ਹੈਦਰਾਬਾਦ: ਐਪਲ ਦੇ macOS ਯੂਜ਼ਰਸ ਲਈ ਵਟਸਐਪ ਦਾ ਨਵਾਂ ਵਰਜ਼ਨ ਰੋਲਆਊਟ ਹੋ ਚੁੱਕਾ ਹੈ। ਮੈਕ ਯੂਜ਼ਰਸ ਵਟਸਐਪ ਨੂੰ ਮੈਕ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਵਟਸਐਪ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ macOS ਲਈ ਐਪ ਦਾ ਬੀਟਾ ਵਰਜ਼ਨ ਇਸ ਸਾਲ ਦੀ ਸ਼ੁਰੂਆਤ 'ਚ ਹੀ ਪੇਸ਼ ਕੀਤਾ ਗਿਆ ਸੀ। ਇਸਦੇ ਨਾਲ ਹੀ ਅਗਸਤ ਮਹੀਨੇ 'ਚ ਯੂਜ਼ਰਸ ਲਈ ਸਟੈਬਲ ਵਰਜ਼ਨ ਵੀ ਪੇਸ਼ ਕੀਤਾ ਗਿਆ ਸੀ। ਇਸ ਵਰਜ਼ਨ ਦੇ ਨਾਲ ਹੀ ਮੈਕ ਯੂਜ਼ਰਸ ਲਈ ਗਰੁੱਪ ਅਤੇ ਵੀਡੀਓ ਕਾਲਿੰਗ ਫੀਚਰ ਦੀ ਸੁਵਿਧਾ ਵੀ ਪੇਸ਼ ਕੀਤੀ ਗਈ ਸੀ। ਮੈਕ ਯੂਜ਼ਰਸ ਵਟਸਐਪ ਨੂੰ Mac ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਐਪ 'ਚ IOS ਵਰਗੇ ਫੰਕਸ਼ਨਸ ਵੀ ਨਜ਼ਰ ਆਉਣਗੇ।
ਮੈਕ ਯੂਜ਼ਰਸ ਇਨ੍ਹਾਂ ਫੀਚਰਸ ਦਾ ਕਰ ਸਕਦੈ ਨੇ ਇਸਤੇਮਾਲ: ਮੈਕ ਯੂਜ਼ਰਸ ਵਟਸਐਪ ਦੇ ਨਾਲ 32 ਲੋਕਾਂ ਨੂੰ ਗਰੁੱਪ ਆਡੀਓ ਕਾਲ ਕਰਨ ਅਤੇ 8 ਲੋਕਾਂ ਨੂੰ ਗਰੁੱਪ ਵੀਡੀਓ ਕਾਲ ਕਰਨ ਵਾਲੇ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਸਦੇ ਨਾਲ ਹੀ ਮੈਕ ਯੂਜ਼ਰਸ ਨੂੰ ਵਟਸਐਪ ਬੰਦ ਹੋਣ 'ਤੇ ਵੀ ਆਉਣ ਵਾਲੇ ਨੋਟੀਫਿਕੇਸ਼ਨ ਮਿਲਣਗੇ। ਮੈਕ ਯੂਜ਼ਰਸ ਵਟਸਐਪ 'ਤੇ ਕਾਲ ਹਿਸਟਰੀ ਵੀ ਚੈਕ ਕਰ ਸਕਦੇ ਹਨ।