ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ।
ETV Bharat / science-and-technology
WhatsApp 'ਚ ਆਡੀਓ ਮੈਸੇਜ ਲਈ ਵੀ ਆਇਆ 'View Once' ਫੀਚਰ, ਜਾਣੋ ਕੀ ਹੋਵੇਗਾ ਖਾਸ - View Once feature update
WhatsApp New Feature: ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਫੋਟੋ ਅਤੇ ਵੀਡੀਓ ਤੋਂ ਇਲਾਵਾ ਇਹ ਫੀਚਰ ਆਡੀਓ ਮੈਸੇਜ ਲਈ ਵੀ ਆ ਗਿਆ ਹੈ। ਹੁਣ ਤੁਸੀਂ ਆਡੀਓ ਮੈਸੇਜ View Once 'ਚ ਭੇਜ ਸਕੋਗੇ।
Published : Dec 8, 2023, 10:09 AM IST
'View Once' ਫੀਚਰ ਕਦੋ ਹੋਵੇਗਾ ਫਾਇਦੇਮੰਦ?: ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।
'View Once' ਫੀਚਰ ਰਾਹੀ ਇਸ ਤਰ੍ਹਾਂ ਭੇਜੋ ਆਡੀਓ ਮੈਸੇਜ:ਆਡੀਓ ਮੈਸੇਜ ਭੇਜਣ ਲਈ 'View Once' ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਕੋਈ ਪਰਸਨਲ ਜਾਂ ਗਰੁੱਪ ਚੈਟ ਖੋਲ੍ਹੋ। ਇਸ ਤੋਂ ਬਾਅਦ ਮਾਈਕ੍ਰੋਫੋਨ 'ਤੇ ਟੈਪ ਕਰੋ। ਹੁਣ ਰਿਕਾਰਡਿੰਗ ਲੌਕ ਕਰਨ ਲਈ ਉੱਪਰ ਵੱਲ ਸਵਾਈਪ ਕਰੋ। ਫਿਰ ਰਿਕਾਰਡ ਬਟਨ ਨੂੰ ਟੈਪ ਕਰਕੇ ਰੱਖੋ ਅਤੇ ਜਦੋ ਬਟਨ ਹਰਾ ਹੋ ਜਾਵੇ, ਤਾਂ ਇਹ ਮੈਸੇਜ 'View Once' 'ਚ ਆ ਜਾਵੇਗਾ। ਹੁਣ ਸੈਂਡ ਬਟਨ 'ਤੇ ਟੈਪ ਕਰੋ। ਇਸ ਤਰ੍ਹਾਂ ਤੁਹਾਡਾ ਆਡੀਓ ਮੈਸਜ 'View Once' 'ਚ ਦੂਜੇ ਯੂਜ਼ਰਸ ਨੂੰ ਭੇਜ ਹੋ ਜਾਵੇਗਾ। ਜਦੋ ਤੁਸੀਂ 'View Once' ਰਾਹੀ ਆਡੀਓ ਮੈਸੇਜ ਭੇਜਦੇ ਹੋ, ਤਾਂ ਇਸ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣਿਆ ਜਾ ਸਕਦਾ ਹੈ, ਸੁਣਨ ਤੋਂ ਬਾਅਦ ਇਹ ਮੈਸੇਜ ਆਪਣੇ ਆਪ ਗਾਈਬ ਹੋ ਜਾਵੇਗਾ। ਆਡੀਓ ਮੈਸੇਜ ਖੋਲ੍ਹਣ ਤੋਂ ਬਾਅਦ ਤੁਹਾਨੂੰ Opened ਲਿਖਿਆ ਨਜ਼ਰ ਆਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਮੈਸੇਜ ਤੁਹਾਡੀ ਡਿਵਾਈਸ 'ਚ ਸੇਵ ਨਹੀਂ ਹੋਣਗੇ ਅਤੇ ਤੁਸੀਂ ਰਿਕਾਰਡ ਵੀ ਨਹੀ ਕਰ ਸਕੋਗੇ। ਇਸਦੇ ਨਾਲ ਹੀ ਜੇਕਰ ਤੁਸੀਂ ਕਿਸੇ ਦਾ ਆਡੀਓ ਮੈਸਜ ਅਜੇ ਨਹੀਂ ਖੋਲ੍ਹਿਆਂ ਹੈ, ਤਾਂ ਮੈਸੇਜ ਮਿਲਣ ਦੇ 14 ਦਿਨਾਂ ਅੰਦਰ ਹੀ ਇਸ ਮੈਸੇਜ ਨੂੰ ਖੋਲ੍ਹਣਾ ਜ਼ਰੂਰੀ ਹੋਵੇਗਾ। 14 ਦਿਨਾਂ ਬਾਅਦ ਮੈਸੇਜ ਆਪਣੇ ਆਪ ਗਾਈਬ ਹੋ ਜਾਵੇਗਾ।