ਮੁੰਬਈ:ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਮੋਬਾਈਲ ਫੋਨ ਦਾ ਇਸਤੇਮਾਲ ਕਰਦਾ ਹੈ। ਅਜਿਹੇ ਵਿੱਚ ਜਦੋਂ ਮੋਬਾਈਲ ਫੋਨ ਜਾਂ ਲੈਪਟਾਪ ਦੀ ਚਾਰਜਿੰਗ ਖਤਮ ਹੋ ਜਾਂਦੀ ਹੈ, ਤਾਂ ਕਈ ਲੋਕ ਏਅਰਪੋਰਟ, ਰੇਲਵੇ ਸਟੇਸ਼ਨ ਵਰਗੇ ਜਨਤਕ ਸਥਾਨਾਂ 'ਤੇ ਆਪਣਾ ਮੋਬਾਈਲ ਅਤੇ ਲੈਪਟਾਪ ਚਾਰਜ ਕਰਦੇ ਹਨ। ਅਜਿਹਾ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਕਿ ਜੂਸ ਜੈਕਿੰਗ ਦੇ ਰਾਹੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਤਾਂਕਿ ਅਸੀ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਨਾਂ ਫਸ ਜਾਈਏ।
ਕੀ ਹੈ ਜੂਸ ਜੈਕਿੰਗ?:ਸਾਈਬਰ ਐਕਸਪਰਟ ਅੰਕੁਰ ਪੁਰਾਣਿਕ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਸਫ਼ਰ ਦੇ ਦੌਰਾਨ ਮੋਬਾਈਲ ਦੀ ਬੈਟਰੀ ਬਹੁਤ ਜਲਦੀ ਖਤਮ ਹੋ ਜਾਂਦੀ ਹੈ। ਇਸ ਲਈ ਹਵਾਈ ਅੱਡੇ, ਰੇਲਵੇ ਸਟੇਸ਼ਨ 'ਤੇ USB ਚਾਰਜਿੰਗ ਪੋਰਟ ਉਪਲਬਧ ਕਰਵਾਏ ਜਾਂਦੇ ਹਨ। ਅੰਕੁਰ ਪੁਰਾਣਿਕ ਨੇ ਕਿਹਾ ਕਿ ਅਜਿਹੇ ਪੋਰਟ 'ਤੇ ਮੋਬਾਈਲ ਚਾਰਜ ਕਰਨਾ ਖਤਰਨਾਕ ਹੋ ਸਕਦਾ ਹੈ।
ਪਰਸਨਲ ਜਾਣਕਾਰੀ ਹੋ ਸਕਦੀ ਹੈ ਚੋਰੀ:ਜਦੋਂ ਤੁਸੀਂ ਆਪਣਾ ਮੋਬਾਈਲ ਜਨਤਕ ਸਥਾਨਾਂ 'ਤੇ ਚਾਰਜ ਕਰਦੇ ਹੋ, ਤਾਂ ਸਾਈਬਰ ਅਪਰਾਧੀ ਉਨ੍ਹਾਂ ਚਾਰਜਿੰਗ ਪੋਰਟਾਂ 'ਤੇ ਇੱਕ ਪ੍ਰੋਗਰਾਮ ਇੰਸਟਾਲ ਕਰ ਸਕਦੇ ਹਨ ਅਤੇ ਤੁਹਾਡਾ ਮੋਬਾਈਲ ਹੈਂਕ ਕਰ ਸਕਦੇ ਹਨ। ਇਸਦੇ ਨਾਲ ਹੀ ਉਹ ਤੁਹਾਡੇ ਮੋਬਾਈਲ ਵਿੱਚ ਮਾਲਵੇਅਰ ਇੰਸਟਾਲ ਕਰਕੇ ਤੁਹਾਡੀ ਪਰਸਨਲ ਜਾਣਕਾਰੀ ਆਸਾਨੀ ਨਾਲ ਚੋਰੀ ਕਰ ਸਕਦੇ ਹਨ। ਮਾਲਵੇਅਰ ਇੱਕ ਸਾਈਬਰ ਅਪਰਾਧੀ ਜਾਂ ਹੈਂਕਰ ਨੂੰ ਤੁਹਾਡੇ ਮੋਬਾਈਲ ਦੀ ਪੂਰੀ ਸਕ੍ਰੀਨ ਜਾਂ ਤੁਹਾਡੇ ਦੁਆਰਾ ਪ੍ਰਾਪਤ OTP, ਯੂਜ਼ਰ ਦਾ ਨਾਮ, ਤੁਹਾਡੇ ਵੱਲੋ ਲਿਖਿਆ ਗਿਆ ਪਾਸਵਰਡ, ਆਨਲਾਈਨ ਬੈਂਕਿੰਗ ਆਦਿ ਤੱਕ ਪਹੁੰਚਣ ਦੀ ਆਗਿਆ ਦਿੰਦਾ ਹੈ। ਤੁਹਾਡਾ ਬੈਂਕ ਬੈਲੇਂਸ ਕੀ ਹੈ?, ਤੁਸੀਂ ਕਿਹੜੀ ਜਗ੍ਹਾਂ ਹੋ?, ਇੱਕ ਹੈਂਕਰ ਆਸਾਨੀ ਨਾਲ ਪਤਾ ਲਗਾ ਸਕਦਾ ਹੈ ਕਿ ਤੁਸੀਂ ਕੀ ਕਰਦੇ ਹੋ।
ਕੀ ਹੈ ਜੂਸ ਜੈਕਿੰਗ ਘੁਟਾਲਾ?: ਵਿੱਤੀ ਧੋਖਾਧੜੀ 'ਤੇ RBI ਦੀ ਹੈਂਡਬੁੱਕ ਵਿੱਚ ਜੂਸ ਜੈਕਿੰਗ ਨੂੰ ਇੱਕ ਘੁਟਾਲਾ ਦੱਸਿਆਂ ਗਿਆ ਹੈ। ਜੂਸ ਜੈਕਿੰਗ ਦੇ ਰਾਹੀ ਸਾਈਬਰ ਅਪਰਾਧੀ ਇਸਤੇਮਾਲ ਹੋਣ ਵਾਲੇ ਮੋਬਾਈਲ, ਲੈਪਟਾਪ ਤੋਂ ਮਹੱਤਵਪੂਰਨ ਡਾਟਾ ਚੋਰੀ ਕਰ ਲੈਂਦੇ ਹਨ, ਜਿਸ ਨਾਲ ਤੁਹਾਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ।
ਜੂਸ ਜੈਕਿੰਗ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ:
- USB Data Blockers ਦਾ ਇਸਤੇਮਾਲ ਕਰਨ 'ਤੇ ਵਿਚਾਰ ਕਰੋ।
- ਹਮੇਸ਼ਾ ਆਪਣੇ ਪਰਸਨਲ ਚਾਰਜ ਦਾ ਇਸਤੇਮਾਲ ਕਰੋ।
- ਜਨਤਕ ਸਥਾਨਾਂ 'ਤੇ ਆਪਣਾ ਮੋਬਾਈਲ ਚਾਰਜ ਕਰਨ ਤੋਂ ਬਚੋ।
- ਆਪਣੇ ਡਿਵਾਈਸ 'ਤੇ ਆਟੋ ਕਨੈਕਟ ਸੁਵਿਧਾ ਬੰਦ ਕਰੋ। ਕਿਉਕਿ ਇਹ ਅਣਜਾਣੇ ਵਿੱਚ ਨੈੱਟਵਰਕ ਜਾਂ ਡਿਵਾਈਸ ਨਾਲ ਕਨੈਕਟ ਹੋ ਸਕਦਾ ਹੈ।
- ਸਾਈਬਰ ਅਪਰਾਧੀ ਜੂਸ ਜੈਕਿੰਗ ਲਈ ਹਵਾਈ ਅੱਡੇ, ਹੋਟਲਾਂ, ਰੇਲਵੇ ਸਟੇਸ਼ਨ, ਕੈਫੇ ਵਿੱਚ ਜਨਤਕ ਚਾਰਜਿਗ ਪੋਰਟ ਦਾ ਇਸਤੇਮਾਲ ਕਰਦੇ ਹਨ। ਇਹ ਮਹੱਤਵਪੂਰਨ ਜਾਣਕਾਰੀ ਚੋਰੀ ਕਰਨ ਲਈ ਹਾਰਡਵੇਅਰ ਜਾਂ ਸਾਫ਼ਟਵੇਅਰ ਇੰਸਟਾਲ ਕਰਦੇ ਹਨ।