ਹੈਦਰਾਬਾਦ: Vivo ਨੇ ਪਿਛਲੇ ਮਹੀਨੇ ਭਾਰਤੀ ਬਾਜ਼ਾਰ 'ਚ ਆਪਣਾ ਪਹਿਲਾ V29 ਸੀਰੀਜ਼ ਸਮਾਰਟਫੋਨ Vivo V29 5G ਲਾਂਚ ਕੀਤਾ ਸੀ। ਕੰਪਨੀ ਹੁਣ Vivo V29 5G ਅਤੇ Vivo V29 Pro 5G ਦੇ ਨਾਲ ਲਾਈਨਅੱਪ ਦਾ ਵਿਸਤਾਰ ਕਰਨ ਦੀ ਤਿਆਰੀ ਕਰ ਰਹੀ ਹੈ। Vivo V29 5G Series 4 ਅਕਤੂਬਰ ਨੂੰ ਦੇਸ਼ 'ਚ ਲਾਂਚ ਕੀਤੀ ਜਾਵੇਗੀ। ਲਾਂਚ ਤੋਂ ਪਹਿਲਾ Vivo ਨੇ ਪੁਸ਼ਟੀ ਕੀਤੀ ਹੈ ਕਿ Vivo V29 5G Series ਫਲਿੱਪਕਾਰਟ ਰਾਹੀ ਵੇਚੀ ਜਾਵੇਗੀ।
ETV Bharat / science-and-technology
Vivo V29 5G Series ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ
Vivo V29 5G Series Launch Date: Vivo V29 5G Series ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। Vivo ਨੇ ਪੁਸ਼ਟੀ ਕੀਤੀ ਹੈ ਕਿ Vivo V29 5G Series ਰੈਡ, ਸਪੇਸ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਲਾਂਚ ਹੋਵੇਗਾ। Vivo V29 5G Series ਦੀ ਕੀਮਤ 40,000 ਰੁਪਏ ਤੋਂ ਘਟ ਹੋਵੇਗੀ।
Published : Sep 22, 2023, 2:56 PM IST
Vivo V29 5G Series ਦੇ ਫੀਚਰਸ: Vivo V29 5G Series ਤਿੰਨ ਕਲਰ ਆਪਸ਼ਨਾਂ 'ਚ ਲਾਂਚ ਕੀਤੀ ਜਾਵੇਗੀ। ਇਸ 'ਚ ਰੈਡ, ਬਲੂ ਅਤੇ ਸਪੈਸ ਬਲੈਕ ਕਲਰ ਆਪਸ਼ਨ ਉਪਲਬਧ ਹੋਣਗੇ। Vivo ਦੇ ਬਲੂ ਕਲਰ ਆਪਸ਼ਨ 'ਚ 3ਡੀ ਪਾਰਟੀਕਲ ਤਕਨਾਲੋਜੀ ਦੀ ਸੁਵਿਧਾ ਮਿਲੇਗੀ। Vivo ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ Vivo V29 ਅਤੇ Vivo V29 ਪ੍ਰੋ ਦਾ ਵਰਜ਼ਨ 186 ਗ੍ਰਾਮ ਅਤੇ 188 ਗ੍ਰਾਮ ਹੋਵੇਗਾ। ਦੇਸ਼ 'ਚ Vivo V29 5G Series ਦੀ ਕੀਮਤ 40,000 ਰੁਪਏ ਤੋਂ ਘਟ ਹੋਵੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Vivo V29 5G Series 'ਚ Sony IMX663 ਟੈਲੀਫੋਟੋ ਪੋਰਟਰੇਟ ਸੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟ Auera ਲਾਈਟ ਦੇ ਨਾਲ ਨਾਈਟ ਪੋਰਟਰੇਟ ਵੀ ਮਿਲੇਗਾ। ਲੀਕਸ ਅਨੁਸਾਰ, Vivo V29 5G Series 'ਚ 50MP Sony IMX766 ਸੈਂਸਰ ਮਿਲੇਗਾ। ਇਸਦੇ ਨਾਲ ਹੀ ਫਰੰਟ 'ਚ 50MP ਦਾ ਕੈਮਰਾ ਮਿਲੇਗਾ। ਇਸ 'ਚ 6.78 ਇੰਚ AMOLED ਡਿਸਪਲੇ ਦਿੱਤੀ ਗਈ ਹੈ। ਮੈਮੋਰੀ ਅਤੇ ਸਟੋਰੇਜ ਲਈ 8GB LPDDR4X ਰੈਮ ਅਤੇ 256GB ਸਟੋਰੇਜ ਮਿਲੇਗੀ। ਪਾਵਰ ਲਈ Vivo V29 5G Series 'ਚ 4600mAh ਦੀ ਬੈਟਰੀ ਮਿਲੇਗੀ, ਜੋ 80ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।