ਨਵੀਂ ਦਿੱਲੀ: ਮੈਟਾ-ਮਾਲਕੀਅਤ ਵਾਲੇ WhatsApp ਨੇ ਨਵੇਂ ਆਈਟੀ ਨਿਯਮ 2021 ਦੀ ਪਾਲਣਾ ਵਿੱਚ ਮਾਰਚ ਮਹੀਨੇ ਵਿੱਚ ਭਾਰਤ ਵਿੱਚ 47 ਲੱਖ ਤੋਂ ਵੱਧ ਇਤਰਾਜ਼ਯੋਗ ਅਕਾਊਂਟ ਦੇ ਰਿਕਾਰਡਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਵਟਸਐਪ ਨੇ ਆਪਣੀ ਮਹੀਨਾਵਾਰ ਅਨੁਪਾਲਨ ਰਿਪੋਰਟ ਵਿੱਚ ਕਿਹਾ, “ਇਸ ਤੋਂ ਪਹਿਲਾ ਕਿ ਉਪਭੋਗਤਾ ਦੀ ਨਵੀਂ ਰਿਪੋਰਟ ਆਏ 1 ਮਾਰਚ ਤੋਂ 31 ਮਾਰਚ ਦੇ ਵਿਚਕਾਰ 4,715,906 ਵਟਸਐਪ ਅਕਾਊਂਟ 'ਤੇ ਬੈਨ ਲਗਾ ਦਿੱਤਾ ਗਿਆ ਸੀ।
WhatsApp ਨੇ 4,720 ਸ਼ਿਕਾਇਤ ਰਿਪੋਰਟ ਪ੍ਰਾਪਤ ਕੀਤੀ:ਦੱਸ ਦਈਏ ਕਿ ਇਹਨਾਂ ਵਿੱਚੋਂ 1,659,385 ਅਕਾਊਂਟਸ ਨੂੰ ਸਰਗਰਮ ਤੌਰ 'ਤੇ ਪਾਬੰਦੀਸ਼ੁਦਾ ਕੀਤਾ ਗਿਆ ਸੀ। ਸਭ ਤੋ ਮਸ਼ਹੂਰ ਮੈਸਿਜਿੰਗ ਪਲੇਟਫ਼ਾਰਮ ਜਿਸਦੇ ਦੇਸ਼ ਵਿੱਚ ਲਗਭਗ 500 ਮਿਲਿਅਨ ਯੂਜ਼ਰਸ ਹਨ, ਨੇ ਮਾਰਚ ਵਿੱਚ ਦੇਸ਼ ਵਿੱਚ ਰਿਕਾਰਡ 4,720 ਸ਼ਿਕਾਇਤ ਰਿਪੋਰਟ ਪ੍ਰਾਪਤ ਕੀਤੀ ਅਤੇ ਕਾਰਵਾਈ 585 ਸੀ। ਕੰਪਨੀ ਦੇ ਬੁਲਾਰੇ ਨੇ ਕਿਹਾ, "ਇਸ ਉਪਭੋਗਤਾ-ਸੁਰੱਖਿਆ ਰਿਪੋਰਟ ਵਿੱਚ ਪ੍ਰਾਪਤ ਯੂਜ਼ਰਸ ਦੀਆਂ ਸ਼ਿਕਾਇਤਾਂ ਦਾ ਵੇਰਵਾ ਅਤੇ WhatsApp ਦੁਆਰਾ ਕੀਤੀ ਗਈ ਕਾਰਵਾਈ ਦੇ ਨਾਲ-ਨਾਲ ਸਾਡੇ ਪਲੇਟਫਾਰਮ 'ਤੇ ਦੁਰਵਿਵਹਾਰ ਨਾਲ ਨਜਿੱਠਣ ਲਈ WhatsApp ਦੀ ਆਪਣੀ ਰੋਕਥਾਮ ਵਾਲੀ ਕਾਰਵਾਈ ਸ਼ਾਮਲ ਹੈ।
