ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੀ ਹੈ। ਕਈ ਲੋਕਾਂ ਨੂੰ ਵਟਸਐਪ 'ਤੇ ਗਰੁੱਪ ਅਤੇ ਪਰਸਨਲ ਚੈਟਾਂ ਲੱਭਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਕੰਪਨੀ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਹੀ ਹੈ। ਬਹੁਤ ਜਲਦ ਵਟਸਐਪ ਯੂਜ਼ਰਸ ਨੂੰ ਪਰਸਨਲ ਅਤੇ ਗਰੁੱਪ ਚੈਟਾਂ ਅਲੱਗ-ਅਲੱਗ ਸ਼੍ਰੈਣੀ 'ਚ ਨਜ਼ਰ ਆਉਣਗੀਆਂ।
ਕੀ ਹੈ ਵਟਸਐਪ ਗਰੁੱਪ ਚੈਟ ਫਿਲਟਰ?: Wabetainfo ਦੀ ਰਿਪੋਰਟ ਅਨੁਸਾਰ, ਵਟਸਐਪ 'ਤੇ ਚੈਟ ਫਿਲਟਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਆਪਣੀਆਂ ਚੈਟਾਂ 'ਤੇ ਕੰਟਰੋਲ ਕਰ ਸਕਣਗੇ। Wabetainfo ਨੇ ਇਸ ਨਵੇਂ ਅਪਡੇਟ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਵਟਸਐਪ ਗਰੁੱਪ ਚੈਟ ਫਿਲਟਰ ਦੇ ਆਉਣ ਤੋਂ ਬਾਅਦ ਨਜ਼ਰ ਆਉਣਗੇ ਇਹ ਬਦਲਾਅ: ਸਕ੍ਰੀਨਸ਼ਾਰਟ 'ਚ ਵਟਸਐਪ ਚੈਟ ਨੂੰ All, Unread, Contacts ਅਤੇ Group ਸ਼੍ਰੈਣੀ 'ਚ ਦੇਖਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਯੂਜ਼ਰਸ ਨੂੰ ਪਰਸਨਲ ਸ਼੍ਰੈਣੀ 'ਚ ਗਰੁੱਪ, Communities ਅਤੇ ਪਰਸਨਲ ਚੈਟ ਇਕੱਠੇ ਲਿਆਂਦੇ ਜਾਣ ਦੀ ਰਿਪੋਰਟ ਮਿਲੀ ਸੀ। ਹੁਣ Contact ਸ਼੍ਰੈਣੀ 'ਚ ਪਰਸਨਲ ਚੈਟ ਅਤੇ ਗਰੁੱਪ ਸ਼੍ਰੈਣੀ 'ਚ ਗਰੁੱਪ ਚੈਟਾਂ ਨੂੰ ਦੇਖਿਆ ਜਾ ਸਕੇਗਾ। ਇਸਦੇ ਨਾਲ ਹੀ Business ਫਿਲਟਰ ਨੂੰ ਹਟਾ ਦਿੱਤਾ ਗਿਆ ਹੈ।
ਵਟਸਐਪ ਚੈਟ ਫਿਲਟਰ ਦਾ ਫਾਇਦਾ: ਵਟਸਐਪ ਚੈਟ ਫਿਲਟਰ ਦੇ ਨਾਲ ਯੂਜ਼ਰਸ ਆਪਣੀ ਚੈਟਸ ਨੂੰ ਅਲੱਗ ਸ਼੍ਰੈਣੀ 'ਚ ਰੱਖ ਸਕਣਗੇ। ਇਸਦੇ ਨਾਲ ਹੀ ਕਿਸੇ ਵੀ ਚੈਟ ਨੂੰ ਆਸਾਨੀ ਨਾਲ ਲੱਭਣ 'ਚ ਮਦਦ ਮਿਲੇਗੀ।
ਫਿਲਹਾਲ ਇਹ ਯੂਜ਼ਰ ਕਰ ਸਕਦੈ ਵਟਸਐਪ ਚੈਟ ਫਿਲਟਰ ਦੀ ਵਰਤੋ: ਵਟਸਐਪ ਚੈਟ ਫਿਲਟਰ ਅਜੇ ਵਿਕਾਸ ਪੜਾਅ 'ਚ ਹੈ। ਅਜਿਹੇ 'ਚ ਵਟਸਐਪ ਯੂਜ਼ਰਸ ਲਈ ਇਹ ਅਪਡੇਟ ਜਲਦ ਹੀ ਪੇਸ਼ ਕੀਤਾ ਜਾਵੇਗਾ। ਫਿਲਹਾਲ ਵਟਸਐਪ ਚੈਟ ਫਿਲਟਰ ਫੀਚਰ ਨੂੰ ਸਿਰਫ਼ ਵਟਸਐਪ ਐਂਡਰਾਈਡ ਬੀਟਾ ਟੈਸਟਰ ਹੀ ਇਸਤੇਮਾਲ ਕਰ ਸਕਦੇ ਹਨ। ਵਟਸਐਪ ਦੇ ਇਸ ਬਦਲਾਅ ਨੂੰ ਬੀਟਾ ਐਂਡਰਾਈਡ 2.23.19.7 ਅਪਡੇਟ 'ਚ ਦੇਖਿਆ ਗਿਆ ਹੈ। ਵਟਸਐਪ ਦਾ ਇਹ ਅਪਡੇਟ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ। ਯੂਜ਼ਰਸ ਇਸ ਅਪਡੇਟ ਨੂੰ ਪਾਉਣ ਲਈ ਪਲੇ ਸਟੋਰ ਤੋਂ ਐਪ ਨੂੰ ਅਪਡੇਟ ਕਰ ਸਕਦੇ ਹਨ।