ਹੈਦਰਾਬਾਦ: ਵਟਸਐਪ 'ਚ ਇੱਕ ਹੋਰ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਜਿਸਦੀ ਮਦਦ ਨਾਲ ਯੂਜ਼ਰਸ Biometric Authentication ਦੇ ਨਾਲ ਅਕਾਊਟ 'ਚ ਆਸਾਨੀ ਨਾਲ ਲੌਗਿਨ ਕਰ ਸਕਣਗੇ। ਪਲੇਟਫਾਰਮ ਨੇ ਇਸ ਫੀਚਰ ਨੂੰ Pass Key ਦਾ ਨਾਮ ਦਿੱਤਾ ਹੈ। ਇਸ ਫੀਚਰ ਨੂੰ ਐਂਡਰਾਈਡ ਐਪ 'ਚ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਸੁਰੱਖਿਅਤ ਢੰਗ ਨਾਲ ਆਪਣੇ ਡਿਵਾਈਸ 'ਚ ਲੌਗਿਨ ਕਰ ਸਕਣਗੇ।
ETV Bharat / science-and-technology
WhatsApp ਲੌਗਿਨ ਕਰਨ ਲਈ ਹੁਣ ਪਾਸਵਰਡ ਯਾਦ ਰੱਖਣ ਦੀ ਨਹੀਂ ਲੋੜ, ਜਲਦ ਆ ਰਿਹਾ ਨਵਾਂ ਫੀਚਰ - ਵਟਸਐਪ Pass Key ਫੀਚਰ ਦੀ ਵਰਤੋ
WhatsApp Pass Key Feature: ਵਟਸਐਪ ਯੂਜ਼ਰਸ ਨੂੰ ਹੁਣ ਅਕਾਊਟ 'ਚ ਲੌਗਿਨ ਕਰਨ ਲਈ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਵਟਸਐਪ ਨਵਾਂ Pass Key ਫੀਚਰ ਰੋਲਆਊਟ ਕਰਨ ਜਾ ਰਿਹਾ ਹੈ। ਨਵੇਂ Pass Key ਫੀਚਰ ਦੇ ਨਾਲ Biometric Authentication ਦੁਆਰਾ ਸੈਕੰਡਰੀ ਡਿਵਾਈਸਾਂ 'ਤੇ ਲੌਗਇਨ ਕੀਤਾ ਜਾ ਸਕਦਾ ਹੈ।
Published : Sep 21, 2023, 10:47 AM IST
WABetaInfo ਨੇ ਦਿੱਤੀ ਵਟਸਐਪ ਦੇ Pass Key ਫੀਚਰ ਦੀ ਜਾਣਕਾਰੀ: WABetaInfo ਦੀ ਰਿਪੋਰਟ ਅਨੁਸਾਰ, ਇਸਨੂੰ ਵਟਸਐਪ ਫਾਰ ਐਂਡਰਾਈਡ ਵਰਜ਼ਨ 2.23.20.4 ਦਾ ਹਿੱਸਾ ਬਣਾਇਆ ਗਿਆ ਹੈ। ਹਾਲਾਂਕਿ ਨਵੇਂ ਵਰਜ਼ਨ 'ਤੇ ਐਪ ਅਪਡੇਟ ਕਰਨ ਵਾਲੇ ਸਾਰੇ ਟੈਸਟਰਾਂ ਨੂੰ ਇਸਦਾ ਅਕਸੈਸ ਨਹੀਂ ਦਿੱਤਾ ਗਿਆ ਹੈ ਅਤੇ ਚੁਣੇ ਹੋਏ ਯੂਜ਼ਰਸ ਦੇ ਨਾਲ ਹੀ ਇਸਦੀ ਟੈਸਟਿੰਗ ਹੋ ਰਹੀ ਹੈ। WABetaInfo ਨੇ ਇਸਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਵਟਸਐਪ Pass Key ਫੀਚਰ ਦੀ ਵਰਤੋ: Pass Key ਦੇ ਰਾਹੀ Authentication ਆਸਾਨ ਹੋ ਜਾਂਦਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਪਾਸਵਰਡ ਯਾਦ ਰੱਖਣ ਦੀ ਚਿੰਤਾ ਨਹੀਂ ਹੋਵੇਗੀ। WABetaInfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਤੋਂ ਪਤਾ ਲੱਗਦਾ ਹੈ ਕਿ ਵਟਸਐਪ ਯੂਜ਼ਰਸ ਦੇ Pass Key ਡਿਵਾਈਸ ਦੇ ਪਾਸਵਰਡ ਮੈਨੇਜਰ 'ਚ ਸਟੋਰ ਕੀਤੇ ਜਾਣਗੇ। ਜਲਦ ਹੀ ਇਹ ਫੀਚਰ IOS 'ਤੇ ਵੀ ਰੋਲਆਊਟ ਕੀਤਾ ਜਾ ਸਕਦਾ ਹੈ। IOS 'ਚ Pass Key IOS Kaychain 'ਚ ਸਟੋਰ ਕੀਤਾ ਜਾਵੇਗਾ।