਅਸਲ, ਕੰਪਨੀ 'Username' ਫੀਚਰ 'ਤੇ ਕੰਮ ਕਰ ਰਹੀ ਹੈ। ਇਸ 'ਚ ਹਰ ਵਟਸਐਪ ਯੂਜ਼ਰ ਦਾ ਇੱਕ ਅਲੱਗ ਨਾਮ ਹੋਵੇਗਾ, ਜਿਸ ਨਾਮ ਨੂੰ ਸਰਚ ਕਰਨ 'ਤੇ ਸਾਹਮਣੇ ਵਾਲਾ ਵਿਅਕਤੀ ਸਿੱਧਾ ਤੁਹਾਡੇ ਨਾਲ ਜੁੜ ਸਕੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਇਲ ਨੰਬਰ ਕਿਸੇ ਅਣਜਾਣ ਵਿਅਕਤੀ ਨਾਲ ਸ਼ੇਅਰ ਕਰਨ ਦੀ ਲੋੜ ਨਹੀ ਪਵੇਗੀ।
ETV Bharat / science-and-technology
WhatsApp ਕਰ ਰਿਹਾ 'Username' ਫੀਚਰ 'ਤੇ ਕੰਮ, ਬਿਨ੍ਹਾਂ ਮੋਬਾਇਲ ਨੰਬਰ ਦਿੱਤੇ ਦੂਜਿਆਂ ਨੂੰ ਕਰ ਸਕੋਗੇ ਵਟਸਐਪ 'ਚ ਐਡ - WhatsApp introduced Secret code feature
WhatsApp username feature: ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਦਾ ਨਾਮ 'Username' ਫੀਚਰ ਹੈ। ਇਸ ਫੀਚਰ ਨੂੰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ ਲਿਆਂਦਾ ਜਾ ਰਿਹਾ ਹੈ। 'Username' ਫੀਚਰ ਆਉਣ ਤੋਂ ਬਾਅਦ ਤੁਹਾਨੂੰ ਹਰ ਕਿਸੇ ਨਾਲ ਆਪਣਾ ਨੰਬਰ ਸ਼ੇਅਰ ਕਰਨ ਦੀ ਲੋੜ ਨਹੀ ਹੋਵੇਗੀ।
Published : Dec 4, 2023, 10:41 AM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Username' ਫੀਚਰ:'Username' ਫੀਚਰ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਇਹ ਫੀਚਰ ਇੰਸਟਾਗ੍ਰਾਮ ਅਤੇ ਟਵਿੱਟਰ ਦੇ 'Username' ਫੀਚਰ ਦੀ ਤਰ੍ਹਾਂ ਕੰਮ ਕਰੇਗਾ। ਵਟਸਐਪ ਇਸ ਫੀਚਰ ਨੂੰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ ਲੈ ਕੇ ਆ ਰਿਹਾ ਹੈ। ਫਿਲਹਾਲ, ਇਹ ਫੀਚਰ ਬੀਟਾ ਟੈਸਟਰਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਫੀਚਰ ਨੂੰ ਸਾਰੇ ਲੋਕਾਂ ਲਈ ਪੇਸ਼ ਕਰ ਦਿੱਤਾ ਜਾਵੇਗਾ।
ਵਟਸਐਪ ਨੇ ਪੇਸ਼ ਕੀਤਾ 'Secret code' ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਹੋਰ ਵੀ ਕਈ ਨਵੇਂ ਫੀਚਰ ਪੇਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਨੇ 'Secret code' ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪ੍ਰਾਈਵੇਟ ਚੈਟ ਨੂੰ ਲੌਕ ਲਗਾ ਸਕਣਗੇ। Secret ਕੋਡ ਫੀਚਰ ਮੈਸੇਜਿੰਗ ਐਪ ਦੇ ਮੌਜ਼ੂਦਾ ਚੈਟ ਲੌਕ ਟੂਲ 'ਤੇ ਹੀ ਕੰਮ ਕਰੇਗਾ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਪ੍ਰਾਈਵੇਟ ਚੈਟ ਨੂੰ ਪਾਸਵਰਡ ਦੇ ਨਾਲ ਪ੍ਰੋਟੈਕਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਟ ਲੌਕ ਫੋਲਡਰ ਚੈਟ ਲਿਸਟ ਤੋਂ ਅਲੱਗ ਹੋਵੇਗਾ, ਜੋ ਪੂਰੀ ਤਰ੍ਹਾਂ ਨਾਲ Hidden ਹੋਵੇਗਾ। ਇਨ੍ਹਾਂ ਚੈਟਾਂ ਨੂੰ ਦੇਖਣ ਲਈ ਯੂਜ਼ਰਸ ਨੂੰ ਸਰਚ ਬਾਰ 'ਚ Secret ਕੋਡ ਭਰਨਾ ਹੋਵੇਗਾ। ਵਟਸਐਪ ਦੇ ਇਸ ਫੀਚਰ ਨਾਲ ਤਰੁੰਤ ਚੈਟ ਲੌਕ ਹੋ ਜਾਵੇਗੀ। ਜਦੋ ਯੂਜ਼ਰਸ ਕਿਸੇ ਚੈਟ ਨੂੰ ਦੇਰ ਤੱਕ ਪ੍ਰੈਂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਚੈਟ ਲੌਕ ਕਰਨ ਦਾ ਆਪਸ਼ਨ ਮਿਲੇਗਾ। ਇਸ ਲਈ ਸੈਟਿੰਗ 'ਚ ਜਾ ਕੇ ਤੁਹਾਨੂੰ ਚੈਟ ਲੌਕ ਕਰਨ ਦਾ ਆਪਸ਼ਨ ਲੱਭਣ ਦੀ ਲੋੜ ਨਹੀਂ ਪਵੇਗੀ।