ਹੈਦਰਾਬਾਦ: ਮੈਟਾ ਨੇ ਵਟਸਐਪ ਵੈੱਬ ਦੇ ਬੀਟਾ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਮੈਸੇਜਾਂ ਨੂੰ ਐਡਿਟ ਕਰਨ ਦਾ ਵਿਕਲਪ ਦਿੱਤਾ ਹੈ। ਇਸ ਦੇ ਤਹਿਤ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਣਗੇ। ਮੈਸੇਜ ਨੂੰ ਐਡਿਟ ਕਰਕੇ ਭੇਜਣ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਇਸ ਨੂੰ ਐਡਿਟ ਕੀਤੇ ਮੈਸੇਜ ਦੇ ਤੌਰ 'ਤੇ ਦੇਖੇਗਾ। ਹਾਲਾਂਕਿ, ਇਸਦੇ ਲਈ ਸਾਹਮਣੇ ਵਾਲਾ ਵਿਅਕਤੀ ਵੀ ਬੀਟਾ ਵਰਜ਼ਨ ਦੀ ਵਰਤੋਂ ਕਰਦਾ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਇਹ ਫ਼ੀਚਰ ਸਿਰਫ਼ WhatsApp ਵੈੱਬ 'ਤੇ ਕੁਝ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ, ਜੋ ਜਲਦ ਹੀ ਐਂਡਰਾਇਡ ਯੂਜ਼ਰਸ ਲਈ ਵੀ ਉਪਲਬਧ ਹੋਵੇਗਾ।
ਮੈਸੇਜ ਐਡਿਟ ਕਰਨ ਦਾ ਆਪਸ਼ਨ ਅਜੇ ਐਂਡ੍ਰਾਇਡ 'ਤੇ ਨਹੀਂ ਉਪਲੱਬਧ: wabetainfo ਦੇ ਮੁਤਾਬਕ, WhatsApp ਜਲਦ ਹੀ ਇਸ ਐਡਿਟ ਮੈਸੇਜ ਫੀਚਰ ਨੂੰ ਐਂਡਰਾਇਡ 'ਤੇ ਵੀ ਲਿਆਵੇਗਾ। ਫਿਲਹਾਲ ਜੇਕਰ ਕੋਈ ਵੈੱਬ ਯੂਜ਼ਰ ਕੋਈ ਮੈਸੇਜ ਐਡਿਟ ਕਰਕੇ ਭੇਜਦਾ ਹੈ ਅਤੇ ਸਾਹਮਣੇ ਵਾਲਾ ਵਿਅਕਤੀ ਐਂਡ੍ਰਾਇਡ ਸਮਾਰਟਫੋਨ 'ਤੇ ਵਟਸਐਪ ਬੀਟਾ ਦੀ ਵਰਤੋਂ ਕਰ ਰਿਹਾ ਹੈ, ਤਾਂ ਉਹ ਇਸ ਐਡਿਟ ਕੀਤੇ ਮੈਸੇਜ ਨੂੰ ਦੇਖ ਸਕੇਗਾ। ਹਾਲਾਂਕਿ ਮੈਸੇਜ ਐਡਿਟ ਕਰਨ ਦਾ ਆਪਸ਼ਨ ਅਜੇ ਤੱਕ ਐਂਡ੍ਰਾਇਡ 'ਤੇ ਨਹੀਂ ਆਇਆ ਹੈ। ਵੈੱਬਸਾਈਟ ਮੁਤਾਬਕ ਜਲਦ ਹੀ ਇਹ ਆਪਸ਼ਨ ਐਂਡ੍ਰਾਇਡ ਬੀਟਾ ਟੈਸਟਰਾਂ ਲਈ ਵੀ ਉਪਲਬਧ ਹੋਵੇਗਾ। ਯੂਜ਼ਰਸ ਮੈਸੇਜ ਭੇਜਣ ਦੇ 15 ਮਿੰਟ ਦੇ ਅੰਦਰ ਇਸ ਨੂੰ ਐਡਿਟ ਕਰ ਸਕਣਗੇ। ਐਡਿਟ ਮੈਸੇਜ ਦਾ ਵਿਕਲਪ ਵਿਅਕਤੀਗਤ ਅਤੇ ਸਮੂਹ ਚੈਟ ਦੋਵਾਂ ਵਿੱਚ ਉਪਲਬਧ ਹੋਵੇਗਾ।