ਹੈਦਰਾਬਾਦ: ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਸ ਨੂੰ ਗਰੁੱਪ ਅਤੇ ਵਿਅਕਤੀਗਤ ਚੈਟ 'ਚ ਪਿੰਨ ਮੈਸੇਜ ਲਈ ਸਮਾਂ ਸੀਮਾ ਸੈੱਟ ਕਰਨ ਦੀ ਇਜਾਜ਼ਤ ਦੇਵੇਗਾ। ਯਾਨੀ ਤੁਸੀਂ ਪਿੰਨ ਮੈਸੇਜ ਲਈ ਸਮਾਂ ਸੀਮਾ ਚੁਣ ਸਕੋਗੇ ਕਿ ਇਹ ਕਿੰਨੀ ਦੇਰ ਤੱਕ ਪਿੰਨ ਰਹੇਗਾ। ਫਿਲਹਾਲ ਇਹ ਅਪਡੇਟ ਕੁਝ ਬੀਟਾ ਟੈਸਟਰਾਂ ਨੂੰ ਦਿਖਾਈ ਗਈ ਹੈ, ਜਿਸ 'ਤੇ ਅਜੇ ਕੰਮ ਚੱਲ ਰਿਹਾ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਰੋਲ ਆਊਟ ਕਰ ਸਕਦੀ ਹੈ। ਇਸ ਅਪਡੇਟ ਦੀ ਜਾਣਕਾਰੀ WhatsApp ਦੇ ਵਿਕਾਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੁਆਰਾ ਸ਼ੇਅਰ ਕੀਤੀ ਗਈ ਹੈ। ਨਵੇਂ ਫੀਚਰ ਦੇ ਤਹਿਤ ਕੰਪਨੀ ਯੂਜ਼ਰਸ ਨੂੰ ਮੈਸੇਜ ਪਿੰਨ ਕਰਨ ਲਈ ਤਿੰਨ ਆਪਸ਼ਨ ਦੇਵੇਗੀ, ਜਿਸ 'ਚ ਯੂਜ਼ਰਸ ਮੈਸੇਜ ਨੂੰ 24 ਘੰਟੇ, 7 ਦਿਨ ਜਾਂ 30 ਦਿਨਾਂ ਤੱਕ ਪਿੰਨ ਕਰ ਸਕਦੇ ਹਨ।
ਇਨ੍ਹਾਂ ਯੂਜ਼ਰਸ ਲਈ ਇਹ ਫੀਚਰ ਫਾਇਦੇਮੰਦ: ਇਹ ਫੀਚਰ ਆਫਿਸ ਗਰੁੱਪ ਅਤੇ ਫੈਮਿਲੀ ਗਰੁੱਪ ਲਈ ਫਾਇਦੇਮੰਦ ਹੈ ਜਿਸ 'ਚ ਤੁਸੀਂ ਹਰ ਕਿਸੇ ਲਈ ਜ਼ਰੂਰੀ ਮੈਸੇਜ ਪਿੰਨ ਕਰਕੇ ਰੱਖ ਸਕਦੇ ਹੋ। ਇਹ ਫੀਚਰ ਜਲਦ ਹੀ ਸਾਰਿਆਂ ਲਈ ਰੋਲਆਊਟ ਕੀਤਾ ਜਾਵੇਗਾ। ਫਿਲਹਾਲ ਐਪ 'ਤੇ ਪਿੰਨ ਮੈਸੇਜ ਦੀ ਸੁਵਿਧਾ ਉਪਲਬਧ ਨਹੀਂ ਹੈ।