ਹੈਦਰਾਬਾਦ: ਵਟਸਐਪ ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਹੁਣ ਵੀਡੀਓ ਕਾਲ ਦੌਰਾਨ ਤੁਸੀਂ ਸਕ੍ਰੀਨ ਸ਼ੇਅਰ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਨਾਲ ਯੂਜ਼ਰਸ ਦਾ ਵੀਡੀਓ ਕਾਲਿੰਗ ਕਰਨ ਦਾ ਅਨੁਭਵ ਬਿਹਤਰ ਹੋਵੇਗਾ।
ਮਾਰਕ ਜ਼ੁਕਰਬਰਗ ਨੇ ਕੀਤਾ ਵਟਸਐਪ ਦੇ ਸਕ੍ਰੀਨ ਸ਼ੇਅਰ ਫੀਚਰ ਦਾ ਐਲਾਨ: ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਇੱਕ ਫੇਸਬੁੱਕ ਪੋਸਟ 'ਤੇ ਆਪਣੇ ਇੰਸਟਾਗ੍ਰਾਮ ਚੈਨਲ ਰਾਹੀ ਇਸ ਫੀਚਰ ਦਾ ਐਲਾਨ ਕੀਤਾ। ਇਹ ਨਵਾਂ ਫੀਚਰ ਵੀਡੀਓ ਕਾਲ 'ਤੇ ਉਪਲਬਧ ਕੰਟੈਕਟਸ ਨਾਲ ਆਪਣੇ ਡਾਕੂਮੈਟਸ, ਫੋਟੋ ਅਤੇ ਸ਼ਾਪਿੰਗ ਕਾਰਟ ਨੂੰ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਮਈ 2023 ਦੇ ਅਖੀਰ 'ਚ ਐਂਡਰਾਇਡ 'ਤੇ ਕੁਝ ਬੀਟਾ ਟੈਸਟਰਾਂ ਲਈ ਇਹ ਫੀਚਰ ਰੋਲਆਊਟ ਕੀਤਾ ਸੀ।
ਇਸ ਤਰ੍ਹਾਂ ਕਰੋ ਵਟਸਐਪ ਦੇ ਸਕ੍ਰੀਨ ਸ਼ੇਅਰ ਫੀਚਰ ਦੀ ਵਰਤੋ: ਜ਼ੁਕਰਬਰਗ ਦਾ ਕਹਿਣਾ ਹੈ ਕਿ ਵਟਸਐਪ 'ਤੇ ਸਕ੍ਰੀਨ ਸ਼ੇਅਰਿੰਗ ਨੂੰ ਸ਼ੇਅਰ ਆਈਕਨ 'ਤੇ ਕਲਿੱਕ ਕਰਕੇ ਅਕਸੈਸ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ, ਯੂਜ਼ਰਸ ਕਿਸੇ ਸਪੈਸ਼ਲ ਐਪ ਜਾਂ ਆਪਣੀ ਫੁੱਲ ਸਕ੍ਰੀਨ ਨੂੰ ਸ਼ੇਅਰ ਕਰਨ ਦੇ ਵਿਚਕਾਰ ਚੁਣ ਸਕਦੇ ਹਨ। ਇਹ ਫੀਚਰ ਗੂਗਲ ਮੀਟ ਅਤੇ ਜੂੂਮ ਵਾਂਗ ਹੀ ਸਪੈਸ਼ਲ ਵੀਡੀਓ ਕਾਨਫਰੰਸਿੰਗ ਪਲੇਟਫਾਰਮ 'ਤੇ ਸਕ੍ਰੀਨ ਸ਼ੇਅਰਿੰਗ ਦਾ ਕੰਮ ਕਰੇਗਾ। ਸਕ੍ਰੀਨ ਸ਼ੇਅਰਿੰਗ ਫੀਚਰ ਨੂੰ ਐਂਡਰਾਇਡ, ios ਅਤੇ ਡੈਸਕਟਾਪ 'ਤੇ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
Voice Chat ਫੀਚਰ: ਸਕ੍ਰੀਨ ਸ਼ੇਅਰਿੰਗ ਫੀਚਰ ਤੋਂ ਇਲਾਵਾ ਵਟਸਐਪ ਯੂਜ਼ਰਸ ਨੂੰ ਇੱਕ ਹੋਰ ਸੁਵਿਧਾ ਦੇਣ ਜਾ ਰਿਹਾ ਹੈ। ਇਸ ਵਿੱਚ ਵਟਸਐਪ 'ਤੇ ਮੈਸੇਜ ਕਰਨ ਦੌਰਾਨ ਤੁਸੀਂ ਕੈਪਸ਼ਨ ਦੇ ਨਾਲ ਮੀਡੀਆ ਨੂੰ ਵੀ ਐਡਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਵੈੱਬਸਾਈਟ Wabetainfo ਦੀ ਇੱਕ ਰਿਪੋਰਟ ਵਿੱਚ ਚੈਟਿੰਗ ਐਪ ਦੇ ਇੱਕ ਹੋਰ ਨਵੇਂ ਫੀਚਰ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। Wabetainfo ਦੀ ਇਸ ਰਿਪੋਰਟ ਅਨੁਸਾਰ, ਵਟਸਐਪ ਯੂਜ਼ਰਸ ਨੂੰ Voice Chat ਫੀਚਰ ਗਰੁੱਪ ਵਿੱਚ ਨਜ਼ਰ ਆਵੇਗਾ। ਵਟਸਐਪ ਦੇ Voice Chat ਫੀਚਰ ਦੀ ਮਦਦ ਨਾਲ ਵਟਸਐਪ ਗਰੁੱਪ ਦੇ ਮੈਂਬਰ ਆਪਸ ਵਿੱਚ Voice ਰਾਹੀ ਗੱਲ ਕਰ ਸਕਣਗੇ। ਵਟਸਐਪ 'ਤੇ ਯੂਜ਼ਰਸ ਨੂੰ Voice ਰਿਕਾਰਡ ਕਰਕੇ ਆਡੀਓ ਭੇਜਣ ਦੀ ਸੁਵਿਧਾ ਪਹਿਲਾ ਤੋਂ ਹੀ ਮਿਲਦੀ ਹੈ, ਪਰ Voice Chat ਫੀਚਰ ਇਸ ਤੋਂ ਅਲੱਗ ਹੈ। ਇਹ ਫੀਚਰ ਗਰੁੱਪ ਕਾਲਿੰਗ ਦੀ ਤਰ੍ਹਾਂ ਕੰਮ ਕਰੇਗਾ। ਇਸ ਫੀਚਰ ਰਾਹੀ ਗਰੁੱਪ ਦੇ ਹਰ ਮੈਂਬਰ ਨੂੰ Voice ਰਾਹੀ ਕੰਨੈਕਟ ਹੋਣ ਦੀ ਸੁਵਿਧਾ ਮਿਲੇਗੀ।