ਹੈਦਰਾਬਾਦ:ਵਟਸਐਪ ਚੈਟ ਸਕ੍ਰੀਨ ਨੂੰ ਰਿਸਟੋਰ ਕਰਨ ਲਈ ਇੱਕ ਨਵਾਂ ਇੰਟਰਫੇਸ ਲਿਆ ਰਿਹਾ ਹੈ। ਇਸ ਐਪ ਦਾ ਮਕਸਦ ਸਕ੍ਰੀਨ ਨੂੰ ਪਹਿਲਾ ਨਾਲੋਂ ਜ਼ਿਆਦਾ ਆਸਾਨ ਬਣਾਉਣਾ ਹੈ ਜਿਸ ਨਾਲ ਯੂਜ਼ਰਸ ਨੂੰ ਇਹ ਚੁਣਨ ਦਾ ਆਪਸ਼ਨ ਮਿਲ ਸਕੇ ਕਿ ਉਹ ਚੈਟ ਹਿਸਟਰੀ ਨੂੰ ਕਿਵੇਂ ਰਿਸਟੋਰ ਕਰਨਾ ਚਾਹੁੰਦੇ ਹਨ।
Wabetainfo ਨੇ ਵਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਬਾਰੇ ਦਿੱਤੀ ਜਾਣਕਾਰੀ: ਵਟਸਐਪ ਦੇ ਇਸ ਫੀਚਰ ਬਾਰੇ Wabetainfo ਨੇ ਜਾਣਕਾਰੀ ਦਿੱਤੀ ਹੈ। Wabetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਵਟਸਐਪ ਨੇ ਰਿਸਟੋਰ ਚੈਟ ਸਕ੍ਰੀਨ ਦੇ ਲਈ ਇੱਕ ਨਵਾਂ ਇੰਟਰਫੇਸ ਪੇਸ਼ ਕੀਤਾ ਹੈ। ਵਟਸਐਪ ਨੇ ਯੂਜ਼ਰਸ ਨੂੰ ਗੂਗਲ ਡਰਾਈਵ ਦਾ ਇਸਤੇਮਾਲ ਕੀਤੇ ਬਿਨ੍ਹਾਂ ਆਪਣੀ ਚੈਟ ਹਿਸਟਰੀ ਨੂੰ ਪੁਰਾਣੇ ਫੋਨ ਤੋਂ ਟ੍ਰਾਂਸਫਰ ਕਰਨ ਦਾ ਆਪਸ਼ਨ ਦਿੱਤਾ ਹੈ।
ਵਾਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਨਾਲ ਆ ਸਕਦੀ ਇਹ ਸਮੱਸਿਆਂ:ਇਸ ਅਪਡੇਟ ਨਾਲ ਇੱਕ ਸਮੱਸਿਆਂ ਵੀ ਹੈ ਕਿਉਕਿ ਇਹ ਹਾਲ ਹੀ 'ਚ ਮੈਸੇਜਾਂ ਨੂੰ ਲੋਡ ਕਰਨ ਅਤੇ ਦਿਖਾਉਣ 'ਚ ਅਸਮਰੱਥ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਟਾ ਯੂਜ਼ਰਸ ਨੂੰ ਇਸ ਸਮੱਸਿਆਂ ਦਾ ਆਖਰੀ ਹੱਲ ਪਾਉਣ ਲਈ ਨਵੇਂ ਬਗ ਫਿਕਸ ਅਪਡੇਟ ਦਾ ਇੰਤਜ਼ਾਰ ਕਰਨਾ ਹੋਵੇਗਾ।
ਵਾਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਫੀਚਰ ਦਾ ਇਨ੍ਹਾਂ ਯੂਜ਼ਰਸ ਨੂੰ ਫਾਇਦਾ: ਰਿਸਟੋਰ ਚੈਟ ਸਕ੍ਰੀਨ ਲਈ ਨਵਾਂ ਇੰਟਰਫੇਸ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ, ਜੋ ਲੋਕ ਐਂਡਰਾਈਡ ਲਈ ਵਟਸਐਪ ਬੀਟਾ ਦਾ ਨਵਾਂ ਅਪਡੇਟ ਇੰਸਟਾਲ ਕਰਦੇ ਹਨ, ਉਨ੍ਹਾਂ ਲਈ ਇਹ ਫੀਚਰ ਉਪਲਬਧ ਹੈ। ਆਉਣ ਵਾਲੇ ਦਿਨਾਂ 'ਚ ਇਸਨੂੰ ਸਾਰੇ ਲੋਕਾਂ ਲਈ ਪੇਸ਼ ਕੀਤਾ ਜਾ ਸਕਦਾ ਹੈ।
ਵਾਟਸਐਪ 'ਤੇ ਬਿਨ੍ਹਾਂ ਨਾਮ ਤੋਂ ਬਣਾ ਸਕੋਗੇ ਗਰੁੱਪ: ਵਟਸਐਪ ਬਿਨ੍ਹਾਂ ਨਾਮ ਤੋਂ ਗਰੁੱਪ ਬਣਾਉਣ ਦੀ ਸੁਵਿਧਾ ਵੀ ਦਿੰਦਾ ਹੈ। ਮਾਰਕ ਨੇ ਇੰਸਟਾਗ੍ਰਾਮ 'ਤੇ ਆਪਣੇ ਅਧਿਾਕਰਿਤ ਮੇਟਾ ਚੈਨਲ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਨਾਲ ਗਰੁੱਪ ਬਣਾਉਣ 'ਚ ਆਸਾਨੀ ਹੋਵੇਗੀ। ਇਹ ਸੁਵਿਧਾ ਅਗਲੇ ਕੁਝ ਹਫ਼ਤਿਆਂ 'ਚ ਸ਼ੁਰੂ ਹੋਵੇਗੀ।