ਹੈਦਰਾਬਾਦ: ਮੈਟਾ-ਮਾਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ WhatsApp ਬਿਹਤਰ ਕਾਲਿੰਗ ਅਨੁਭਵ ਪ੍ਰਦਾਨ ਕਰਨ ਲਈ 32 ਲੋਕਾਂ ਨੂੰ ਵੀਡੀਓ ਕਾਲ ਕਰਨ ਦੀ ਸਹੂਲਤ ਨੂੰ ਰੋਲਆਊਟ ਕਰ ਰਿਹਾ ਹੈ। WABetaInfo ਦੀ ਰਿਪੋਰਟ ਅਨੁਸਾਰ, ਬੀਟਾ ਯੂਜ਼ਰਸ ਨੂੰ ਇੱਕ ਮੈਸੇਜ ਮਿਲੇਗਾ ਜੋ ਉਹਨਾਂ ਨੂੰ ਇੱਕ ਵਾਰ ਵਿੱਚ 32 ਲੋਕਾਂ ਤੱਕ ਗਰੁੱਪ ਕਾਲ ਕਰਨ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ ਕੁਝ ਬੀਟਾ ਟੈਸਟਰਾਂ ਨੂੰ ਵਟਸਐਪ ਤੋਂ ਵੱਖਰਾ ਮੈਸੇਜ ਵੀ ਮਿਲ ਰਿਹਾ ਹੈ। ਇਸ ਮੈਸੇਜ ਨਾਲ ਯੂਜ਼ਰਸ ਨੂੰ ਵੀਡੀਓ ਕਾਲ ਲਈ 16 ਲੋਕਾਂ ਨੂੰ ਐਡ ਕਰਨ ਦੀ ਸੁਵਿਧਾ ਮਿਲ ਰਹੀ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਵੀਸੀ ਦੇ ਦੌਰਾਨ ਆਪਣੀ ਸਕ੍ਰੀਨ 'ਤੇ ਕੰਟੇਟ ਨੂੰ ਸਾਂਝਾ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ।
ETV Bharat / science-and-technology
WhatsApp ਨੇ ਪੇਸ਼ ਕੀਤਾ ਇੱਕ ਹੋਰ ਨਵਾਂ ਫੀਚਰ, ਹੁਣ 32 ਲੋਕਾਂ ਨਾਲ ਕੀਤੀ ਜਾ ਸਕੇਗੀ Video Call - Ability to video call up to 32 people
WhatsApp ਇੱਕ ਬਿਹਤਰ ਕਾਲਿੰਗ ਅਨੁਭਵ ਲਈ 32 ਲੋਕਾਂ ਨੂੰ ਵੀਡੀਓ ਕਾਲ ਕਰਨ ਦੀ ਸੁਵਿਧਾ ਸ਼ੁਰੂ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਵੀਸੀ ਦੇ ਦੌਰਾਨ ਆਪਣੀ ਸਕ੍ਰੀਨ 'ਤੇ ਕੰਟੇਟ ਨੂੰ ਸਾਂਝਾ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ।
ਇਹ ਨਵਾਂ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ: ਇਸ ਤੋਂ ਪਹਿਲਾਂ 32 ਲੋਕਾਂ ਲਈ ਆਡੀਓ ਕਾਲ ਕਰਨ ਦੀ ਸਮਰੱਥਾ ਸਿਰਫ ਵਿੰਡੋਜ਼ 'ਤੇ ਉਪਲਬਧ ਸੀ। ਹਾਲਾਂਕਿ ਹੁਣ ਲੇਟੈਸਟ ਅਪਡੇਟ ਦੇ ਨਾਲ ਬੀਟਾ ਯੂਜ਼ਰਸ 32 ਲੋਕਾਂ ਤੱਕ ਵੀਡੀਓ ਕਾਲ ਵੀ ਕਰ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਨਵਾਂ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਯੂਜ਼ਰਸ ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ।
- Chandrayaan-3 Launch Date: ਚੰਦਰਯਾਨ-3 ਨੂੰ ਜੁਲਾਈ ਦੀ ਇਸ ਤਰੀਕ ਦੇ ਵਿਚਕਾਰ ਕੀਤਾ ਜਾ ਸਕਦੈ ਲਾਂਚ
- WhatsApp ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋਇਆ ਐਡਿਟ ਮੈਸੇਜ ਫੀਚਰ, ਇਸ ਤਰ੍ਹਾਂ ਕਰ ਸਕੋਗੇ ਵਰਤੋਂ
- ਡਾਇਨਾਸੌਰ ਦੇ ਸਮੇਂ ਮੌਜੂਦ ਸੀ ਮਨੁੱਖੀ ਪੂਰਵਜ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
32 ਲੋਕਾਂ ਤੱਕ ਵੀਡੀਓ ਕਾਲ ਕਰਨ ਦੀ ਸਮਰੱਥਾ:ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਦੁਆਰਾ ਪਿਛਲੇ ਸਾਲ ਨਵੰਬਰ ਵਿੱਚ ਐਂਡਰਾਇਡ ਅਤੇ ਆਈਓਐਸ ਲਈ ਫੀਚਰ ਦਾ ਐਲਾਨ ਕੀਤਾ ਗਿਆ ਸੀ। WABetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ੌਟ ਦੇ ਅਨੁਸਾਰ, ਮੈਸੇਜ ਵਿੱਚ ਵਿੰਡੋਜ਼ ਐਪ ਤੋਂ ਸਿੱਧੇ 32 ਲੋਕਾਂ ਤੱਕ ਵੀਡੀਓ ਕਾਲ ਕਰਨ ਦੀ ਸਮਰੱਥਾ ਦਾ ਜ਼ਿਕਰ ਹੈ। ਇਸਦੇ ਨਾਲ ਹੀ ਕੁਝ ਬੀਟਾ ਟੈਸਟਰ ਐਪ ਦੇ ਨਵੀਨਤਮ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਵੀਡੀਓ ਮੈਸੇਜ ਦੇਖ ਸਕਦੇ ਹਨ।