ਹੈਦਰਾਬਾਦ: ਅੱਜ ਦੇ ਸਮੇਂ 'ਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਰਕੇ ਸਰਕਾਰ ਵੀ ਚੌਕਸ ਹੋ ਗਈ ਹੈ। ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਭਾਰਤ ਦੀ ਸੁਰੱਖਿਆ ਏਜੰਸੀ Cert-In ਨੇ ਗੂਗਲ ਕ੍ਰੋਮ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ। ਇਸ ਚਿਤਾਵਨੀ 'ਚ Cert-In ਨੇ ਕ੍ਰੋਮ ਯੂਜ਼ਰਸ ਲਈ ਚਿੰਤਾ ਪ੍ਰਗਟ ਕਰਦੇ ਹੋਏ ਡਾਟਾ ਅਤੇ ਸਿਸਟਮ ਦੀ ਸੁਰੱਖਿਆਂ ਲਈ ਖਤਰੇ ਦੀ ਜਾਣਕਾਰੀ ਦਿੱਤੀ ਹੈ।
ਗੂਗਲ ਕ੍ਰੋਮ ਯੂਜ਼ਰਸ ਨੂੰ ਹੋ ਸਕਦੀਆਂ ਨੇ ਇਹ ਸਮੱਸਿਆਵਾਂ:Cert-In ਏਜੰਸੀ ਨੇ ਦੱਸਿਆ ਕਿ ਯੂਜ਼ਰਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਾਈਬਰ ਅਪਰਾਧੀ ਤੁਹਾਡੇ ਡਿਵਾਈਸ 'ਤੇ ਆਪਣੀ ਮਰਜ਼ੀ ਦੇ ਕੋਡ ਨੂੰ ਚਲਾ ਸਕਦੇ ਹਨ। ਇਸ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਲਈ ਤੁਹਾਡੇ ਸਿਸਟਮ 'ਚ ਸੁਵਿਧਾਵਾਂ ਨੂੰ Denial 'ਚ ਲਿਆ ਸਕਦੇ ਹਨ। ਜੇਕਰ ਇਹ ਸਮੱਸਿਆ Chrome ਦੇ ਵੈੱਬ ਆਡੀਓ ਕੰਪੋਨੈਂਟ ਦੀ ਵਰਤੋਂ ਕਰਨ ਤੋਂ ਬਾਅਦ ਆ ਰਹੀ ਹੈ, ਤਾਂ ਘੁਟਾਲੇ ਕਰਨ ਵਾਲੇ ਵੀ ਇਸ ਦਾ ਰਿਮੋਟ ਤੋਂ ਫਾਇਦਾ ਲੈ ਸਕਦੇ ਹਨ। ਇਹ ਤੁਹਾਨੂੰ ਖਾਸ ਤੌਰ 'ਤੇ ਧੋਖਾ ਦੇਣ ਵਾਲੀ ਵੈੱਬਸਾਈਟ 'ਤੇ ਜਾਣ ਲਈ ਪ੍ਰਰਿਤ ਕਰਦੇ ਹਨ।
ਇਸ ਤਰ੍ਹਾਂ ਆਪਣੀ ਡਿਵਾਈਸ ਅਤੇ ਡਾਟਾ ਨੂੰ ਕਰੋ ਸੁਰੱਖਿਅਤ: Cert-In ਨੇ ਯੂਜ਼ਰਸ ਨੂੰ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕੁਝ ਉਪਾਅ ਵੀ ਦੱਸੇ ਹਨ। ਸਭ ਤੋਂ ਪਹਿਲਾ ਤੁਹਾਨੂੰ ਆਪਣੇ ਡਿਵਾਈਸ ਨੂੰ ਨਵੇਂ ਵਰਜ਼ਨ ਦੇ ਨਾਲ ਅਪਡੇਟ ਕਰਨਾ ਹੋਵੇਗਾ। ਇਸ ਲਈ ਤੁਸੀਂ ਗੂਗਲ ਕ੍ਰੋਮ ਨੂੰ linux ਅਤੇ ਮੈਕ ਲਈ ਵਰਜ਼ਨ 119.0.6045.123 ਜਾਂ ਬਾਅਦ ਦੇ ਵਰਜ਼ਨ ਨੂੰ ਅਪਡੇਟ ਕਰ ਸਕਦੇ ਹੋ ਜਦਕਿ ਵਿੰਡੋ ਲਈ ਤੁਹਾਨੂੰ ਵਰਜ਼ਨ 119.0.6045.123/.124 ਜਾਂ ਬਾਅਦ ਦੇ ਵਰਜ਼ਨ ਨੂੰ ਅਪਡੇਟ ਕਰਨਾ ਹੈ।
ਇੰਸਟਾਗ੍ਰਾਮ ਯੂਜ਼ਰਸ Close Friends ਨਾਲ ਸ਼ੇਅਰ ਕਰ ਸਕਣਗੇ ਪੋਸਟਾਂ ਅਤੇ ਰੀਲਾਂ:ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਨੇ ਆਪਣੇ ਇੰਸਟਾਗ੍ਰਾਮ ਚੈਨਲ 'ਚ ਇੱਕ ਨਵੇਂ ਅਪਡੇਟ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੱਸਿਆਂ ਕਿ ਹੁਣ ਇੰਸਟਾਗ੍ਰਾਮ ਯੂਜ਼ਰਸ ਆਪਣੀ ਪੋਸਟ ਅਤੇ ਰੀਲਾਂ ਨੂੰ Close Friends ਦੇ ਨਾਲ ਸ਼ੇਅਰ ਕਰ ਸਕਣਗੇ। ਵਰਤਮਾਨ ਸਮੇਂ 'ਚ ਤੁਸੀਂ ਸਿਰਫ਼ ਆਪਣੀ ਸਟੋਰੀ ਨੂੰ Close Friends ਦੇ ਨਾਲ ਸ਼ੇਅਰ ਕਰ ਸਕਦੇ ਸੀ ਪਰ ਹੁਣ ਜਲਦ ਹੀ ਪੋਸਟ ਅਤੇ ਰੀਲਾਂ ਵੀ ਤੁਸੀਂ ਆਪਣੇ Close Friends ਦੇ ਨਾਲ ਸ਼ੇਅਰ ਕਰ ਸਕੋਗੇ। ਇਸ ਲਈ ਤੁਹਾਨੂੰ ਰੀਲ ਜਾਂ ਪੋਸਟ ਦੌਰਾਨ Audience ਆਪਸ਼ਨ 'ਚ ਜਾਣਾ ਹੋਵੇਗਾ। ਕੰਪਨੀ ਨੇ ਇਹ ਅਪਡੇਟ ਜਾਰੀ ਕਰ ਦਿੱਤਾ ਹੈ ਅਤੇ ਹੌਲੀ-ਹੌਲੀ ਇਹ ਫੀਚਰ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।