ਹੈਦਰਾਬਾਦ:ਵਟਸਐਪ ਹੁਣ ਤੱਕ ਯੂਜ਼ਰਸ ਲਈ ਕਈ ਫੀਚਰਸ ਰੋਲਆਊਟ ਕਰ ਚੁੱਕਾ ਹੈ। ਵਟਸਐਪ ਸਭ ਤੋਂ ਪਹਿਲਾ ਕੋਈ ਵੀ ਫੀਚਰ ਨੂੰ ਐਂਡਰਾਈਡ ਅਤੇ IOS ਮੋਬਾਈਲ 'ਤੇ ਰਿਲੀਜ਼ ਕਰਦਾ ਹੈ, ਪਰ ਇਸ ਵਾਰ ਵਟਸਐਪ ਨਵੇਂ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਨੂੰ ਡੈਸਕਟਾਪ ਵਰਜ਼ਨ ਲਈ ਰੋਲਆਊਟ ਕਰ ਰਿਹਾ ਹੈ। ਇਸ ਫੀਚਰ ਨੂੰ ਵਟਸਐਪ ਮੈਕ OS ਅਤੇ ਵਿੰਡੋ ਦੋਨੋ ਵਰਜ਼ਨ ਲਈ ਰੋਲਆਊਟ ਕਰੇਗਾ।ਕੰਪਨੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਵੈੱਬ ਲਈ ਇੱਕ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ 'ਤੇ ਕੰਮ ਕੀਤਾ ਜਾ ਰਿਹਾ ਹੈ।
ETV Bharat / science-and-technology
WhatsApp ਡੈਸਕਟਾਪ ਯੂਜ਼ਰਸ ਲਈ ਲੈ ਕੇ ਆ ਰਿਹਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ
WhatsApp new Feature: ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਵਟਸਐਪ ਇੱਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਦੇ ਨਵੇਂ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਨੂੰ ਬੀਟਾ ਵਰਜ਼ਨ 'ਤੇ ਟੈਸਟ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਚੁਣੇ ਹੋਏ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ।
Published : Oct 17, 2023, 9:29 AM IST
ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਦੀ ਚਲ ਰਹੀ ਟੈਸਟਿੰਗ:Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਦੇ ਨਵੇਂ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਨੂੰ ਬੀਟਾ ਵਰਜ਼ਨ 'ਤੇ ਟੈਸਟ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਚੁਣੇ ਹੋਏ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਨੂੰ ਬੀਟਾ ਵਰਜ਼ਨ 'ਤੇ ਸਾਰਿਆਂ ਲਈ ਰੋਲਆਊਟ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਵਟਸਐਪ ਇਸ ਫੀਚਰ ਨੂੰ ਬੀਟਾ ਯੂਜ਼ਰਸ ਲਈ ਵੀ ਰੋਲਆਊਟ ਕਰ ਸਕਦਾ ਹੈ।
ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਦਾ ਕੰਮ:Wabetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਇਹ ਇੱਕ ਨਵਾਂ ਕੈਲੰਡਰ ਬਟਨ ਹੈ, ਜੋ ਯੂਜ਼ਰਸ ਨੂੰ ਇੱਕ ਤਰੀਕ ਚੁਣਨ ਅਤੇ ਪਲੇਟਫਾਰਮ ਦੇ ਅੰਦਰ ਮੈਸੇਜ ਸਰਚ ਕਰਨ ਦੀ ਆਗਿਆ ਦੇਵੇਗਾ। ਇਸ 'ਤੇ ਕਲਿੱਕ ਕਰਨ ਨਾਲ ਸਾਹਮਣੇ ਕੈਲੰਡਰ ਆ ਜਾਵੇਗਾ, ਜਿੱਥੋ ਯੂਜ਼ਰਸ ਤਰੀਕ ਚੁਣ ਸਕਦੇ ਹਨ ਅਤੇ ਫਿਰ ਜਿਸ ਮੈਸੇਜ ਨੂੰ ਲੱਭ ਰਹੇ ਹਨ, ਉਸਨੂੰ ਆਸਾਨੀ ਨਾਲ ਲੱਭਣ ਲਈ ਕੀਬੋਰਡ 'ਤੇ ਸਰਚ ਕਰ ਸਕਦੇ ਹਨ। ਇਹ ਸੁਵਿਧਾ ਯੂਜ਼ਰਸ ਲਈ ਵਟਸਐਪ 'ਤੇ ਕੁਝ ਵੀ ਲੱਭਣਾ ਆਸਾਨ ਬਣਾ ਦਿੰਦੀ ਹੈ।