ਹੈਦਰਾਬਾਦ:ਮੇਟਾ ਸਮੇ-ਸਮੇਂ ਨਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਵੇਂ ਅਪਡੇਟ ਲਿਆਉਦੀ ਰਹਿੰਦੀ ਹੈ, ਤਾਂਕਿ ਲੋਕ ਪਲੇਟਫਾਰਮ 'ਤੇ ਸੇਫ਼ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਦੌਰਾਨ ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਜਿਸ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਕੰਪਨੀ ਵਟਸਐਪ ਅਕਾਊਟ ਨਾਲ ਇਮੇਲ ਅਕਾਊਟ ਜੋੜ ਰਹੀ ਹੈ। ਇਮੇਲ ਰਾਹੀ ਕੰਪਨੀ ਤੁਹਾਡੇ ਅਕਾਊਟ ਨੂੰ ਵੈਰੀਫਾਈ ਅਤੇ ਸੁਰੱਖਿਅਤ ਰੱਖਣ 'ਚ ਮਦਦ ਕਰੇਗੀ।
ਇਮੇਲ ਨੂੰ ਵਟਸਐਪ ਅਕਾਊਟ ਨਾਲ ਜੋੜਿਆ ਜਾਵੇਗਾ: ਜਿਸ ਤਰ੍ਹਾਂ ਦੂਜੇ ਸੋਸ਼ਲ ਮੀਡੀਆ ਐਪਸ 'ਤੇ ਲੌਗਿਨ ਕਰਦੇ ਸਮੇਂ ਇਮੇਲ 'ਤੇ ਮੈਸੇਜ ਆ ਜਾਂਦਾ ਹੈ, ਉਸੇ ਤਰ੍ਹਾਂ ਹੁਣ ਵਟਸਐਪ 'ਚ ਵੀ ਹੋ ਸਕਦਾ ਹੈ। ਜੇਕਰ ਕੋਈ ਹੋਰ ਵਿਅਕਤੀ ਤੁਹਾਡੇ ਵਟਸਐਪ ਅਕਾਊਟ ਨੂੰ ਲੌਗਿਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਇਮੇਲ 'ਤੇ ਮੈਸੇਜ ਆ ਜਾਵੇਗਾ ਅਤੇ ਤੁਸੀਂ ਆਪਣੇ ਅਕਾਊਟ ਨੂੰ ਸੁਰੱਖਿਅਤ ਕਰ ਸਕਦੇ ਹੋ। ਫਿਲਹਾਲ ਇਹ ਅਪਡੇਟ ਐਂਡਰਾਇਡ ਬੀਟਾ ਦੇ 2.23.16.15 ਵਰਜ਼ਨ 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆ ਲਈ ਰੋਲ ਆਊਟ ਕਰ ਸਕਦੀ ਹੈ।