ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਵੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਏ ਰੱਖਣ ਲਈ ਐਪ 'ਚ ਨਵੇਂ ਫੀਚਰ ਜੋੜ ਰਿਹਾ ਹੈ। ਹੁਣ ਕੰਪਨੀ ਇੱਕ ਹੋਰ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਅਕਾਊਂਟ 'ਚ ਇੱਕ Alternate ਪ੍ਰੋਫਾਈਲ ਬਣਾ ਸਕੋਗੇ। ਇਹ ਫੀਚਰ ਅਣਜਾਣ ਲੋਕਾਂ ਨਾਲ ਗੱਲ ਕਰਨ 'ਚ ਮਦਦ ਕਰੇਗਾ। Wabetainfo ਨੇ ਆਪਣੀ ਨਵੀਂ ਰਿਪੋਰਟ 'ਚ ਦੱਸਿਆ ਹੈ ਕਿ ਵਟਸਐਪ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦਾ ਨਾਮ 'Alternate profile' ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵਾਧੂ ਪ੍ਰੋਫਾਈਲ ਬਣਾ ਸਕਦੇ ਹਨ ਅਤੇ ਅਣਜਾਣ ਲੋਕਾਂ ਨਾਲ ਗੱਲ ਕਰ ਸਕਦੇ ਹਨ।
ਇਸ ਤਰ੍ਹਾਂ ਬਣਾਓ ਵਟਸਐਪ 'ਤੇ Alternate profile: ਵਟਸਐਪ 'ਚ Alternate profile ਪ੍ਰੋਫਾਈਲ ਬਣਾਉਣ ਲਈ ਸਭ ਤੋਂ ਪਹਿਲਾ ਆਪਣਾ ਵਟਸਐਪ ਐਪਲੀਕੇਸ਼ਨ ਖੋਲ੍ਹੋ। ਇਸ ਤੋਂ ਬਾਅਦ ਸੈਟਿੰਗ>ਪ੍ਰਾਈਵੇਸੀ>ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ। ਹੁਣ My Contact 'ਚ ਜਾ ਕੇ ਉਨ੍ਹਾਂ Contacts ਨੂੰ ਚੁਣੋ, ਜਿਨ੍ਹਾਂ ਨੂੰ ਤੁਸੀਂ ਪ੍ਰੋਫਾਈਲ ਫੋਟੋ ਦਿਖਾਉਣਾ ਚਾਹੁੰਦੇ ਹੋ। ਫਿਰ ਇੱਕ ਅਲੱਗ ਫੋਟੋ ਅਤੇ ਨਾਮ ਦੇ ਨਾਲ ਇੱਕ ਵਾਧੂ ਪ੍ਰੋਫਾਈਲ ਬਣਾਓ। ਫਿਰ ਸੈਟਿੰਗਸ ਨੂੰ ਅਪਡੇਟ ਕਰ ਦਿਓ। ਇਸ ਤਰ੍ਹਾਂ ਤੁਹਾਡੀ ਇਹ ਪ੍ਰੋਫਾਈਲ ਸਿਰਫ਼ ਚੁਣੇ ਹੋਏ ਯੂਜ਼ਰਸ ਨੂੰ ਹੀ ਨਜ਼ਰ ਆਵੇਗੀ।