ਹੈਦਰਾਬਾਦ: vivo ਨੇ ਆਪਣੇ ਯੂਜ਼ਰਸ ਲਈ vivo X100 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ vivo X100 ਅਤੇ vivo X100 Pro ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਨੂੰ ਮੀਡੀਆਟੇਕ Dimensity 9300 ਦੇ ਨਾਲ ਲਿਆਂਦਾ ਗਿਆ ਹੈ। ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। vivo X100 ਸੀਰੀਜ਼ ਫਿਲਹਾਲ ਚੀਨ 'ਚ ਲਾਂਚ ਹੋਈ ਹੈ। ਇਸ ਸੀਰੀਜ਼ ਦੀ ਪਹਿਲੀ ਸੇਲ 21 ਨਵੰਬਰ ਤੋਂ ਸ਼ੁਰੂ ਹੋਵੇਗੀ।
vivo X100 ਸੀਰੀਜ਼ ਦੇ ਫੀਚਰਸ:vivo X100 ਸੀਰੀਜ਼ ਨੂੰ 6.78 ਇੰਚ 120Hz LTPO ਦੀ AMOLED ਡਿਸਪਲੇ, 2800x1260p Resolution ਅਤੇ 3,000nits ਪੀਕ ਬ੍ਰਾਈਟਨੈੱਸ ਦੇ ਨਾਲ ਲਿਆਂਦਾ ਗਿਆ ਹੈ। ਇਸ ਸਮਾਰਟਫੋਨ 'ਚ ਮੀਡੀਆਟੇਕ Dimensity 9300 ਚਿਪਸੈੱਟ ਦਿੱਤੀ ਗਈ ਹੈ। vivo X100 ਸੀਰੀਜ਼ ਨੂੰ ਚਾਰ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਮਾਡਲਾਂ 'ਚ 12GB ਰੈਮ+256GB ਸਟੋਰੇਜ, 16GB ਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ, 16GB ਰੈਮ+1GB ਸਟੋਰੇਜ ਸ਼ਾਮਲ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 50MP ਦਾ ਮੇਨ ਕੈਮਰਾ, 64MP ਪੈਰੀਸਕੋਪ ਟੈਲੀਫੋਟੋ, 50MP ਅਲਟ੍ਰਾ ਵਾਈਡ ਕੈਮਰਾ ਮਿਲਦਾ ਹੈ ਅਤੇ 32MP ਦਾ ਫਰੰਟ ਕੈਮਰਾ ਵੀ ਮਿਲਦਾ ਹੈ। vivo X100 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 120ਵਾਟ ਦੇ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ ਜਦਕਿ vivo X100 Pro ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ 100ਵਾਟ ਦੇ ਫਾਸਟ ਚਾਰਜਿੰਗ ਅਤੇ 50ਵਾਟ ਫਾਸਟ ਵਾਈਰਲੈਸ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।