ਹੈਦਰਾਬਾਦ: ਵਟਸਐਪ ਨੇ Broascast ਫੀਚਰ 'ਚੈਨਲ' ਭਾਰਤ 'ਚ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ ਨੂੰ ਭਾਰਤ ਸਮੇਤ 150 ਦੇਸ਼ਾਂ 'ਚ ਰੋਲਆਊਟ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਇੰਸਟਾਗ੍ਰਾਮ ਦੇ Broadcast ਚੈਨਲ ਫੀਚਰ ਦੀ ਤਰ੍ਹਾਂ ਕੰਮ ਕਰੇਗਾ ਅਤੇ One-Way Communication ਦਾ ਵਿਕਲਪ ਦਿੰਦਾ ਹੈ।
ਵਟਸਐਪ ਚੈਨਲ ਫੀਚਰ ਦਾ ਫਾਇਦਾ: ਇਸ ਨਵੇਂ ਫੀਚਰ ਦੀ ਮਦਦ ਨਾਲ ਸਿਤਾਰਿਆਂ, Organization ਅਤੇ ਕੰਪਨੀਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ, ਫਾਲੋਅਰਜ਼ ਜਾ ਫਿਰ ਗ੍ਰਾਹਕਾਂ ਨਾਲ ਜੁੜਨ ਦਾ ਵਿਕਲਪ ਮਿਲੇਗਾ। ਵਟਸਐਪ ਨੇ ਦੱਸਿਆ ਕਿ ਨਵਾਂ ਚੈਨਲ ਫੀਚਰ ਚੈਟਾਂ ਨਾਲੋ ਅਲੱਗ ਹੋਵੇਗਾ। ਇਸ ਫੀਚਰ ਰਾਹੀ ਸਿਰਫ਼ ਐਡਮਿਨ ਹੀ ਮੈਸੇਜ, ਤਸਵੀਰਾਂ, ਵੀਡੀਓਜ਼, ਸਟਿੱਕਰਸ ਅਤੇ ਪੋਲਸ ਸ਼ੇਅਰ ਕਰ ਸਕਣਗੇ।
ਮੇਟਾ ਦੇ ਸੀਈਓ ਨੇ ਦਿੱਤੀ ਜਾਣਕਾਰੀ: ਇਸ ਫੀਚਰ ਦੀ ਜਾਣਕਾਰੀ ਮੇਟਾ ਦੇ ਸੀਈਓ ਨੇ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ਸ਼ੇਅਰ ਕਰਕੇ ਲਿਖਿਆ, "ਮੈਂ ਵਟਸਐਪ ਚੈਨਲਸ ਦੀ ਜਾਣਕਾਰੀ ਦਿੰਦੇ ਹੋਏ ਖੁਸ਼ ਹਾਂ, ਜਿਸ ਰਾਹੀ ਤੁਸੀਂ ਲੋਕਾਂ ਅਤੇ Organization ਤੋਂ ਅਪਡੇਟਸ ਪਾ ਸਕਦੇ ਹੋ। ਮੈਂ ਮੇਟਾ ਨਾਲ ਜੁੜੀਆਂ ਖਬਰਾਂ ਅਤੇ ਅਪਡੇਟਸ ਲਈ ਚੈਨਲ ਸ਼ੁਰੂ ਕਰ ਰਿਹਾ ਹੈ।" ਇਹ ਫੀਚਰ ਆਉਣ ਵਾਲੇ ਹਫ਼ਤਿਆਂ 'ਚ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।
ਇਸ ਤਰ੍ਹਾਂ ਕੰਮ ਕਰੇਗਾ ਵਟਸਐਪ ਚੈਨਲ ਫੀਚਰ: ਚੈਨਲਸ ਦੇ ਅਪਡੇਟ ਚੈਟਾਂ ਤੋਂ ਅਲੱਗ ਟੈਬ 'ਚ ਦਿਖਾਈ ਦੇਣਗੇ ਅਤੇ ਇਸ ਦੌਰਾਨ ਪ੍ਰਾਈਵੇਸੀ ਦਾ ਵੀ ਧਿਆਨ ਰੱਖਿਆ ਗਿਆ ਹੈ। ਐਡਮਿਨ ਅਤੇ ਹੋਰ ਫਾਲੋਅਰਜ਼ ਤੋਂ ਯੂਜ਼ਰਸ ਦੀ ਪਰਸਨਲ ਜਾਣਕਾਰੀ ਲੁੱਕੀ ਰਹੇਗੀ। ਤੁਸੀਂ ਖੁਦ ਵੀ ਚੈਨਲ ਕ੍ਰਿਏਟ ਕਰ ਸਕਦੇ ਹੋ ਜਾਂ ਫਿਰ ਦੂਸਰੇ ਚੈਨਲ ਫਾਲੋ ਕਰ ਸਕਦੇ ਹੋ। ਪਰ ਇਨ੍ਹਾਂ ਚੈਨਲਸ 'ਚ ਸਿਰਫ਼ ਐਡਮਿਨ ਹੀ ਮੈਸੇਜ ਭੇਜ ਸਕਣਗੇ। ਫਾਲੋਅਰਜ਼ ਨੂੰ ਚੈਨਲ 'ਚ ਆ ਰਹੇ ਮੈਸੇਜ਼ਾਂ 'ਤੇ React ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਐਡਮਿਨ 30 ਦਿਨਾਂ ਦੇ ਅੰਦਰ ਅਪਡੇਟਸ 'ਚ ਬਦਲਾਅ ਕਰ ਸਕਦੇ ਹਨ। ਜਿਸ ਤੋਂ ਬਾਅਦ ਅਪਡੇਟ ਨੂੰ ਸਰਵਰ ਨਾਲ ਆਪਣੇ-ਆਪਣੇ ਡਿਲੀਟ ਕਰ ਦਿੱਤਾ ਜਾਵੇਗਾ।