ਹੈਦਰਾਬਾਦ:Vivo ਫਿਲਹਾਲ ਆਪਣਾ ਨਵਾਂ ਸਮਾਰਟਫੋਨ Vivo X90s ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਨ Vivo X90 ਦਾ ਅਪਗ੍ਰੇਡ ਵੇਰੀਐਂਟ ਹੋਵੇਗਾ। ਖਬਰਾਂ ਮੁਤਾਬਕ ਕੰਪਨੀ ਇਸ ਫੋਨ 'ਚ MediaTek Dimensity 9200 Plus ਚਿਪਸੈੱਟ ਦੇਣ ਜਾ ਰਹੀ ਹੈ। ਫੋਨ ਨੂੰ 26 ਜੂਨ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਯੂਜ਼ਰਸ ਦਾ ਉਤਸ਼ਾਹ ਵਧਾਉਣ ਲਈ ਵੀਵੋ ਨੇ ਇਸ ਸਮਾਰਟਫੋਨ ਦੇ ਸਿਆਨ ਕਲਰ ਵੇਰੀਐਂਟ ਦਾ ਪੋਸਟਰ ਜਾਰੀ ਕੀਤਾ ਹੈ। ਸ਼ੇਅਰ ਕੀਤੇ ਪੋਸਟਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫੋਨ Vivo X90 ਵਰਗਾ ਹੋਵੇਗਾ।
ETV Bharat / science-and-technology
ਇਸ ਦਿਨ ਲਾਂਚ ਹੋਵੇਗਾ Vivo X90s ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
Vivo X90s ਸਮਾਰਟਫੋਨ 26 ਜੂਨ ਨੂੰ ਲਾਂਚ ਹੋਣ ਜਾ ਰਿਹਾ ਹੈ। ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਫੋਨ ਦੇ ਸਿਆਨ ਕਲਰ ਵੇਰੀਐਂਟ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ 'ਚ ਫੋਨ ਦਾ ਰਿਅਰ ਲੁੱਕ ਦੇਖਿਆ ਜਾ ਸਕਦਾ ਹੈ।
Vivo X90s ਸਮਾਰਟਫੋਨ ਇਨ੍ਹਾਂ ਕਲਰ ਆਪਸ਼ਨ 'ਚ ਹੋ ਸਕਦਾ ਲਾਂਚ: ਇਸ ਸਮਾਰਟਫ਼ੋਨ ਦੇ ਪਿਛਲੇ ਪੈਨਲ 'ਤੇ LED ਫਲੈਸ਼ ਯੂਨਿਟ ਅਤੇ ਸਰਕੂਲਰ ਕੈਮਰਾ ਮੋਡਿਊਲ ਦੇ ਨਾਲ ZEISS ਲੋਗੋ ਦੇਖਿਆ ਜਾ ਸਕਦਾ ਹੈ। ਇੱਥੇ ਇੱਕ Horizontal ਸਟ੍ਰਿਪ ਵੀ ਮੌਜੂਦ ਹੈ। ਇਸ ਸਟ੍ਰਿਪ 'ਤੇ 'ਐਕਸਟ੍ਰੀਮ ਇਮੇਜਿਨੇਸ਼ਨ ਵੀਵੋ ZEISS ਕੋ-ਇੰਜੀਨੀਅਰਡ' ਲਿਖਿਆ ਹੋਇਆ ਹੈ। ਫੋਨ ਨੂੰ ਵ੍ਹਾਈਟ ਅਤੇ ਫਰੈਸ਼ ਸਿਆਨ ਕਲਰ ਵੇਰੀਐਂਟ 'ਚ ਦਿਖਾਇਆ ਗਿਆ ਹੈ। ਇਹ ਫੋਨ ਬਲੈਕ ਅਤੇ ਰੈੱਡ ਕਲਰ ਆਪਸ਼ਨ 'ਚ ਆਵੇਗਾ ਜਾਂ ਨਹੀਂ, ਇਸ ਬਾਰੇ 'ਚ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ ਹੈ।
- Longest day of Year : ਅੱਜ ਹੈ ਸਾਲ ਦਾ ਸਭ ਤੋਂ ਲੰਬਾ ਦਿਨ, ਜਾਣੋ ਕਿਵੇਂ
- WhatsApp New Feature: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੀਤਾ ਨਵੇਂ ਫੀਚਰ ਦਾ ਐਲਾਨ, ਫਿਲਹਾਲ ਇਹ ਯੂਜ਼ਰਸ ਕਰ ਸਕਣਗੇ ਇਸਦੀ ਵਰਤੋਂ
- Short video platform Moj: Dolby Vision ਲੈ ਕੇ ਆ ਰਿਹਾ ਸ਼ਾਰਟ-ਵੀਡੀਓ ਪਲੇਟਫਾਰਮ Moj, ਆਸਾਨੀ ਨਾਲ ਵੀਡੀਓ ਬਣਾ ਸਕੋਗੇ ਤੁਸੀਂ
Vivo X90s ਸਮਾਰਟਫੋਨ ਦੇ ਫੀਚਰਸ:ਲੀਕ ਹੋਈ ਰਿਪੋਰਟ ਦੇ ਮੁਤਾਬਕ ਇਸ ਵੀਵੋ ਫੋਨ 'ਚ ਤੁਹਾਨੂੰ ਡਾਇਮੇਂਸਿਟੀ 9200 ਪਲੱਸ ਪ੍ਰੋਸੈਸਰ ਅਤੇ ਵਾਈ-ਫਾਈ 7 ਕਨੈਕਟੀਵਿਟੀ ਮਿਲੇਗੀ। ਫੋਨ ਦੇ ਬਾਕੀ ਫੀਚਰਸ ਅਤੇ ਸਪੈਸੀਫਿਕੇਸ਼ਨਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਵੀਵੋ ਐਕਸ90 ਵਰਗਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ Vivo X90s ਵਿੱਚ ਤੁਹਾਨੂੰ 12 GB ਤੱਕ LPDDR5x ਰੈਮ ਅਤੇ 512 GB ਤੱਕ UFS 4.0 ਸਟੋਰੇਜ ਮਿਲੇਗੀ। ਫੋਨ ਐਂਡ੍ਰਾਇਡ 13 'ਤੇ ਆਧਾਰਿਤ OriginOS 3.0 'ਤੇ ਕੰਮ ਕਰੇਗਾ। ਇਹ ਵੀਵੋ ਫੋਨ 1260x2800 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.78-ਇੰਚ ਦੀ AMOLED ਡਿਸਪਲੇਅ ਨਾਲ ਆ ਸਕਦਾ ਹੈ। ਇਹ 120Hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰੇਗਾ। ਫੋਟੋਗ੍ਰਾਫੀ ਲਈ ਕੰਪਨੀ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇਣ ਜਾ ਰਹੀ ਹੈ। ਇਨ੍ਹਾਂ ਵਿੱਚ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਅਤੇ 12-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ 50-ਮੈਗਾਪਿਕਸਲ ਦਾ ਮੁੱਖ ਕੈਮਰਾ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ ਇਸ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਜਿੱਥੋਂ ਤੱਕ ਬੈਟਰੀ ਦਾ ਸਵਾਲ ਹੈ, ਫੋਨ 4810mAh ਦੀ ਬੈਟਰੀ ਦੇ ਨਾਲ ਆਵੇਗਾ, ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ।