ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ।
ETV Bharat / science-and-technology
Vivo V29e ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਇਸਦੀ ਕੀਮਤ ਅਤੇ ਸ਼ਾਨਦਾਰ ਫੀਚਰਸ
Vivo V29e ਸਮਾਰਟਫੋਨ 28 ਅਗਸਤ ਨੂੰ ਲਾਂਚ ਹੋਵੇਗਾ। ਇਸ ਫੋਨ ਨੂੰ ਲੈ ਕੇ ਕੰਪਨੀ ਨੇ ਪਹਿਲਾ ਹੀ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਚੁੱਕੀ ਹੈ। ਇਸ ਫੋਨ ਦੀ ਕੀਮਤ 25,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
Vivo V29e ਦੇ ਫੀਚਰਸ ਅਤੇ ਕੀਮਤ: ਲੀਕਸ ਦੀ ਮੰਨੀਏ, ਤਾਂ Vivo V29e ਨੂੰ ਕੰਪਨੀ 25,000 ਦੇ ਆਲੇ-ਦੁਆਲੇ ਲਾਂਚ ਕਰ ਸਕਦੀ ਹੈ। Vivo V29e ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ Eye Auto Focus ਦੇ ਨਾਲ 50MP ਦਾ ਸੈਲਫ਼ੀ ਕੈਮਰਾ ਮਿਲੇਗਾ, ਜੋ ਸਹੀ ਤਰ੍ਹਾਂ ਨਾਲ ਕਿਸੇ ਚੀਜ਼ 'ਤੇ ਫੋਕਸ ਕਰ ਪਾਵੇਗਾ। ਕੰਪਨੀ ਨੇ ਫੋਨ 'ਚ ਨਾਈਟ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕੀਤਾ ਹੈ। Vivo V29e ਵਿੱਚ 4600mAh ਦੀ ਬੈਟਰੀ 33 ਵਾਟ ਦੇ ਫਾਸਟ ਚਾਰਜ਼ਿੰਗ ਦੇ ਨਾਲ ਮਿਲ ਸਕਦੀ ਹੈ। ਫੋਨ 'ਚ 6.73 ਇੰਚ ਦੀ ਡਿਸਪਲੇ, Qualcomm Snapdragon 480 Plus SoC ਅਤੇ 8GB ਦਾ ਰੈਮ ਸਪੋਰਟ ਮਿਲ ਸਕਦਾ ਹੈ।
ਕੱਲ੍ਹ ਲਾਂਚ ਹੋਣਗੇ ਦੋ ਨਵੇਂ ਫੋਨ: Realme ਕੱਲ ਭਾਰਤ 'ਚ 4 ਨਵੇਂ ਪ੍ਰੋਡਕਟ ਲਾਂਚ ਕਰੇਗੀ। ਜਿਸ ਵਿੱਚ 2 ਨਵੇਂ ਸਮਾਰਟਫੋਨ ਸ਼ਾਮਲ ਹੈ। ਕੰਪਨੀ Realme 11 5G ਅਤੇ 11X5G ਨੂੰ ਲਾਂਚ ਕਰੇਗੀ। ਦੋਨੋ ਫੋਨਾਂ 'ਚ ਆਕਟਾ-ਕੋਰ ਮੀਡੀਆਟੇਕ ਡਾਇਮੈਨਸਿਟੀ 6100+SoC ਅਤੇ 120Hz ਰਿਫ੍ਰੇਸ਼ ਦਰ ਦੇ ਨਾਲ 6.72 ਇੰਚ ਫੁੱਲ HD+IPS Lcd ਡਿਸਪਲੇ ਮਿਲ ਸਕਦੀ ਹੈ। ਇਸ ਵਿੱਚ 108MP ਅਤੇ Realme 11X5G 'ਚ 64MP ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਕੱਲ ਤੋਂ ਦੋਨੋ ਫੋਨਾਂ ਲਈ ਪ੍ਰੀ-ਆਰਡਰ ਸ਼ੁਰੂ ਹੋ ਜਾਣਗੇ, ਜਦਕਿ ਫੋਨ ਦੀ ਵਿਕਰੀ 28 ਅਗਸਤ ਤੋਂ ਹੋਵੇਗੀ।