ਹੈਦਰਾਬਾਦ: ਕੁਝ ਮਹੀਨੇ ਪਹਿਲਾ ਹੀ ਵਟਸਐਪ ਨੇ Chat Lock ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ Lock ਲਗਾ ਕੇ ਆਪਣੀ ਚੈਟ ਨੂੰ ਹੋਰਨਾਂ ਤੋਂ ਸੁਰੱਖਿਅਤ ਰੱਖ ਸਕਦੇ ਸੀ। ਹੁਣ ਵਟਸਐਪ Locked Chat ਦੇ ਅਕਸੈਸ ਨੂੰ ਆਸਾਨ ਬਣਾਉਣ ਲਈ ਇੱਕ ਫੀਚਰ ਪੇਸ਼ ਕਰ ਰਿਹਾ ਹੈ। ਇਸ ਫੀਚਰ ਦਾ ਨੂੰ Secret Code ਫੀਚਰ ਕਿਹਾ ਜਾਂਦਾ ਹੈ। Secret Code ਫੀਚਰ ਫਿਲਹਾਲ ਵਟਸਐਪ ਦੇ ਬੀਟਾ ਐਂਡਰਾਈਡ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
Secret Code ਫੀਚਰ ਨਾਲ ਹੋਵੇਗਾ ਇਹ ਫਾਇਦਾ:ਜੇਕਰ ਤੁਸੀਂ ਵਟਸਐਪ ਚੈਟ ਨੂੰ ਲਾਕ ਕਰਦੇ ਹੋ, ਤਾਂ ਚੈਟ ਮੇਨ ਚੈਟ ਲਿਸਟ 'ਚ ਚਲੇ ਜਾਂਦੀ ਹੈ। ਯੂਜ਼ਰਸ ਨੂੰ ਚੈਟ ਦੀ ਲਿਸਟ 'ਚ ਸਭ ਤੋਂ ਉਪਰ ਜਾਣਾ ਹੋਵੇਗਾ ਅਤੇ Lock ਚੈਟ ਆਪਸ਼ਨ ਨੂੰ ਲਿਆਉਣ ਲਈ ਥੱਲੇ ਵੱਲ ਨੂੰ ਸਵਾਈਪ ਕਰਨਾ ਹੋਵੇਗਾ। Locked ਚੈਟ ਤੱਕ ਪਹੁੰਚਣ ਤੋਂ ਪਹਿਲਾ ਯੂਜ਼ਰਸ ਨੂੰ ਆਪਣੇ ਲਾਕ ਦੇ ਨਾਲ ਚੈਟ ਨੂੰ Unlock ਕਰਨਾ ਹੋਵੇਗਾ। ਪ੍ਰਾਈਵੇਸੀ ਕਾਰਨ ਲਾਕ ਕੀਤੀ ਗਈ ਚੈਟ ਵਟਸਐਪ ਦੇ ਸਰਚ ਬਾਰ 'ਚ ਦਿਖਾਈ ਨਹੀਂ ਦਿੰਦੀ। ਇਸ ਲਈ ਜੇਕਰ ਤੁਹਾਡੇ ਕੋਲ ਬਹੁਤ ਸਾਰੀਆਂ Lock ਕੀਤੀਆਂ ਗਈਆ ਚੈਟਾਂ ਹਨ, ਤਾਂ ਕਿਸੇ ਜ਼ਰੂਰੀ ਚੈਟ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਵਟਸਐਪ ਦੇ Secret Code ਫੀਚਰ ਦੇ ਨਾਲ ਤੁਹਾਨੂੰ ਆਸਾਨੀ ਹੋਵੇਗੀ। ਯੂਜ਼ਰਸ ਨੂੰ ਵਟਸਐਪ 'ਤੇ ਕਿਸੇ ਵੀ ਚੈਟ ਨੂੰ Lock ਕਰਦੇ ਸਮੇਂ ਇੱਕ Secret Code ਸੈੱਟ ਕਰਨ ਦਾ ਆਪਸ਼ਨ ਮਿਲੇਗਾ। ਇਸ Secret Code ਨੂੰ ਵਟਸਐਪ ਦੇ ਸਰਚ ਬਾਰ 'ਚ ਪਾਇਆ ਜਾ ਸਕਦਾ ਹੈ। ਜਿਸ ਨਾਲ Lock ਕੀਤੀ ਗਈ ਚੈਟ ਦਾ ਪਤਾ ਚੱਲ ਜਾਵੇਗਾ।