ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਆਪਣੀ ਨਵੀਂ ਸੀਰੀਜ਼ Vivo X100 ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ Weibo 'ਤੇ ਦਿੱਤੀ ਹੈ। Vivo X100 ਸੀਰੀਜ਼ ਇਸ ਮਹੀਨੇ ਦੀ 13 ਤਰੀਕ ਨੂੰ ਲਾਂਚ ਕੀਤੀ ਜਾਵੇਗੀ। ਇਸ ਸੀਰੀਜ਼ 'ਚ Vivo X100, Vivo X100 Pro ਅਤੇ Vivo X100 Pro+ ਸਮਾਰਟਫੋਨ ਸ਼ਾਮਲ ਹਨ।
ETV Bharat / science-and-technology
Vivo X100 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ
Vivo X100 Launch Date: Vivo ਨੇ ਆਪਣੀ ਨਵੀ ਸੀਰੀਜ਼ Vivo X100 ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ ਇਸ ਮਹੀਨੇ ਦੀ 13 ਤਰੀਕ ਨੂੰ ਪੇਸ਼ ਕੀਤਾ ਜਾਵੇਗਾ।
Published : Nov 2, 2023, 11:41 AM IST
Vivo X100 ਸੀਰੀਜ਼ ਦੀ ਕੀਮਤ: ਕੀਮਤ ਦੀ ਗੱਲ ਕਰੀਏ, ਤਾਂ ਮੀਡੀਆ ਰਿਪੋਰਟਸ ਅਨੁਸਾਰ, Vivo X100 ਸੀਰੀਜ਼ ਦੀ ਕੀਮਤ 45,000 ਰੁਪਏ ਤੋਂ ਸ਼ੁਰੂ ਹੋਵੇਗੀ। ਕੰਪਨੀ Vivo X100 ਸੀਰੀਜ਼ ਨੂੰ 12GB ਰੈਮ+256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕਰੇਗੀ। ਇਸ ਫੋਨ ਦੀ ਲਾਂਚ ਡੇਟ ਦੀ ਗੱਲ ਕਰੀਏ, ਤਾਂ ਇਹ ਸਮਾਰਟਫੋਨ 13 ਨਵੰਬਰ ਨੂੰ ਚੀਨ 'ਚ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ ਅਤੇ ਭਾਰਤ 'ਚ ਸ਼ਾਮ 4:30 ਵਜੇ ਲਾਂਚ ਕੀਤਾ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ Vivo Watch 3 ਨੂੰ ਵੀ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ।
Vivo X100 ਸੀਰੀਜ਼ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ Vivo X100 'ਚ ਰਿਪਲ ਗਲਾਸ ਫਿਨਿਸ਼ ਡਿਜ਼ਾਈਨ ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 1 ਇੰਚ Sony IMX989 ਪ੍ਰਾਈਮਰੀ ਰਿਅਰ ਸੈਂਸਰ ਮਿਲਦਾ ਹੈ। ਇਸ ਤੋਂ ਇਲਾਵਾ ਸੈਮਸੰਗ JN1 ਸੈਂਸਰ ਮਿਲਦਾ ਹੈ, ਜਿਸਨੂੰ ਅਲਟ੍ਰਾ ਵਾਈਡ ਲੈਂਸ ਅਤੇ OmniVision OV64B ਟੈਲੀਫੋਟੋ ਸ਼ੂਟਰ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ Vivo X100 'ਚ ਮੀਡੀਆਟੇਕ Dimensity 9300 ਪ੍ਰੋਸੈਸਰ, Vivo X100 Pro ਮਾਡਲ 'ਚ ਸਨੈਪਡ੍ਰੈਗਨ 8 ਜੇਨ 1 ਪ੍ਰੋਸੈਸਰ ਅਤੇ Vivo X100 Pro+ 'ਚ ਨਵਾਂ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਮਿਲ ਸਕਦਾ ਹੈ।