ਹੈਦਰਾਬਾਦ:ਭਾਰਤ ਵਿੱਚ 500 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ। ਐਪ ਵਿੱਚ ਲੋਕਾਂ ਦੀ ਪ੍ਰਾਈਵਸੀ ਨੂੰ ਬਣਾਏ ਰੱਖਣ ਲਈ ਕੰਪਨੀ ਸਮੇਂ-ਸਮੇਂ 'ਤੇ ਇਸਨੂੰ ਅਪਟੇਡ ਕਰਦੀ ਰਹਿੰਦੀ ਹੈ। ਇਸ ਦੌਰਾਨ, ਵਟਸਐਪ ਇੱਕ ਨਵੇਂ ਸੇਫ਼ਟੀ ਟੂਲ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਤੁਹਾਨੂੰ Unknown ਨੰਬਰ ਤੋਂ ਆਏ ਮੈਸੇਜ ਦਾ ਕੀ ਕਰਨਾ ਹੈ, ਇਸ ਬਾਰੇ ਜਾਣਕਾਰੀ ਦੇਵੇਗਾ। ਇਸ ਅਪਡੇਟ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਸੇਫ਼ਟੀ ਟੂਲ ਫੀਚਰ ਦੇ ਤਹਿਤ ਵਟਸਐਪ ਤੁਹਾਨੂੰ ਇੱਕ ਪੌਪ-ਅੱਪ ਸਕ੍ਰੀਨ ਦਿਖਾਵੇਗਾ। ਜਿਸ ਵਿੱਚ ਤੁਹਾਨੂੰ ਇਸ ਬਾਰੇ ਗਾਈਡ ਕੀਤਾ ਜਾਵੇਗਾ ਕਿ ਤੁਸੀਂ Unknown ਨੰਬਰ ਨਾਲ ਕੀ ਕਰ ਸਕਦੇ ਹੋ।
ETV Bharat / science-and-technology
WhatsApp ਕਰ ਰਿਹਾ Safety Tool Feature 'ਤੇ ਕੰਮ, ਜਾਣੋ ਇਸ ਨਾਲ ਕੀ ਮਿਲੇਗਾ ਫਾਇਦਾ - WhatsApp is also working on this feature
ਵਟਸਐਪ ਤੁਹਾਨੂੰ ਸਪੈਮ ਅਤੇ ਠੱਗਾਂ ਤੋਂ ਬਚਾਉਣ ਲਈ ਇੱਕ ਨਵੇਂ ਸੇਫ਼ਟੀ ਟੂਲ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ।
ਵਟਸਐਪ ਦੇ Safety Tools Feature ਦਾ ਫਾਇਦਾ: ਜਿਵੇਂ ਹੀ ਤੁਸੀਂ ਨੰਬਰ 'ਤੇ ਟੈਪ ਕਰੋਗੇ, ਤਾਂ ਕੰਪਨੀ ਤੁਹਾਨੂੰ ਬਲਾਕ ਅਤੇ ਰਿਪੋਰਟ ਕਰਨ ਦਾ ਆਪਸ਼ਨ ਦੇਵੇਗੀ। ਇਸ ਤੋਂ ਇਲਾਵਾ ਵਟਸਐਪ ਤੁਹਾਨੂੰ ਇਹ ਵੀ ਦੱਸੇਗਾ ਕਿ ਕਿਸੇ ਵੀ ਨੰਬਰ 'ਤੇ ਭਰੋਸਾ ਕਰਨ ਤੋਂ ਪਹਿਲਾ ਉਸਦੀ ਪ੍ਰੋਫਾਈਲ ਫੋਟੋ, Bio ਆਦਿ ਨੂੰ ਜ਼ਰੂਰ ਚੈਕ ਕਰੋ। ਸੇਫ਼ਟੀ ਟੂਲ ਫੀਚਰ ਨਾ ਸਿਰਫ਼ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਤੁਸੀਂ Unknown ਨੰਬਰ ਨਾਲ ਕੀ ਕਰ ਸਕਦੇ ਹੋ ਸਗੋਂ ਇਹ ਇੱਕ ਨਵੀਂ ਸੁਵਿਧਾ ਵੀ ਪੇਸ਼ ਕਰਦਾ ਹੈ, ਜਿਸ ਵਿੱਚ ਮੈਸੇਜ ਭੇਜਣ ਵਾਲੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਮੈਸੇਜ ਦੇਖਿਆਂ ਹੈ ਜਾਂ ਨਹੀਂ। ਇਹ ਫੀਚਰ ਉਸ ਸਮੇਂ ਕੰਮ ਆਵੇਗਾ, ਜਦੋਂ ਮੈਸੇਜ ਭੇਜਣ ਵਾਲੇ ਨੇ Rread Receipts ਆਪਸ਼ਨ ਆਨ ਕੀਤਾ ਹੋਵੇਗਾ। ਇਸਦੇ ਆਨ ਹੋਣ ਦੇ ਬਾਵਜੂਦ ਮੈਸੇਜ ਭੇਜਣ ਵਾਲੇ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਤੁਸੀਂ ਮੈਸੇਜ ਦੇਖਿਆਂ ਹੈ ਜਾਂ ਨਹੀਂ। ਫਿਲਹਾਲ ਇਹ ਅਪਡੇਟ ਕੁਝ ਬੀਟਾ ਟੈਸਟਰਾਂ ਨੂੰ ਮਿਲਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਵਟਸਐਪ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਜਿਸ ਵਿੱਚ ਇੱਕ ਯੂਜ਼ਰਨੇਮ ਫੀਚਰ ਵੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਸਾਰਿਆਂ ਨੂੰ ਆਪਣਾ ਇੱਕ ਯੂਜ਼ਰਨੇਮ ਰੱਖਣਾ ਹੋਵੇਗਾ। ਜਿਸ ਤਰ੍ਹਾਂ ਟਵਿੱਟਰ ਅਤੇ ਇੰਸਟਾਗ੍ਰਾਮ ਵਿੱਚ ਹੁੰਦਾ ਹੈ। ਯੂਜ਼ਰਨੇਮ ਫੀਚਰ ਆਉਣ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਐਡ ਕਰਨ ਲਈ ਨੰਬਰ ਦੇਣ ਦੀ ਜਰੂਰਤ ਨਹੀਂ ਹੋਵੇਗੀ। ਤੁਸੀਂ ਬਿਨ੍ਹਾਂ ਨੰਬਰ ਦੇ ਵੀ ਕਿਸੇ ਨੂੰ ਵੀ ਵਟਸਐਪ 'ਤੇ ਐਡ ਕਰ ਸਕੋਗੇ।