ਹੈਦਰਾਬਾਦ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਇੱਕ ਹੋਰ 5G ਸਮਾਰਟਫੋਨ ਕੱਲ ਲਾਂਚ ਕਰਨ ਵਾਲੀ ਹੈ। ਕੰਪਨੀ ਕੱਲ Vivo y200 5G ਸਮਾਰਟਫੋਨ ਨੂੰ ਲਾਂਚ ਕਰੇਗੀ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Vivo y200 ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ ਫਲਿੱਪਕਾਰਟ ਨੇ ਇਸਦੀ ਕੀਮਤ ਲੀਕ ਕਰ ਦਿੱਤੀ ਹੈ। ਕੰਪਨੀ Vivo y200 5G ਦੇ 8/128GB ਨੂੰ 21,999 ਰੁਪਏ 'ਚ ਲਾਂਚ ਕਰ ਸਕਦੀ ਹੈ। ਇਸ ਫੋਨ ਨੂੰ ਤੁਸੀਂ ਗ੍ਰੀਨ ਅਤੇ ਗੋਲਡ ਕਲਰ ਆਪਸ਼ਨਾਂ 'ਚ ਖਰੀਦ ਸਕੋਗੇ।
ETV Bharat / science-and-technology
Vivo y200 ਸਮਾਰਟਫੋਨ ਕੱਲ ਹੋਵੇਗਾ ਲਾਂਚ, ਕੀਮਤ ਹੋਈ ਲੀਕ - Vivo X90 Pro smartphone price reduction
Vivo y200 5G Launch: Vivo ਕੱਲ ਭਾਰਤ 'ਚ ਆਪਣਾ ਨਵਾਂ 5G ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੀ ਕੀਮਤ ਫਲਿੱਪਕਾਰਟ ਨੇ ਲੀਕ ਕਰ ਦਿੱਤੀ ਹੈ।
Published : Oct 22, 2023, 10:12 AM IST
Vivo y200 5G ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 6.67 ਇੰਚ ਦੀ FHD+AMOLED ਡਿਸਪਲੇ ਦਿੱਤੀ ਗਈ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ ਸਨੈਪਡ੍ਰੈਗਨ 4 ਜੇਨ 1 ਪ੍ਰੋਸੈਸਰ ਮਿਲਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 64MP ਦਾ ਪ੍ਰਾਈਮਰੀ ਕੈਮਰਾ OIS ਸਪੋਰਟ ਦੇ ਨਾਲ ਅਤੇ 2MP ਦਾ ਕੈਮਰਾ ਮਿਲਦਾ ਹੈ। ਫਰੰਟ 'ਚ 16MP ਦਾ ਕੈਮਰਾ ਮਿਲ ਸਕਦਾ ਹੈ। Vivo y200 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫੀਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੋਨ ਸਿਰਫ਼ 19 ਮਿੰਟ 'ਚ 50 ਫੀਸਦੀ ਤੱਕ ਚਾਰਜ ਹੋ ਸਕਦਾ ਹੈ।
Vivo X90 Pro ਸਮਾਰਟਫੋਨ ਦੀ ਕੀਮਤ 'ਚ ਕਟੌਤੀ:Vivo ਨੇ ਆਪਣੇ ਸਮਾਰਟਫੋਨ Vivo X90 Pro ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੀਮਤ 'ਚ ਕਟੌਤੀ ਕਰਨ ਦੇ ਨਾਲ ਹੀ ਕੰਪਨੀ ਨੇ Vivo X90 Pro ਦੇ ਗ੍ਰਾਹਕਾਂ ਨੂੰ ਬਹੁਤ ਸਾਰੇ ਲਾਭ ਵੀ ਦਿੱਤੇ ਹਨ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਅਤੇ ਆਫ਼ਰਸ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਂਚ ਦੇ ਸਮੇਂ ਇਸ ਸਮਾਰਟਫੋਨ ਦੀ ਕੀਮਤ 84,999 ਰੁਪਏ ਸੀ। ਪਰ ਕੀਮਤ 'ਚ ਕਟੌਤੀ ਹੋ ਜਾਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਕੰਪਨੀ ਨੇ ਕਿਹਾ," ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ Vivo X90 Pro ਹੁਣ 74,999 ਰੁਪਏ ਦੀ ਨਵੀਂ ਕੀਮਤ 'ਤੇ ਉਪਲਬਧ ਹੋਵੇਗਾ। ਇਨ੍ਹਾਂ ਹੀ ਨਹੀਂ, ਸਮਾਰਟਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ 10,000 ਰੁਪਏ ਤੱਕ ਦਾ ਕੈਸ਼ਬੈਕ ਅਤੇ ਚੁਣੇ ਹੋਏ ਬੈਕਿੰਗ ਦੇ ਨਾਲ 24 ਮਹੀਨੇ ਦੀ NO-Cost EMI ਦਾ ਵੀ ਲਾਭ ਮਿਲ ਸਕਦਾ ਹੈ। ਇਹ ਸਮਾਰਟਫੋਨ ਫਲਿੱਪਕਾਰਟ, Vivo ਇੰਡੀਆ ਈ-ਸਟੋਰ ਅਤੇ ਸਾਰੇ ਪਾਰਟਨਰ ਰਿਟੇਲ ਸਟੋਰਸ ਤੋਂ ਖਰੀਦਣ ਲਈ ਉਪਲਬਧ ਹੋ ਗਏ ਹਨ। ਫਲਿੱਪਕਾਰਟ ਅਨੁਸਾਰ, ਇਹ ਲਾਂਚ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘਟ ਕੀਮਤ ਹੈ।ਇਹ ਸਮਾਰਟਫੋਨ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਫਲਿੱਪਕਾਰਟ 'ਤੇ ਇਹ ਫੋਨ 91,999 ਕੀਮਤ 'ਤੇ ਲਿਸਟਡ ਹੈ। ਫਲਿੱਪਕਾਰਟ ਫੋਨ 'ਤੇ 45,150 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਆਫ਼ਰ ਕਰ ਰਿਹਾ ਹੈ।