ਹੈਦਰਾਬਾਦ: ਵਟਸਐਪ ਆਪਣੇ ਪਲੇਟਫਾਰਮ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਵਟਸਐਪ ਹੁਣ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦਾ ਉਦੇਸ਼ ਗਰੁੱਪ ਚੈਟ ਮੈਨੇਜਮੈਂਟ ਨੂੰ ਵਧਾਉਣਾ ਹੈ। ਵੈੱਬਸਾਈਟ WaBetaInfo ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਵਟਸਐਪ ਵਰਤਮਾਨ ਵਿੱਚ Admin Review ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।
ਇਨ੍ਹਾਂ ਯੂਜ਼ਰਸ ਲਈ ਆਇਆ Admin Review ਫੀਚਰ: WaBetaInfo ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਇਸ ਫੀਚਰ ਦੇ ਨਾਲ ਵਟਸਐਪ ਗਰੁੱਪ ਐਡਮਿਨ ਨੂੰ ਉਨ੍ਹਾਂ ਦੇ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਗਰੁੱਪ ਨੂੰ ਬਿਹਤਰ ਢੰਗ ਨਾਲ ਮੈਨੇਜ ਕਰਨ ਲਈ ਇੱਕ ਟੂਲ ਪ੍ਰਦਾਨ ਕਰ ਰਿਹਾ ਹੈ। ਨਵਾਂ ਫੀਚਰ ਵਟਸਐਪ ਬੀਟਾ ਦੇ ਲਈ ਐਂਡਰਾਇਡ 2.23.16.18 ਅਪਡੇਟ ਨਾਲ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ। ਵਟਸਐਪ ਇਸ ਫੀਚਰ ਨੂੰ ਫਿਲਹਾਲ ਚੁਣੇ ਹੋਏ ਬੀਟਾ ਟੈਸਟਰਾਂ ਲਈ ਰੋਲਆਊਟ ਕਰ ਰਿਹਾ ਹੈ।
Admin Review ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਗਰੁੱਪ ਐਡਮਿਨ ਇਸ ਫੀਚਰ ਨੂੰ ਗਰੁੱਪ ਸੈਟਿੰਗ ਦੇ ਅੰਦਰ ਇੱਕ ਨਵੇਂ ਆਪਸ਼ਨ ਦੇ ਨਾਲ ਇਸਤੇਮਾਲ ਕਰ ਸਕਦੇ ਹਨ। ਇਸ ਆਪਸ਼ਨ ਨੂੰ ਇਨੇਬਲ ਕਰਨ ਤੋਂ ਬਾਅਦ ਗਰੁੱਪ ਦੇ ਹਰ ਮੈਂਬਰ ਕੋਲ ਗਰੁੱਪ ਐਡਮਿਨ ਨੂੰ ਚੈਟ ਵਿੱਚ ਸ਼ੇਅਰ ਕੀਤੇ ਗਏ ਮੈਸੇਜਾਂ ਦੀ ਜਾਂਚ ਕਰਨ ਦੀ ਸਮਰੱਥਾ ਹੋਵੇਗੀ। ਇੱਕ ਵਾਰ ਜਦੋ ਕੋਈ ਮੈਸੇਜ ਰਿਪੋਰਟ ਕੀਤਾ ਜਾਂਦਾ ਹੈ, ਤਾਂ ਗਰੁੱਪ ਐਡਮਿਨ ਕੋਲ Delete Message For Everyone ਜਾਂ ਫਿਰ ਰਿਪੋਰਟ ਕੀਤੇ ਗਏ ਕੰਟੇਟ ਦੇ ਆਧਾਰ 'ਤੇ ਕਾਰਵਾਈ ਕਰਨ ਦਾ ਆਪਸ਼ਨ ਹੋਵੇਗਾ।
Admin Review ਫੀਚਰ ਦੀ ਮਦਦ ਨਾਲ ਵਟਸਐਪ ਗਰੁੱਪ 'ਚ ਸੁਰੱਖਿਅਤ ਕਰ ਸਕੋਗੇ ਚੈਟ: ਇਸ ਫੀਚਰ ਨਾਲ ਗਰੁੱਪ ਵਿੱਚ ਚੈਟ ਦੌਰਾਨ ਸੁਰੱਖਿਅਤ ਮਹੌਲ ਬਣਾਏ ਰੱਖਣ 'ਚ ਮਦਦ ਮਿਲੇਗੀ। ਗਰੁੱਪ ਦੇ ਹੋਰਨਾ ਮੈਂਬਰਾਂ ਦੁਆਰਾ ਭੇਜੇ ਗਏ ਮੈਸੇਜਾਂ ਦੀ ਜਾਂਚ ਕਰਨ ਦੇ ਨਾਲ ਗਰੁੱਪ ਐਡਮਿਨ ਨੂੰ ਗਰੁੱਪ 'ਤੇ ਨਜ਼ਰ ਰੱਖਣ 'ਚ ਵੀ ਮਦਦ ਮਿਲੇਗੀ। ਜਿਨ੍ਹਾਂ ਮੈਸੇਜਾਂ ਨੂੰ Review ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਗਰੁੱਪ Info ਸਕ੍ਰੀਨ ਵਿੱਚ ਮਿਲਣ ਵਾਲੇ ਇੱਕ ਨਵੇਂ ਸੈਕਸ਼ਨ 'ਚ ਲਿਸਟ ਕੀਤਾ ਜਾਵੇਗਾ ਅਤੇ ਚੈਟ ਵਿੱਚ ਕੋਈ ਵੀ ਵਿਅਕਤੀ ਸਿਰਫ਼ ਮੈਸੇਜ ਆਪਸ਼ਨ ਖੋਲ੍ਹ ਕੇ ਆਸਾਨੀ ਨਾਲ ਐਡਮਿਨ ਨੂੰ Review ਲਈ ਇੱਕ ਮੈਸੇਜ ਭੋਜ ਸਕਦਾ ਹੈ।