ਸ਼ਿਕਾਇਤਾਂ ਅਪੀਲ ਕਮੇਟੀ (GAC) ਦੀ ਸ਼ੁਰੂਆਤ: ਕੰਪਨੀ ਨੇ ਜ਼ਿਕਰ ਕੀਤਾ ਕਿ 1 ਮਾਰਚ ਤੋਂ 31 ਮਾਰਚ ਦਰਮਿਆਨ ਸ਼ਿਕਾਇਤ ਅਪੀਲ ਕਮੇਟੀ ਤੋਂ ਪ੍ਰਾਪਤ ਹੋਏ ਆਦੇਸ਼ 3 ਸੀ ਅਤੇ ਪਾਲਣਾ ਕੀਤੇ ਗਏ ਆਦੇਸ਼ ਵੀ 3 ਸੀ। ਇਸ ਦੌਰਾਨ, ਲੱਖਾਂ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਹਾਲ ਹੀ ਵਿੱਚ ਸ਼ਿਕਾਇਤਾਂ ਅਪੀਲ ਕਮੇਟੀ (GAC) ਦੀ ਸ਼ੁਰੂਆਤ ਕੀਤੀ, ਜੋ ਕੰਟੇਟ ਅਤੇ ਹੋਰ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਗੌਰ ਕਰੇਗੀ। ਵੱਡੀ ਤਕਨੀਕੀ ਕੰਪਨੀਆਂ ਨੂੰ ਕਾਬੂ ਕਰਨ ਲਈ ਦੇਸ਼ ਦੇ ਡਿਜੀਟਲ ਕਾਨੂੰਨਾਂ ਨੂੰ ਮਜ਼ਬੂਤ ਕਰਨ ਲਈ ਨਵਾਂ ਗਠਿਤ ਪੈਨਲ, ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਫੈਸਲਿਆਂ ਵਿਰੁੱਧ ਯੂਜ਼ਰਸ ਦੁਆਰਾ ਕੀਤੀਆਂ ਗਈਆਂ ਅਪੀਲਾਂ 'ਤੇ ਗੌਰ ਕਰੇਗਾ।
ਇਲੈਕਟ੍ਰਾਨਿਕਸ ਅਤੇ IT ਮੰਤਰਾਲੇ ਦਾ ਉਦੇਸ਼:IT ਮੰਤਰਾਲੇ ਨੇ ਪਿਛਲੇ ਮਹੀਨੇ ਸੋਧੇ ਹੋਏ IT ਨਿਯਮ 2021 ਦੇ ਤਹਿਤ ਲੋੜ ਅਨੁਸਾਰ ਤਿੰਨ GACs ਦੀ ਸਥਾਪਨਾ ਕਰਨ ਲਈ ਸੂਚਿਤ ਕੀਤਾ ਸੀ। ਇੱਕ ਖੁੱਲ੍ਹੇ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈਟ ਵੱਲ ਕਦਮ ਵਧਾਉਂਦੇ ਹੋਏ ਇਲੈਕਟ੍ਰਾਨਿਕਸ ਅਤੇ IT ਮੰਤਰਾਲੇ ਨੇ 'ਡਿਜੀਟਲ ਨਾਗਰਿਕ' ਦੇ ਅਧਿਕਾਰਾਂ ਦੀ ਰਾਖੀ ਦੇ ਉਦੇਸ਼ ਨਾਲ ਕੁਝ ਸੋਧਾਂ ਨੂੰ ਸੂਚਿਤ ਕੀਤਾ ਹੈ।
ਇਹ ਵੀ ਪੜ੍ਹੋ:WhatsApp Chat Lock Feature: ਆਪਣੀ ਨਿੱਜੀ ਚੈਟ ਲੁਕਾਉਣ ਲਈ ਹੁਣ ਐਪ ਲੌਕ ਕਰਨ ਦੀ ਲੋੜ ਨਹੀਂ, ਵਟਸਐਪ ਨੇ ਪੇਸ਼ ਕੀਤਾ ਇਹ ਨਵਾਂ ਫ਼ੀਚਰ