ਪੰਜਾਬ

punjab

ETV Bharat / science-and-technology

ਇੰਤਜ਼ਾਰ ਖਤਮ! ਕੱਲ੍ਹ ਲਾਂਚ ਹੋਵੇਗੀ Vivo X100 ਸੀਰੀਜ਼, ਮਿਲਣਗੇ ਸ਼ਾਨਦਾਰ ਫੀਚਰਸ

Vivo X100 Series Launch Date: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਕੱਲ੍ਹ ਲਾਂਚ ਕੀਤਾ ਜਾਵੇਗਾ।

By ETV Bharat Tech Team

Published : Jan 3, 2024, 5:24 PM IST

Vivo X100 Series Launch Date
Vivo X100 Series Launch Date

ਹੈਦਰਾਬਾਦ: Vivo ਆਪਣੇ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਕੱਲ੍ਹ ਭਾਰਤ 'ਚ ਲਾਂਚ ਕੀਤਾ ਜਾਵੇਗਾ। Vivo X100 ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹਨ। ਲਾਂਚ ਤੋਂ ਪਹਿਲਾ ਹੀ Vivo X100 ਸੀਰੀਜ਼ ਕਾਫ਼ੀ ਚਰਚਾ 'ਚ ਹੈ। ਇਸ ਸੀਰੀਜ਼ ਦੇ ਫੀਚਰਸ ਵੀ ਸਾਹਮਣੇ ਆ ਚੁੱਕੇ ਹਨ। Vivo X100 ਸੀਰੀਜ਼ ਨੂੰ ਪਿਛਲੇ ਮਹੀਨੇ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ, ਜਿਸ ਕਾਰਨ Vivo X100 ਸੀਰੀਜ਼ ਦੇ ਕਈ ਫੀਚਰਸ ਸਾਹਮਣੇ ਆ ਗਏ ਹਨ।

Vivo X100 ਸੀਰੀਜ਼ ਦੀ ਲਾਂਚ ਡੇਟ: Vivo X100 ਸੀਰੀਜ਼ ਕੱਲ੍ਹ ਦੁਪਹਿਰ 12 ਵਜੇ ਭਾਰਤ 'ਚ ਲਾਂਚ ਹੋਵੇਗੀ। ਇਸ ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹਨ। ਲਾਂਚ ਤੋਂ ਪਹਿਲਾ ਇਸ ਸੀਰੀਜ਼ ਦੀ ਕੀਮਤ ਅਤੇ ਕਾਫ਼ੀ ਫੀਚਰਸ ਸਾਹਮਣੇ ਆ ਗਏ ਹਨ।

Vivo X100 ਸੀਰੀਜ਼ ਦੀ ਕੀਮਤ: ਮੀਡੀਆ ਰਿਪੋਰਟਸ ਅਨੁਸਾਰ, Vivo X100 ਸੀਰੀਜ਼ ਦੀ ਕੀਮਤ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਸੀਰੀਜ਼ ਦੀ ਕੀਮਤ 50,000 ਰੁਪਏ ਤੋਂ ਵਧ ਹੋ ਸਕਦੀ ਹੈ। Vivo X100 ਦੇ 12GB ਰੈਮ ਅਤੇ 256GB ਸਟੋਰੇਜ ਦੀ ਕੀਮਤ 63,999 ਰੁਪਏ ਅਤੇ 16GB ਰੈਮ+512GB ਸਟੋਰੇਜ ਦੀ ਕੀਮਤ 69,999 ਰੁਪਏ ਹੋ ਸਕਦੀ ਹੈ, ਜਦਕਿ Vivo X100 ਪ੍ਰੋ ਸਮਾਰਟਫੋਨ ਦੇ 16GB ਰੈਮ+512GB ਸਟੋਰੇਜ ਦੀ ਕੀਮਤ 89,999 ਰੁਪਏ ਹੋ ਸਕਦੀ ਹੈ।

Vivo X100 ਸੀਰੀਜ਼ ਦੇ ਫੀਚਰਸ: Vivo X100 ਸੀਰੀਜ਼ 'ਚ 6.78 ਇੰਚ ਦੀ 120Hz LTPO AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 2800x1260p Resolution ਅਤੇ 3000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਇਸ ਸੀਰੀਜ਼ 'ਚ Dimensity 9300 ਚਿਪਸੈੱਟ ਮਿਲ ਸਕਦੀ ਹੈ। Vivo X100 ਸੀਰੀਜ਼ ਨੂੰ 12GB ਰੈਮ+256GB ਸਟੋਰੇਜ, 16GB ਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ ਅਤੇ 16GB ਰੈਮ+1GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Vivo X100 ਸੀਰੀਜ਼ 'ਚ 50MP ਦਾ ਮੇਨ ਕੈਮਰਾ, 64MP ਦਾ ਪੈਰੀਸਕੋਪ ਟੈਲੀਫੋਟੋ, 50MP ਦਾ ਅਲਟ੍ਰਾ ਵਾਈਡ ਕੈਮਰਾ ਦਿੱਤਾ ਗਿਆ ਹੈ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Vivo X100 ਪ੍ਰੋ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ ਦੀ ਵਾਈਰਡ ਫਾਸਟ ਚਾਰਜਿੰਗ ਅਤੇ 50 ਵਾਟ ਦੀ ਫਾਸਟ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details