ਹੈਦਰਾਬਾਦ: ਭਾਰਤ 'ਚ 550 ਮਿਲੀਅਨ ਤੋਂ ਜ਼ਿਆਦਾ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਲਗਾਤਾਰ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਟੈਸਟਿੰਗ ਕਰ ਰਹੀ ਹੈ। ਇਹ ਫੀਚਰ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਸਟੇਟਸ ਦਾ ਰਿਪਲਾਈ ਅਵਤਾਰ ਦੇ ਰਾਹੀ ਵੀ ਕਰ ਸਕੋਗੇ। ਫਿਲਹਾਲ ਵਟਸਐਪ ਯੂਜ਼ਰਸ ਇਮੋਜੀ ਅਤੇ ਮੈਸੇਜ ਰਾਹੀ ਸਟੇਟਸ ਦਾ ਰਿਪਲਾਈ ਕਰਦੇ ਹਨ। ਜਲਦ ਇਸ 'ਚ ਇੱਕ ਆਪਸ਼ਨ ਅਵਤਾਰ ਦਾ ਜੁੜਨ ਵਾਲਾ ਹੈ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ।
Wabetainfo ਨੇ ਵਟਸਐਪ ਦੇ ਨਵੇਂ ਫੀਚਰ ਦੀ ਦਿੱਤੀ ਜਾਣਕਾਰੀ: ਵੈੱਬਸਾਈਟ ਅਨੁਸਾਰ, ਕੰਪਨੀ ਇਮੋਜੀ ਦੀ ਤਰ੍ਹਾਂ ਲੋਕਾਂ ਨੂੰ ਅਵਤਾਰ ਦਾ ਆਪਸ਼ਨ ਦੇਵੇਗੀ। ਅਵਤਾਰ ਰਾਹੀ ਲੋਕ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਗਟ ਕਰ ਸਕਣਗੇ ਅਤੇ ਯੂਜ਼ਰਸ ਦਾ ਅਨੁਭਵ ਹੋਰ ਬਿਹਤਰ ਹੋਵੇਗਾ।