ਪੰਜਾਬ

punjab

ETV Bharat / science-and-technology

WhatsApp ਚੈਨਲ 'ਚ ਯੂਜ਼ਰਸ ਨੂੰ ਜਲਦ ਮਿਲੇਗੀ 'view count' ਚੈਕ ਕਰਨ ਦੀ ਸੁਵਿਧਾ, ਜਾਣੋ ਕੀ ਹੋਵੇਗਾ ਖਾਸ - ਕੀ ਹੈ view count ਫੀਚਰ

WhatsApp channel update: ਵਟਸਐਪ 'ਤੇ ਚੈਨਲ ਫੀਚਰ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਫੀਚਰ ਰਾਹੀ ਕ੍ਰਿਏਟਰਸ ਨੂੰ ਉਨ੍ਹਾਂ ਦੇ ਫਾਲੋਅਰਜ਼ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ। ਹਾਲਾਂਕਿ, ਕੰਪਨੀ ਚੈਨਲਸ 'ਚ ਕਈ ਨਵੇਂ ਫੀਚਰ ਜੋੜ ਰਹੀ ਹੈ। ਹੁਣ ਕੰਪਨੀ ਚੈਨਲ ਕ੍ਰਿਏਟਰਸ ਨੂੰ 'view count' ਚੈਕ ਕਰਨ ਦੀ ਸੁਵਿਧਾ ਦੇ ਰਹੀ ਹੈ।

WhatsApp channel update
WhatsApp channel update

By ETV Bharat Tech Team

Published : Nov 8, 2023, 9:55 AM IST

Updated : Nov 8, 2023, 10:03 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਚੈਨਲ 'ਚ ਕ੍ਰਿਏਟਰਸ ਨੂੰ 'view count' ਚੈਕ ਕਰਨ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਫੀਚਰ ਰਾਹੀ ਚੈਨਲ ਕ੍ਰਿਏਟਰਸ ਬਹੁਤ ਜਲਦ ਪੋਸਟ ਦੇ ਨਾਲ 'view count' ਵੀ ਦੇਖ ਸਕਣਗੇ।

ਵਟਸਐਪ ਚੈਨਲ 'ਚ ਮਿਲੇਗਾ 'view count' ਚੈਕ ਕਰਨ ਦਾ ਆਪਸ਼ਨ: ਹਾਲ ਹੀ ਵਿੱਚ ਕੰਪਨੀ ਨੇ ਵਟਸਐਪ 'ਚ ਚੈਨਲ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਕ੍ਰਿਏਟਰਸ ਨੂੰ ਉਨ੍ਹਾਂ ਦੇ ਫਾਲੋਅਰਜ਼ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ। ਹਾਲਾਂਕਿ, ਕੰਪਨੀ ਵਟਸਐਪ ਚੈਨਲ 'ਚ ਹੋਰ ਵੀ ਕਈ ਫੀਚਰਸ ਜੋੜ ਰਹੀ ਹੈ। ਹੁਣ ਚੈਨਲ ਕ੍ਰਿਏਟਰਸ ਨੂੰ ਬਹੁਤ ਜਲਦ 'view count' ਦਾ ਆਪਸ਼ਨ ਮਿਲੇਗਾ। ਇਸ ਰਾਹੀ ਕ੍ਰਿਏਟਰਸ ਜਲਦ ਹੀ ਪੋਸਟ ਦੇ ਨਾਲ 'view count' ਵੀ ਦੇਖ ਸਕਣਗੇ।

Wabetainfo ਨੇ ਦਿੱਤੀ ਨਵੇਂ ਫੀਚਰ ਦੀ ਜਾਣਕਾਰੀ: Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਵਟਸਐਪ ਚੈਨਲ ਲਈ ਲਿਆਂਦੇ ਜਾਣ ਵਾਲੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਗਿਆ ਹੈ। ਇਸ ਸਕ੍ਰੀਨਸ਼ਾਰਟ 'ਚ ਨਜ਼ਰ ਆ ਰਿਹਾ ਹੈ ਕਿ ਚੈਨਲ ਕ੍ਰਿਏਟਰ ਕਿਸੇ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ view count ਵੀ ਚੈਕ ਕਰ ਸਕਦੇ ਹਨ। ਪੋਸਟ 'ਤੇ view count ਨੂੰ ਰਿਏਕਸ਼ਨ ਦੇ ਨਾਲ ਦੇਖਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨ 'ਤੇ ਇਹ ਨਜ਼ਰ ਨਹੀਂ ਆਉਦਾ ਹੈ ਕੀ ਪੋਸਟ ਨੂੰ ਕਿੰਨੇ ਫਾਲੋਅਰਜ਼ ਦੇਖ ਚੁੱਕੇ ਹਨ। ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਕ੍ਰਿਏਟਰਸ ਦੇਖ ਸਕਣਗੇ ਕਿ ਉਨ੍ਹਾਂ ਦੀ ਪੋਸਟ ਨੂੰ ਕਿੰਨੇ ਫਾਲੋਅਰਜ਼ ਦੇਖ ਚੁੱਕੇ ਹਨ। ਰਿਪੋਰਟਸ ਦੀ ਮੰਨੀਏ, ਤਾਂ ਪੋਸਟ 'ਤੇ view count ਸਿਰਫ਼ ਚੈਨਲ ਕ੍ਰਿਏਟਰਸ ਨੂੰ ਨਹੀਂ ਸਗੋ ਫਾਲੋਅਰਜ਼ ਨੂੰ ਵੀ ਨਜ਼ਰ ਆਵੇਗਾ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ view count ਫੀਚਰ: ਵਟਸਐਪ ਚੈਨਲ 'ਤੇ ਇਸ ਫੀਚਰ ਦਾ ਇਸਤੇਮਾਲ ਸਿਰਫ਼ ਬੀਟਾ ਯੂਜ਼ਰਸ ਹੀ ਕਰ ਸਕਦੇ ਹਨ। ਐਂਡਰਾਈਡ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਐਪ ਦੇ ਅਪਡੇਟ ਵਰਜ਼ਨ 2.23.24.15 ਦੇ ਨਾਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਆਉਣ ਵਾਲੇ ਦਿਨਾਂ 'ਚ ਇਸ ਫੀਚਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।

Last Updated : Nov 8, 2023, 10:03 AM IST

ABOUT THE AUTHOR

...view details