ਪੰਜਾਬ

punjab

ETV Bharat / science-and-technology

WhatsApp ਨੇ ਰੋਲਆਊਟ ਕੀਤਾ HD Quality ਫੀਚਰ, ਹੁਣ ਫੋਟੋ ਸ਼ੇਅਰਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

ਮੇਟਾ ਨੇ ਵਟਸਐਪ 'ਚ ਇੱਕ ਨਵਾਂ ਫੀਚਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ HD Quality ਦੀਆਂ ਤਸਵੀਰਾਂ ਸ਼ੇਅਰ ਕਰ ਸਕੋਗੇ।

WhatsApp
WhatsApp

By

Published : Aug 18, 2023, 9:43 AM IST

ਹੈਦਰਾਬਾਦ:ਮੇਟਾ ਨੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਵਟਸਐਪ 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ HD ਤਸਵੀਰਾਂ ਸ਼ੇਅਰ ਕਰ ਸਕੋਗੇ। ਇਸ ਫੀਚਰ ਦੀ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਿੱਤੀ ਹੈ। ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਤਾਂ ਅਜੇ ਤੱਕ ਐਪ 'ਚ ਕੰਪਰੈੱਸ ਹੋਈ ਫੋਟੋ ਸ਼ੇਅਰ ਹੁੰਦੀ ਸੀ, ਪਰ ਹੁਣ ਤੁਸੀਂ ਤਸਵੀਰ ਭੇਜਣ ਲੱਗੇ ਇਸਦੀ Quality ਬਦਲ ਸਕੋਗੇ ਅਤੇ ਵਧੀਆਂ Quality 'ਚ ਤਸਵੀਰਾਂ ਸ਼ੇਅਰ ਕਰ ਸਕੋਗੇ।




ਵਟਸਐਪ ਦੇ HD Quality ਫੀਚਰ ਦਾ ਇਸਤੇਮਾਲ: ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਫੋਟੋ ਸ਼ੇਅਰ ਕਰਨ ਦੌਰਾਨ ਉੱਪਰ ਨਜ਼ਰ ਆ ਰਹੇ HD ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਡਿਫਾਲਟ ਰੂਪ ਨਾਲ ਫੋਟੋ ਕੰਪਰੈੱਸ ਹੋਕੇ ਹੀ ਭੇਜੀ ਜਾਵੇਗੀ, ਪਰ HD 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਤਸਵੀਰਾਂ ਹੋਰ ਬਿਹਤਰ Quality 'ਚ ਭੇਜ ਸਕੋਗੇ। ਜਦੋ ਤੁਸੀਂ ਕਿਸੇ ਨੂੰ HD ਤਸਵੀਰ ਸ਼ੇਅਰ ਕਰੋਗੇ, ਤਾਂ ਇਸਦੀ ਜਾਣਕਾਰੀ ਸਾਹਮਣੇ ਵਾਲੇ ਵਿਅਕਤੀ ਨੂੰ ਤਸਵੀਰ ਰਾਹੀ ਮਿਲੇਗੀ। ਤਸਵੀਰ ਦੇ ਥੱਲੇ ਇੱਕ HD ਲੋਗੋ ਬਣਿਆ ਨਜ਼ਰ ਆਵੇਗਾ। ਕੰਪਨੀ ਨੇ ਕਿਹਾ ਕਿ ਜਲਦ ਲੋਗੋ ਨੂੰ HD ਵੀਡੀਓ ਦਾ ਵੀ ਆਪਸ਼ਨ ਮਿਲੇਗਾ। ਇਸ ਗੱਲ ਦਾ ਧਿਆਨ ਰੱਖੋ ਕਿ HD ਮੋਡ ਨਾਲ ਨੈੱਟ ਜ਼ਿਆਦਾ ਖਰਚ ਹੁੰਦਾ ਹੈ।

ਵਟਸਐਪ 'ਤੇ HD ਤਸਵੀਰਾਂ ਇਸ ਤਰ੍ਹਾਂ ਭੇਜੋ: ਸਭ ਤੋਂ ਪਹਿਲਾ ਉਹ ਚੈਟ ਖੋਲੋ, ਜਿਸ 'ਚ ਤੁਹਾਨੂੰ HD ਤਸਵੀਰਾਂ ਭੇਜਣੀਆਂ ਹਨ। ਇਸ ਤੋਂ ਬਾਅਦ ਮੈਸੇਜ ਬਾਰ ਦੇ ਅੱਗੇ ਪਲੱਸ ਆਈਕਨ 'ਤੇ ਟੈਪ ਕਰੋ ਅਤੇ ਫਿਰ ਫੋਟੋ ਅਤੇ ਵੀਡੀਓ ਲਾਇਬ੍ਰੇਰੀ ਆਪਸ਼ਨ 'ਤੇ ਟੈਪ ਕਰੋ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਫੋਟੋ ਨੂੰ ਭੇਜ ਦਿਓ।



ਵਟਸਐਪ ਦਾ ਸ਼ਾਰਟ ਵੀਡੀਓ ਫੀਚਰ:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਵਟਸਐਪ ਨੇ ਸ਼ਾਰਟ ਵੀਡੀਓ ਫੀਚਰ ਵੀ ਜਾਰੀ ਕੀਤਾ ਸੀ। ਇਸਦੀ ਮਦਦ ਨਾਲ ਤੁਸੀਂ ਚੈਟ ਵਿੱਚ ਹੀ ਸਾਹਮਣੇ ਵਾਲੇ ਵਿਅਕਤੀ ਨੂੰ ਸ਼ਾਰਟ ਵੀਡੀਓ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ। ਸ਼ਾਰਟ ਵੀਡੀਓ ਦੀ ਮਦਦ ਨਾਲ ਤੁਸੀਂ 60 ਸਕਿੰਟ ਦੀ ਵੀਡੀਓ ਰਿਕਾਰਡ ਕਰ ਸਕਦੇ ਹੋ।

ABOUT THE AUTHOR

...view details