ਹੈਦਰਾਬਾਦ:ਜੇਕਰ ਤੁਸੀਂ ਮੈਟਾ ਦੀ ਮਸ਼ਹੂਰ ਚੈਟਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਅਪਡੇਟ ਤੁਹਾਡੇ ਕੰਮ ਆ ਸਕਦੀ ਹੈ। ਹਾਲ ਹੀ ਵਿੱਚ ਕੰਪਨੀ ਨੇ iOS ਯੂਜ਼ਰਸ ਲਈ ਗਰੁੱਪ ਸੈਟਿੰਗ ਵਿੱਚ ਇੱਕ ਨਵਾਂ ਵਿਕਲਪ ਜੋੜਿਆ ਹੈ। ਆਈਓਐਸ ਯੂਜ਼ਰਸ ਲਈ ਇੱਕ ਨਵਾਂ ਗਰੁੱਪ ਸੈਟਿੰਗ ਵਿਕਲਪ ਦੂਜੇ ਗਰੁੱਪ ਭਾਗੀਦਾਰਾਂ ਨੂੰ ਵੀ ਨਵੇਂ ਮੈਂਬਰਾਂ ਨੂੰ ਜੋੜਨ ਦੀ ਆਗਿਆ ਦੇਵੇਗਾ। ਇਸ ਦੇ ਨਾਲ ਹੀ ਹੁਣ ਵਟਸਐਪ ਦੇ ਐਂਡ੍ਰਾਇਡ ਯੂਜ਼ਰਸ ਲਈ ਇੱਕ ਹੋਰ ਨਵਾਂ ਅਪਡੇਟ ਆ ਰਿਹਾ ਹੈ।
ਇਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ ਵਟਸਐਪ ਦਾ ਇਹ ਨਵਾਂ ਅਪਡੇਟ:ਦਰਅਸਲ, ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਦੀ ਰਿਪੋਰਟ ਮੁਤਾਬਕ ਕੰਪਨੀ ਐਂਡ੍ਰਾਇਡ ਯੂਜ਼ਰਸ ਲਈ ਨਵੇਂ ਕੀਬੋਰਡ 'ਤੇ ਕੰਮ ਕਰ ਰਹੀ ਹੈ। ਐਪ 'ਤੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ iOS ਯੂਜ਼ਰਸ ਲਈ ਦੁਬਾਰਾ ਡਿਜ਼ਾਈਨ ਕੀਤੇ GIF ਅਤੇ ਸਟਿੱਕਰ ਪਿਕਰ ਦੀ ਸਹੂਲਤ ਪੇਸ਼ ਕਰ ਰਹੀ ਹੈ। ਅਜਿਹਾ ਹੀ ਨਵਾਂ ਅਪਡੇਟ ਐਂਡ੍ਰਾਇਡ ਯੂਜ਼ਰਸ ਲਈ ਵੀ ਲਿਆਂਦਾ ਜਾ ਰਿਹਾ ਹੈ। wabetainfo ਨੇ ਵਟਸਐਪ ਦੇ ਨਵੇਂ ਅਪਡੇਟ ਦੀ ਰਿਪੋਰਟ ਕਰਨ ਵਾਲਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ।