ਹੈਦਰਾਬਾਦ: ਮੈਟਾ ਦੀ ਮਸ਼ਹੂਰ ਚੈਟਿੰਗ ਐਪ ਵਟਸਐਪ 'ਤੇ ਆਏ ਦਿਨ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਲੱਖਾਂ ਯੂਜ਼ਰ ਵਟਸਐਪ ਦੀ ਵਰਤੋਂ ਕਰਦੇ ਹਨ। ਇਹ ਐਪ ਯੂਜ਼ਰਸ ਲਈ ਚੈਟਿੰਗ ਤੋਂ ਇਲਾਵਾ ਕਾਲਿੰਗ, ਵੀਡੀਓ ਕਾਲਿੰਗ, ਪੇਮੈਂਟ ਦੀਆਂ ਸੁਵਿਧਾਵਾਂ ਦੇ ਨਾਲ-ਨਾਲ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਫੀਚਰਸ ਜੋੜੇ ਜਾ ਰਹੇ ਹਨ। ਪਰਸਨਲ ਅਕਾਊਟਸ ਤੋਂ ਇਲਾਵਾ, WhatsApp ਆਪਣੇ ਯੂਜ਼ਰਸ ਨੂੰ ਬਿਜ਼ਨਸ ਅਕਾਊਂਟ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਦਰਅਸਲ ਵਟਸਐਪ ਨੇ ਬਿਜ਼ਨਸ ਅਕਾਊਂਟ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ Status Archieve ਫੀਚਰ ਪੇਸ਼ ਕੀਤਾ ਹੈ।
ਕੀ ਹੈ Status Archieve ਫੀਚਰ?:ਨਵੇਂ ਫੀਚਰ ਨੂੰ ਯੂਜ਼ਰਸ ਲਈ ਬਿਜ਼ਨਸ ਟੂਲ ਦੇ ਤੌਰ 'ਤੇ ਜੋੜਿਆ ਗਿਆ ਹੈ। ਇਹ ਫੀਚਰ ਵਟਸਐਪ ਯੂਜ਼ਰਸ ਲਈ ਆਪਣੇ ਪੁਰਾਣੇ ਸਟੇਟਸ ਅਪਡੇਟ ਨੂੰ ਦੁਬਾਰਾ ਸ਼ੇਅਰ ਕਰਨ ਲਈ ਲਿਆਂਦਾ ਗਿਆ ਹੈ। ਦੱਸ ਦਈਏ ਕੀ ਵਟਸਐਪ 'ਤੇ ਸਟੇਟਸ ਨੂੰ 24 ਘੰਟੇ ਤੱਕ ਹੀ ਲਗਾਇਆ ਜਾ ਸਕਦਾ ਹੈ। ਪਰ ਇਸ ਫੀਚਰ ਦੀ ਮਦਦ ਨਾਲ ਸਟੇਟਸ Archieve ਹੋ ਜਾਵੇਗਾ, ਜਿਸਨੂੰ ਤੁਸੀਂ ਬਾਅਦ ਵਿੱਚ ਵੀ ਦੇਖ ਸਕੋਗੇ। ਕਿਉਕਿ ਸਮਾਂ ਪੂਰਾ ਹੋਣ 'ਤੇ ਯੂਜ਼ਰਸ ਦਾ ਸਟੇਟਸ ਆਪਣੇ ਆਪ ਹਟਾ ਦਿੱਤਾ ਜਾਂਦਾ ਹੈ। ਜਿਸ ਕਰਕੇ ਕਈ ਵਾਰ ਮਹੱਤਵਪੂਰਨ ਸਟੇਟਸ ਅਪਡੇਟ ਦੀ ਜਾਣਕਾਰੀ ਵੱਧ ਤੋਂ ਵੱਧ ਕੰਟੇਟਕਸ ਤੱਕ ਨਹੀਂ ਪਹੁੰਚ ਪਾਉਂਦੀ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰ ਨੂੰ ਪੁਰਾਣੇ ਸਟੇਟਸ ਨੂੰ Archieve ਕਰਨ ਦੀ ਸਹੂਲਤ ਮਿਲੇਗੀ।
- BGMI Mobile Game: ਭਾਰਤ ਵਿੱਚ ਖੇਡਣ ਲਈ BGMI ਮੋਬਾਈਲ ਗੇਮ ਉਪਲਬਧ, ਉਮਰ ਵਰਗ ਦੇ ਅਨੁਸਾਰ ਗੇਮ ਦਾ ਸਮਾਂ ਹੈ ਨਿਸ਼ਚਿਤ
- WhatsApp New Feature: ਵਟਸਐਪ 'ਤੇ ਸਕ੍ਰੀਨ ਸ਼ੇਅਰ ਕਰਨਾ ਹੋਵੇਗਾ ਆਸਾਨ, ਜਲਦ ਆ ਰਿਹਾ ਇਹ ਨਵਾਂ ਫ਼ੀਚਰ
- ਹੁਣ ਤੁਸੀਂ WhatsApp 'ਤੇ ਵੀ ਬਣਾ ਸਕਦੇ ਹੋ ਯੂਨੀਕ ਯੂਜ਼ਰਨੇਮ, ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