ਹੈਦਰਾਬਾਦ:ਮੇਟਾ ਦੇ ਸੀਈਓ ਮਾਰਕ ਨੇ ਫੇਸਬੁੱਕ ਰਾਹੀ ਦੱਸਿਆ ਹੈ ਕਿ ਜਲਦ ਯੂਜ਼ਰਸ ਨੂੰ ਵਟਸਐਪ 'ਤੇ ਇੱਕ ਨਵਾਂ ਫੀਚਰ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਨਾਮ ਭਰੇ ਵੀ ਆਪਣੇ ਦੋਸਤਾਂ ਨਾਲ ਗਰੁੱਪ ਬਣਾ ਸਕੋਗੇ। ਹੁਣ ਗਰੁੱਪ ਦਾ ਨਾਮ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਮਾਰਕ ਨੇ ਫੇਸਬੁੱਕ ਪੋਸਟ 'ਚ ਲਿਖਿਆ ਕਿ ਜੇਕਰ ਤੁਸੀਂ ਚੈਟ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਆਧਾਰ 'ਤੇ ਵਟਸਐਪ ਗਰੁੱਪ ਦਾ ਨਾਮ ਰੱਖਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਕੋਈ ਹੋਰ ਨਾਮ ਨਾ ਹੋਵੇ, ਤਾਂ ਇਸ ਕੰਮ ਨੂੰ ਆਸਾਨ ਬਣਾਉਣ ਲਈ ਇੱਕ ਫੀਚਰ ਜਲਦ ਆਉਣ ਵਾਲਾ ਹੈ।
ETV Bharat / science-and-technology
WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਹੁਣ ਬਿਨ੍ਹਾਂ ਨਾਮ ਤੋਂ ਕ੍ਰਿਏਟ ਕਰ ਸਕੋਗੇ ਵਟਸਐਪ ਗਰੁੱਪ - ਮੇਟਾ ਦੇ ਸੀਈਓ ਮਾਰਕ
ਵਟਸਐਪ 'ਤੇ ਜਲਦ ਤੁਹਾਨੂੰ ਇੱਕ ਨਵਾਂ ਫੀਚਰ ਮਿਲੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ IOS ਅਤੇ ਐਂਡਰਾਈਡ ਯੂਜ਼ਰਸ ਬਿਨ੍ਹਾਂ ਨਾਮ ਤੋਂ ਵੀ ਗਰੁੱਪ ਕ੍ਰਿਏਟ ਕਰ ਸਕਣਗੇ। ਮਤਲਬ ਗਰੁੱਪ ਦਾ ਨਾਮ ਭਰਨਾ ਹੁਣ ਆਪਸ਼ਨਲ ਹੋਵੇਗਾ।
Published : Aug 24, 2023, 10:12 AM IST
ਬਿਨ੍ਹਾਂ ਨਾਮ ਤੋਂ ਬਣਾ ਸਕੋਗੇ ਵਟਸਐਪ ਗਰੁੱਪ: ਫਿਲਹਾਲ ਵਟਸਐਪ 'ਚ ਗਰੁੱਪ ਬਣਾਉਣ ਲਈ ਉਸਦਾ ਨਾਮ ਰੱਖਣਾ ਜ਼ਰੂਰੀ ਹੁੰਦਾ ਹੈ ਜਦਕਿ ਫੋਟੋ ਅਤੇ ਗਰੁੱਪ ਡਿਸਕ੍ਰਿਪਸ਼ਨ ਆਪਸ਼ਨਲ ਹੁੰਦਾ ਹੈ। ਜਲਦ ਯੂਜ਼ਰਸ ਬਿਨ੍ਹਾਂ ਨਾਮ ਤੋਂ ਗਰੁੱਪ ਬਣਾ ਸਕਣਗੇ। ਹਾਲਾਂਕਿ, ਇਸ ਸਥਿਤੀ 'ਚ ਵਟਸਐਪ ਆਪਣੇ ਆਪ ਗਰੁੱਪ ਵਿੱਚ ਮੌਜ਼ੂਦ ਲੋਕਾਂ ਦੇ ਨਾਮ ਦੇ ਆਧਾਰ 'ਤੇ ਗਰੁੱਪ ਦਾ ਨਾਮ ਰੱਖ ਲਵੇਗਾ। ਜੇਕਰ ਐਡਮਿਨ ਨੂੰ ਇਹ ਨਾਮ ਪਸੰਦ ਨਹੀਂ ਆਉਦਾ, ਤਾਂ ਐਡਮਿਨ ਇਸ ਨਾਮ ਨੂੰ ਕਦੇ ਵੀ ਬਦਲ ਸਕਦਾ ਹੈ।
ਵਟਸਐਪ ਗਰੁੱਪ 'ਚ ਹੋਣਗੇ ਇਹ ਬਦਲਾਅ: ਬਿਨ੍ਹਾਂ ਨਾਮ ਵਾਲੇ ਵਟਸਐਪ ਗਰੁੱਪ 'ਚ ਸਿਰਫ਼ 6 ਲੋਕ ਹੀ ਐਡ ਹੋ ਸਕਣਗੇ। ਜੇਕਰ 6 ਲੋਕਾਂ ਤੋਂ ਜ਼ਿਆਦਾ ਦਾ ਵਟਸਐਪ ਗਰੁੱਪ ਬਣਦਾ ਹੈ, ਤਾਂ ਤੁਹਾਨੂੰ ਗਰੁੱਪ ਨੂੰ ਨਾਮ ਦੇਣਾ ਹੀ ਹੋਵੇਗਾ। ਇਸ ਤੋਂ ਇਲਾਵਾ ਬਿਨ੍ਹਾਂ ਨਾਮ ਵਾਲੇ ਗਰੁੱਪ 'ਚ ਹਰ ਭਾਗੀਦਾਰ ਦੇ ਫੋਨ 'ਚ ਗਰੁੱਪ ਦਾ ਨਾਮ ਅਲੱਗ-ਅਲੱਗ ਦਿਖਾਈ ਦੇਵੇਗਾ। ਗਰੁੱਪ ਮੈਂਬਰ ਨੇ ਜਿਸ ਨਾਮ ਨਾਲ ਲੋਕਾਂ ਦੇ ਨੰਬਰ ਸੇਵ ਕੀਤੇ ਹੋਣਗੇ, ਉਸ ਆਧਾਰ 'ਤੇ ਹਰ ਕਿਸੇ ਦੇ ਫੋਨ ਵਿੱਚ ਗਰੁੱਪ ਦਾ ਨਾਮ ਆਵੇਗਾ। ਵਟਸਐਪ ਦਾ ਕਹਿਣਾ ਹੈ ਕਿ ਅਗਲੇ ਕੁਝ ਹਫਤਿਆਂ 'ਚ ਵਿਸ਼ਵ ਪੱਧਰ 'ਤੇ ਆਪਣੇ ਯੂਜ਼ਰਸ ਲਈ ਐਂਡਰਾਈਡ, ios ਅਤੇ ਵੈੱਬ 'ਤੇ ਇਹ ਸੁਵਿਧਾ ਪੇਸ਼ ਕੀਤੀ ਜਾ ਸਕਦੀ ਹੈ।