ਪੰਜਾਬ

punjab

ETV Bharat / science-and-technology

Meta ਨੇ ਲਾਂਚ ਕੀਤਾ ਨਵਾਂ ਐਪ, ਹੁਣ ਬਿਨ੍ਹਾਂ ਫ਼ੋਨ ਦੇ ਸਮਾਰਟਵਾਚ 'ਤੇ ਚਲਾ ਸਕੋਗੇ ਵਟਸਐਪ - ਵਟਸਐਪ ਦੇ ਮਲਟੀ ਡਿਵਾਈਸ ਸਪੋਰਟ ਫੀਚਰ

ਵਟਸਐਪ ਲਈ ਮੇਟਾ ਨੇ ਇੱਕ WearOS ਐਪ ਲਾਂਚ ਕਰ ਦਿੱਤੀ ਹੈ। ਤੁਹਾਨੂੰ ਹੁਣ ਸਮਾਚਟਵਾਚ ਵਿੱਚ ਵਟਸਐਪ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ ਅਤੇ ਬਿਨ੍ਹਾਂ ਫੋਨ ਦੇ ਚੈਟ ਕਰ ਸਕੋਗੇ।

WhatsApp
WhatsApp

By

Published : Jul 20, 2023, 10:38 AM IST

ਹੈਦਰਾਬਾਦ: ਵਟਸਐਪ ਨੂੰ ਇਸਤੇਮਾਲ ਕਰਨਾ ਹੁਣ ਆਸਾਨ ਅਤੇ ਮਜੇਦਾਰ ਹੋਣ ਜਾ ਰਿਹਾ ਹੈ। ਮੇਟਾ ਨੇ ਆਪਣੀ ਚੈਟਿੰਗ ਐਪ ਦਾ ਨਵਾਂ ਵਰਜ਼ਨ WearOS ਸਮਾਰਟਵਾਚ ਯੂਜ਼ਰਸ ਦੇ ਲਈ ਲਾਂਚ ਕਰ ਦਿੱਤਾ ਹੈ। ਹੁਣ ਯੂਜ਼ਰਸ ਅਲੱਗ ਤੋਂ ਆਪਣੀ ਸਮਾਰਟਵਾਚ ਵਿੱਚ ਵਟਸਐਪ ਡਾਊਨਲੋਡ ਕਰ ਸਕਦੇ ਹਨ ਅਤੇ ਅਕਾਊਟ ਸੈਟਅੱਪ ਕਰ ਸਕਦੇ ਹਨ। ਹੁਣ ਫੋਨ ਤੋਂ ਬਿਨ੍ਹਾਂ ਵੀ ਵਟਸਐਪ ਨੂੰ ਵਾਚ ਵਿੱਚ ਚਲਾਇਆ ਜਾ ਸਕੇਗਾ।

WearOS ਸਮਾਰਟਵਾਚ 'ਚ ਮਿਲਣਗੇ ਇਹ ਵਿਕਲਪ: ਮੇਟਾ ਦੇ ਸੀਈਓ ਨੇ WearOS ਸਮਾਰਟਵਾਚ ਮਾਡਲਸ ਲਈ ਇੱਕ Standalone ਐਪ ਲਾਂਚ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਯੂਜ਼ਰਸ ਪਲੇ ਸਟੋਰ ਤੋਂ ਵਾਚ ਵਿੱਚ ਵਟਸਐਪ ਡਾਊਨਲੋਡ ਕਰ ਸਕਦੇ ਹਨ। ਇਹ ਐਪ ਗੂਗਲ ਦੇ ਨਵੇਂ ਆਪਰੇਟਿੰਗ ਸਿਸਟਮ WearOS 3 ਦੇ ਨਾਲ ਅਨੁਕੂਲ ਹੈ। ਇਸਦੇ ਰਾਹੀ ਨਵੀਂ ਚੈਟ ਸ਼ੁਰੂ ਕਰਨ, ਮੈਸੇਜਾਂ ਦੇ ਜਵਾਬ ਦੇਣ ਅਤੇ ਵਟਸਐਪ ਕਾਲਿੰਗ ਕਰਨ ਵਰਗੇ ਵਿਕਲਪ ਵਾਚ ਵਿੱਚ ਮਿਲ ਰਹੇ ਹਨ।

ਯੂਜ਼ਰਸ ਕਰ ਰਹੇ ਸੀ WearOS ਦੀ ਮੰਗ: ਵਟਸਐਪ ਫਾਰ WearOS ਦੀ ਮੰਗ ਯੂਜ਼ਰਸ ਲੰਬੇ ਸਮੇਂ ਤੋਂ ਕਰ ਰਹੇ ਸੀ ਅਤੇ ਕੰਪਨੀ ਨੇ ਇਸ ਨਾਲ ਸੰਬੰਧਿਤ ਐਲਾਨ Google I/O Confress ਵਿੱਚ ਮਈ ਮਹੀਨੇ ਕੀਤਾ ਸੀ। ਇਸ ਤੋਂ ਬਾਅਦ ਹੀ ਬੀਟਾ ਟੈਸਟਰਾਂ ਦੇ ਨਾਲ ਨਵੀਂ ਐਪ ਦੇ ਵਿਕਾਸ 'ਤੇ ਕੰਮ ਚਲ ਰਿਹਾ ਹੈ ਅਤੇ ਉਨ੍ਹਾਂ ਦਾ ਫੀਡਬੈਕ ਲਿਆ ਜਾ ਰਿਹਾ ਹੈ। ਵਟਸਐਪ ਦੇ ਮਲਟੀ ਡਿਵਾਈਸ ਸਪੋਰਟ ਫੀਚਰ ਦੇ ਨਾਲ ਯੂਜ਼ਰਸ ਫੋਨ ਅਤੇ ਵਾਚ ਦੋਨਾਂ 'ਚ ਇੱਕੱਠੇ ਚੈਟ ਕਰ ਸਕਦੇ ਹਨ। ਇਸਦੇ ਨਾਲ ਹੀ ਫੋਨ ਅਤੇ ਵਾਚ ਦੋਨਾਂ ਨੂੰ ਆਪਸ ਵਿੱਚ ਕੰਨੈਕਟ ਕਰਨ ਦੀ ਵੀ ਲੋੜ ਨਹੀਂ ਹੈ।

WearOS ਐਪ ਐਪਲ ਯੂਜ਼ਰਸ ਲਈ ਨਹੀਂ ਉਪਲਬਧ: ਵਟਸਐਪ ਦਾ ਇਹ ਨਵਾਂ ਐਪ ਐਪਲ ਯੂਜ਼ਰਸ ਨੂੰ ਨਹੀਂ ਮਿਲ ਰਿਹਾ ਹੈ ਪਰ ਐਪਲ ਯੂਜ਼ਰਸ ਹੋਰਨਾ ਸਮਾਰਟਵਾਚ ਮਾਡਲਸ ਵਾਂਗ ਆਈਫੋਨ 'ਤੇ ਆਉਣ ਵਾਲੇ ਵਟਸਐਪ ਮੈਸੇਜ ਦੇ ਨੋਟੀਫਿਕੇਸ਼ਨ ਦੇਖ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ ਵਟਸਐਪ ਕਾਲਿੰਗ ਜਾਂ ਨਵੀਂ ਚੈਟ ਸ਼ੁਰੂ ਕਰਨ ਵਰਗੇ ਵਿਕਲਪ ਨਹੀਂ ਦਿੱਤੇ ਗਏ ਹਨ।

ABOUT THE AUTHOR

...view details