ਹੈਦਰਾਬਾਦ:ਵਟਸਐਪ ਦੀ ਮੂਲ ਕੰਪਨੀ Meta ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, 'ਜੇਕਰ ਤੁਸੀਂ ਆਪਣੀ ਵਟਸਐਪ ਚੈਟਸ ਨੂੰ ਨਵੇਂ ਫੋਨ 'ਤੇ ਮੂਵ ਕਰਨਾ ਚਾਹੁੰਦੇ ਹੋ, ਤਾਂ ਹੁਣ ਤੁਸੀਂ ਕਲਾਊਡ 'ਤੇ ਅਪਲੋਡ ਕੀਤੇ ਬਿਨਾਂ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ 'ਤੇ ਚੈਟ ਸ਼ੇਅਰ ਕਰ ਸਕੋਗੇ।'
ਇਸ ਤਰ੍ਹਾਂ ਕੰਮ ਕਰੇਗਾ ਚੈਟ ਟ੍ਰਾਂਸਫਰ ਫੀਚਰ: ਵਟਸਐਪ ਦਾ QR ਅਧਾਰਤ ਚੈਟ ਟ੍ਰਾਂਸਫਰ ਫੀਚਰ ਸਥਾਨਕ ਵਾਈਫਾਈ ਕਨੈਕਸ਼ਨ 'ਤੇ ਕੰਮ ਕਰਦਾ ਹੈ। ਵਟਸਐਪ ਦਾ ਕਹਿਣਾ ਹੈ ਕਿ ਯੂਜ਼ਰਸ ਐਪ ਨੂੰ ਛੱਡੇ ਬਿਨਾਂ ਆਪਣੀ ਪੂਰੀ ਚੈਟ ਅਤੇ ਮੀਡੀਆ ਫਾਈਲਾਂ ਟ੍ਰਾਂਸਫਰ ਕਰ ਸਕਦੇ ਹਨ।
ਇਸ ਤਰ੍ਹਾਂ ਆਪਣੀ ਵਟਸਐਪ ਚੈਟ ਨੂੰ ਕਰੋ ਟ੍ਰਾਂਸਫਰ:
- ਸਭ ਤੋਂ ਪਹਿਲਾਂ ਨਵੇਂ ਫੋਨ 'ਚ WhatsApp ਡਾਊਨਲੋਡ ਕਰੋ। ਇਸਦੇ ਨਾਲ ਹੀ ਦੋਵਾਂ ਫੋਨਾਂ 'ਚ ਵਾਈਫਾਈ ਅਤੇ ਲੋਕੇਸ਼ਨ ਨੂੰ ਚਾਲੂ ਕਰੋ।
- ਹੁਣ ਦੋਵਾਂ ਫੋਨਾਂ 'ਤੇ ਸੈਟਿੰਗਾਂ > ਚੈਟਸ ਅਤੇ ਫਿਰ ਚੈਟ ਟ੍ਰਾਂਸਫਰ 'ਤੇ ਜਾਓ।
- ਇਸ ਤੋਂ ਬਾਅਦ ਨਵੇਂ ਫੋਨ ਵਿੱਚ ਉਸੇ ਨੰਬਰ ਨਾਲ WhatsApp ਵਿੱਚ ਰਜਿਸਟਰ ਕਰੋ।
- ਹੁਣ QR ਬੇਸਡ ਚੈਟ ਟ੍ਰਾਂਸਫਰ ਦਾ ਆਪਸ਼ਨ ਸਾਹਮਣੇ ਆਵੇਗਾ। ਜਿਸ ਦੇ ਜ਼ਰੀਏ ਤੁਸੀਂ ਡਾਟਾ ਅਤੇ ਮੀਡੀਆ ਫਾਈਲਾਂ ਨੂੰ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਵਿੱਚ ਟ੍ਰਾਂਸਫਰ ਕਰ ਸਕੋਗੇ।
ਚੈਟ ਮੂਵ ਫੀਚਰ: QR ਆਧਾਰਿਤ ਚੈਟ ਟ੍ਰਾਂਸਫਰ ਫੀਚਰ ਤਾਂ ਹੀ ਕੰਮ ਕਰੇਗਾ ਜੇਕਰ ਦੋਵੇਂ ਫ਼ੋਨ ਇੱਕੋ ਆਪਰੇਟਿੰਗ ਸਿਸਟਮ 'ਤੇ ਚੱਲਦੇ ਹਨ। ਹਾਲਾਂਕਿ, ਐਪ ਯੂਜ਼ਰਸ ਆਈਫੋਨ ਤੋਂ ਐਂਡਰਾਇਡ ਡਿਵਾਈਸ 'ਤੇ ਚੈਟ ਟ੍ਰਾਂਸਫਰ ਵੀ ਕਰ ਸਕਦੇ ਹਨ, ਜਿਸ ਲਈ ਕੰਪਨੀ ਨੇ ਚੈਟ ਮੂਵ ਫੀਚਰ ਦਿੱਤਾ ਹੈ।
ਚੈਟ ਟ੍ਰਾਂਸਫਰ ਫੀਚਰ ਰਾਹੀ ਡਾਟਾ ਟ੍ਰਾਂਸਫਰ ਕਰਨਾ ਸੁਰੱਖਿਅਤ:ਵਟਸਐਪ ਦਾ ਕਹਿਣਾ ਹੈ ਕਿ ਇਸ ਫੀਚਰ ਰਾਹੀਂ ਡਾਟਾ ਟ੍ਰਾਂਸਫਰ ਕਰਨਾ ਥਰਡ ਪਾਰਟੀ ਐਪਸ ਅਤੇ ਕਲਾਊਡ ਨਾਲੋਂ ਜ਼ਿਆਦਾ ਸੁਰੱਖਿਅਤ ਹੈ। ਇਸ ਪ੍ਰਕਿਰਿਆ ਵਿੱਚ ਡੇਟਾ ਸਿਰਫ ਦੋ ਡਿਵਾਈਸਾਂ ਵਿਚਕਾਰ ਸਾਂਝਾ ਕੀਤਾ ਜਾਂਦਾ ਹੈ ਅਤੇ ਟ੍ਰਾਂਸਫਰ ਪ੍ਰਕਿਰਿਆ ਪੂਰੀ ਤਰ੍ਹਾਂ ਐਨਕ੍ਰਿਪਟਡ ਰਹਿੰਦੀ ਹੈ।