ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਇਸ ਵਾਰ ਵੀ ਵਟਸਐਪ ਨੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਵਟਸਐਪ ਚੈਨਲ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ।
ਵਟਸਐਪ ਚੈਨਲ ਯੂਜ਼ਰਸ ਲਈ ਆਇਆ ਨਵਾਂ ਫੀਚਰ: ਵਟਸਐਪ ਨੇ ਇੱਕ ਸਾਲ ਪਹਿਲਾ ਆਪਣੇ ਪਲੇਟਫਾਰਮ 'ਤੇ ਪੋਲ ਦੀ ਸੁਵਿਧਾ ਸ਼ੁਰੂ ਕੀਤੀ ਸੀ। ਇਸ ਫੀਚਰ ਰਾਹੀ ਯੂਜ਼ਰਸ ਕਿਸੇ ਵੀ ਸਵਾਲ ਦਾ ਜਵਾਬ ਮੰਗਣ ਲਈ ਕੁਝ ਆਪਸ਼ਨ ਦੇ ਨਾਲ ਪੋਲ ਕ੍ਰਿਏਟ ਕਰ ਸਕਦੇ ਸੀ ਅਤੇ ਇਸ ਪੋਲ ਨੂੰ ਆਪਣੇ ਦੋਸਤਾਂ ਜਾਂ ਗਰੁੱਪ ਦੇ ਲੋਕਾਂ ਨੂੰ ਭੇਜ ਸਕਦੇ ਸੀ। ਹੁਣ ਕੰਪਨੀ ਨੇ ਪੋਲ ਨੂੰ ਵਟਸਐਪ ਚੈਨਲ 'ਚ ਵੀ ਸ਼ੇਅਰ ਕਰਨ ਦਾ ਆਪਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਨੂੰ ਆਪਣੇ ਕਿਸੇ ਵੀ ਸਵਾਲ 'ਤੇ ਜ਼ਿਆਦਾ ਵੋਟਾਂ ਮਿਲ ਸਕਣਗੀਆਂ। ਹੁਣ ਤੱਕ ਯੂਜ਼ਰਸ ਪੋਲ ਕ੍ਰਿਏਟ ਕਰਨ ਤੋਂ ਬਾਅਦ ਉਸਨੂੰ ਆਪਣੇ ਦੋਸਤਾਂ ਅਤੇ ਗਰੁੱਪ 'ਚ ਭੇਜਦੇ ਸੀ, ਜਿੱਥੇ ਉਨ੍ਹਾਂ ਨੂੰ ਆਪਣੇ ਸਵਾਲ 'ਤੇ ਜ਼ਿਆਦਾ ਵੋਟਿੰਗ ਨਹੀਂ ਮਿਲ ਪਾਉਦੀਆਂ ਸੀ ਪਰ ਹੁਣ ਵਟਸਐਪ ਚੈਨਲ 'ਤੇ ਪੋਲ ਸ਼ੇਅਰ ਕਰਨ ਨਾਲ ਯੂਜ਼ਰਸ ਨੂੰ ਕਿਸੇ ਵੀ ਪੋਲ 'ਤੇ ਜ਼ਿਆਦਾ ਵੋਟਿੰਗ ਮਿਲ ਸਕਦੀ ਹੈ।